ਵਣ ਕਾਮਿਆ ਕਰਨਗੇ 25 ਅਕਤੂਬਰ ਨੂੰ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ-ਕਾਲਾ ਭੰਮੇ / ਨਿਰਮਲ ਬੱਪੀਆਣਾ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)– ਆਉਣ ਵਾਲੇ 25 ਅਕਤੂਬਰ ਦਿਨ ਸੁੱਕਰਵਾਰ ਨੂੰ ਵਣ ਕਾਮਿਆ ਵੱਲੋ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ ਤੇ ਜਿਲ੍ਹਾ ਸਕੱਤਰ ਸਾਥੀ ਨਿਰਮਲ ਸਿੰਘ ਬੱਪੀਆਣਾ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਦੇ ਦੌਰ ਵਿੱਚ ਵਣ ਕਾਮੇ ਲੰਮੇ ਸਮੇ ਤੋ ਤਨਖਾਹਾ ਬਿਨਾ ਭੁੱਖਮਰੀ ਦਾ ਜੀਵਨ ਜਿਊਣ ਲਈ ਮਜਬੂਰ ਹਨ , ਉਨ੍ਹਾ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਨਿਗੂਣੀਆ ਤਨਖਾਹਾ ਤੇ ਵਣ ਕਾਮੇ ਸੜਕਾਂ , ਨਹਿਰਾ ਤੇ ਜੰਗਲਾਤ ਏਰੀਏ ਵਿੱਚ ਰੁੱਖ ਲਗਾਉਦੇ ਹਨ , ਉਨਾਂ ਪਾਲਣ-ਪੋਸ਼ਣ ਕਰਦੇ ਹਨ , ਉਨਾਂ ਦੀ ਰਾਖੀ ਕਰਦੇ ਹਨ ਤੇ ਕਈ ਵਾਰ ਲੱਕੜ ਮਾਫੀਏ ਦੁਆਰਾ ਕੁੱਟਮਾਰ ਦਾ ਸਿਕਾਰ ਵੀ ਬਣਦੇ ਹਨ ।
ਆਗੂਆਂ ਨੇ ਕਿਹਾ ਕਿ ਵਣ ਕਾਮਿਆ ਦੀਆ ਤਨਖਾਹਾਂ ਫੋਰੀ ਦਿੱਤੀਆਂ ਜਾਣ , ਸੀਨੀਆਰਤਾ ਸੂਚੀ ਸੋਧ ਕੇ ਬਣਾਈ ਜਾਵੇ , ਰਹਿੰਦਾ ਏਰੀਅਰ ਦਿੱਤਾ ਜਾਵੇ , ਲੌੜੀਦੇ ਸੰਦ ਦਿੱਤੇ ਜਾਣ , ਬੂਟ ਵਰਦੀਆ ਦਿੱਤੀਆਂ ਜਾਣ ਤੇ ਸਨਾਖਤੀ ਕਾਰਡ ਬਣਾ ਕੇ ਦਿੱਤੇ। ਆਗੂਆਂ ਨੇ ਕਿਹਾ ਜੱਥੇਬੰਦੀ ਨੇ ਵਾਰ-2 ਅਫਸਰਾ ਨੂੰ ਵਰਕਰਾ ਦੀਆ ਉਪਰੋਕਤ ਮੰਗ ਨੂੰ ਹੱਲ ਕਰਨ ਅਪੀਲਾ ਕੀਤੀਆ ਹਨ , ਪਰੰਤੂ ਅਫਸਰਾਂ ਦੇ ਕੰਨਾ ਤੋ ਜੂ ਨਹੀ ਸਰਕੀ , ਜਿਸ ਤੋ ਮਜਬੂਰ ਹੋ ਕੇ ਜੱਥੇਬੰਦੀ ਨੇ ਸੰਘਰਸ ਦਾ ਰਸਤਾ ਅਖਤਿਆਰ ਕੀਤਾ ।

Leave a Reply

Your email address will not be published. Required fields are marked *