ਗੁਰਦਾਸਪੁਰ, 10 ਜੂਨ ( ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਦਿਹਾਤੀ ਗੁਰਦਾਸਪੁਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਨੇ ਕਿਹਾ ਕਿ 132 ਕੇਵੀ ਸਬ ਸਟੇਸ਼ਨ ਦਾ ਨਵੀਨੀਕਰਨ ਹੋਣ ਕਰਕੇ,66 ਕੇ.ਵੀ ਬਿਜਲੀ ਘਰ ਸਕੀਮ ਨੰ:7 ਤਿੱਬੜੀ ਰੋਡ ਵਿਖੇ ਬਿਜਲੀ ਦੀ ਜ਼ਰੂਰੀ ਮੁਰੰਮਤ ਲਈ ਮਿਤੀ 11 ਜੂਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਇਸ ਬਿਜਲੀ ਘਰ ਤੋ ਚੱਲਦੇ ਫੀਡਰ ।। ਕੇ.ਵੀ ਬਾਬਾ ਟਹਿਲ ਸਿੰਘ ਫੀਡਰ, ।। ਕੇ.ਵੀ ਗੋਲ ਮੰਦਰ ਫੀਡਰ ਅਤੇ 11 ਕੇ.ਵੀ ਇੰਮਪਰੂਵਮੈਂਟ ਟਰੱਸਟ ਫੀਡਰ, ।। ਕੇ.ਵੀ ਐਸ ਡੀ ਕਾਲਜ ਫੀਡਰ ਬੰਦ ਰਹਿਣਗੇ। ਜਿਸ ਕਾਰਨ ਇਹਨਾਂ ਫੀਡਰਾਂ ਤੋ ਚਲਦੇ ਇਲਾਕੇ ਤਿਬੜੀ ਰੋਡ, ਸ਼ਹਿਜ਼ਾਦਾ ਨੰਗਲ, ਇੰਪਰੂਵਮੈਂਟ ਟਰੱਸਟ, ਸਕੀਮ ਨੰ. 7. ਸੰਗਲਪੁਰਾ ਰੋਡ, ਨੰਗਲ ਕੋਟਲੀ, ਊਂਕਾਰ ਨਗਰ, ਬਾਬਾ ਟਹਿਲ ਸਿੰਘ ਕਲੋਨੀ, ਸ਼੍ਰੀ ਰਾਮ ਕਲੋਨੀ, ਪਿੰਡ ਪਾਹੜਾ, ਨਾਗ ਦੇਵਤਾ ਕਲੋਨੀ, ਆਦਰਸ਼ ਨਗਰ, ਪੁਲਿਸ ਲਾਈਨ ਰੋਡ ਮੇਹਰ ਚੰਦ ਰੋਡ ਭਾਈ ਲਾਲਾ ਚੌਕ ਆਦਿ ਦੀ ਬਿਜਲੀ ਬੰਦ ਰਹੇਗੀ।


