ਸਿੱਖਾਂ ਦਾ ਮੂਰਤੀ ਪੂਜਾ ‘ਚ ਵਿਸ਼ਵਾਸ ਨਾ ਰੱਖਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਪ੍ਰੇਰਨਾ ਅਤੇ ਅਟੱਲ ਭਰੋਸਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)– ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰੱਬੀ ਗੁਰਬਾਣੀ ਦਾ ਫੁਰਮਾਨ ਹੈ, ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।। ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ।। ੧ ।। ਹਿੰਦੂ ਅੰਨਾ ਤੁਰਕੂ ਕਾਣਾ।। ਦੁਹਾਂ ਤੇ ਗਿਆਨੀ ਸਿਆਣਾ।। ਜਦੋਂ ਸਿੱਖ ਗੁਰਬਾਣੀ ਅਨੁਸਾਰ ਮੂਰਤੀ ਨੂੰ ਮੰਨਦੇ ਹੀ ਨਹੀਂ ? ਤਾਂ ਮੂਰਤੀ ‘ਚ ਪ੍ਰਾਣ ਦਾਖਲ ਕਰਨ ਦੀ ਪ੍ਰਾਣ ਪ੍ਰਤਿਸਠਾ ਵਾਲੇ ਸਿਆਸੀ ਵਿਵਾਦਿਤ ਪ੍ਰੋਗਰਾਮ ਨਾਲ ਉਨ੍ਹਾਂ ਦੀ ਕੀ ਸਾਂਝ ਹੋ ਸਕਦੀ ਹੈ ਕਿ ਉਹ ਗੁਰਬਾਣੀ ਦੇ ਉਲਟ ਚੱਲਣ, ਕਿਉਂਕਿ ਇਹ ਤਾਂ ਸਭ ਨੂੰ ਸਪੱਸ਼ਟ ਹੈ ਕਿ ਅਯੁੱਧਿਆ ਵਿਖੇ ਰਾਮ ਮੰਦਰ ਬਣਾਉਣ ਦੀ ਆੜ’ਚ ਵੱਖਵਾਦੀ ਭਾਜਪਾ ਵੱਲੋਂ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਬੁਧੋ ਬਣਾਕੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਹਿੰਦੂ ਵੋਟ ਬੈਂਕ ਬਣਾਇਆ ਜਾ ਰਿਹਾ ਹੈ,ਪਰ ਭਾਜਪਾਈਆਂ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ , ਇਸੇ ਹੀ ਕਰਕੇ ਸਿਆਸਤ ਦੀ ਵੋਟ ਬੈਂਕ ਲਈ ਬਣਾਏ ਜਾ ਰਹੇ ਅਯੁੱਧਿਆ’ਚ ਰਾਮ ਮੰਦਰ ਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਸਿੱਖਾਂ ਦੀ ਸੁਪਰੀਮ ਪਾਵਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ? ਕੋਈ ਆਮ ਵਿਅਕਤੀ ਵੀ ਜਾਂ ਕਿ ਗੁਰੂਬਾਣੀ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਉਲੰਘਣਾ ਨਹੀਂ ਕਰ ਸਕਦਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੁੱਝ ਹਿੰਦੂ ਆਗੂਆਂ ਵੱਲੋਂ ਸਿੱਖਾਂ ਨੂੰ ਕਹਿਣਾ ਕਿ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਪੂਜਾ ਵਾਂਗ ਮੰਨਣ ਵਾਲੇ ਬਿਆਨ ਦੀ ਨਿੰਦਾ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਵਾਲੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੀਤਾ, ਉਹਨਾਂ (ਭਾਈ ਖਾਲਸਾ )ਨੇ ਸਪਸ਼ਟ ਕੀਤਾ ਸਿੱਖ ਤਾਂ ਘੱਟ ਘੱਟ ਵਿੱਚ ਵੱਸੇ ਉਸ ਅਕਾਲ ਪੁਰਖ ਵਾਹਿਗੁਰੂ ਵਾਲੇ ਰਾਮ’ਚ ਭਰੋਸਾ ਤੇ ਵਿਸ਼ਵਾਸ ਰੱਖਦੇ ਹਨ , ਨਾ ਕਿ ਅਯੁੱਧਿਆ ਦੇ ਰਾਜੇ ਦਸ਼ਰਥ ਦੇ ਪੁੱਤਰ ਭਗਵਾਨ ਰਾਮ ਵਿਚ ? ਉਨ੍ਹਾਂ ਕਿਹਾ ਉਂਜ ਭਾਵੇਂ ਸਿੱਖ ਸਾਰੇ ਧਰਮਾਂ ਤੇ ਸਾਰੇ ਗ੍ਰੰਥਾਂ ਦਾ ਪੂਰਾ ਸਤਿਕਾਰ ਕਰਦਾ ਹੈ,ਪਰ ਪਵਿੱਤਰ ਗੁਰਬਾਣੀ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੇ ਵਿਸ਼ਵਾਸ-ਭਰੋਸਾ ਰੱਖਣਾ ਹਰ ਸਿੱਖ ਦਾ ਮੁਢਲਾ ਫਰਜ਼ ਬਣ ਗਿਆ ਹੈ । ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਤੇ ਹੋਰ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਅਕਾਲੀਆਂ ਸਮੇਤ ਹੋਰ ਸਿਖਾਂ ਨੂੰ ਭਾਜਪਾ ਨੇ ਸੱਦੇ ਦੇ ਕੇ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸਠਾ ਦੇ ਸਿਆਸੀ ਪ੍ਰੋਗਰਾਮ’ਚ ਸੱਦਿਆ ਸੀ ,ਪਰ ਜਥੇਦਾਰਾਂ ਸਮੇਤ ਬਹੁਤ ਸਾਰੇ ਸਿੱਖਾਂ ਨੇ ਅਯੁੱਧਿਆ ਵਿਖੇ ਮਸਜਿਦ ਢਾਹ ਕੇ ਰਾਮ ਮੰਦਰ ਬਨਾਉਣ ਵਾਲੇ ਵਿਵਾਦਿਤ ਪ੍ਰੋਗਰਾਮ’ਚ ਨਾਂ ਜਾ ਕੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਾਲੇ ਹੁਕਮ ਉਪਦੇਸ਼ ਦੀ ਪਾਲਣਾ ਕੀਤੀ ਹੈ, ਜੋਂ ਸਭ ਸਿੱਖਾਂ ਲਈ ਪ੍ਰੇਰਨ ਸ੍ਰੋਤ ਹੈ ਅਤੇ ਸ਼ਲਾਘਾਯੋਗ ਫ਼ੈਸਲਾ ਕਿਹਾ ਜਾ ਸਕਦਾ ਹੈ । ਭਾਈ ਖਾਲਸਾ ਨੇ ਕਿਹਾ ਹਿੰਦੂ ਆਗੂ ਸ਼ੰਕਰਾਚਾਰੀਆ ਤੇ ਹੋਰਾਂ ਵੱਲੋਂ ਇਸ ਪ੍ਰੋਗਰਾਮ ਤੋ ਦੂਰੀ ਬਣਾਉਣੀ ਚੰਗੀ ਗੱਲ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਹ ਮਹਿਸੂਸ ਕਰ ਰਹੀ ਹੈ ਕਿ ਵੱਖਵਾਦੀ ਭਾਜਪਾ ਨੂੰ ਐਨ ਚੋਣਾਂ ਮੌਕੇ ਵਿਵਾਵਿਦ ਜਗਾਂ ਤੇ ਰਾਮ ਮੰਦਰ ਬਨਾਉਣ ਦੀ ਆੜ ਵਿੱਚ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਭਾਜਪਾ ਆਪਣੇ ਇੰਨਾ ਇਰਾਦਿਆਂ ਨੂੰ ਸਫਲ ਨਹੀਂ ਬਣਾ ਸਕਦੀ ਕਿਉਂਕਿ ਦੇਸ਼ ਦੇ ਲੋਕ ਹੁਣ ਭਾਜਭਾਈਆ ਵੱਖਵਾਦੀ ਚਾਲੂ ਤੋਂ ਜਾਗਰੂਕ ਹੋ ਚੁੱਕੇ ਹਨ ਭਾਈ ਖਾਲਸਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਉਹ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਤਲਬ ਕਰਨ ਕਿਉਂਕਿ ਸਿੱਖਾਂ ਨੂੰ ਇਸ ਤੇ ਇਤਰਾਜ਼ ਹੈ ਉਹਨਾਂ ਕਿਹਾ ਦੇਸ਼ ਦਾ ਮੀਡੀਆ ਵੀ ਇਸ ਵਿਵਾਦਤ ਪ੍ਰੋਗਰਾਮ ਨੂੰ ਵੱਡੀ ਪੱਧਰ ਤੇ ਉਬਾਰ ਕੇ ਹਿੰਦੂ ਰਾਸ਼ਟਰ ਬਣਾਉਣ ਵਾਲੇ ਭਾਜਭਾਈਆ ਦੇ ਇਰਾਦਿਆਂ ਨੂੰ ਪੂਰਾ ਕਰਨ ਵਿੱਚ ਲੱਗਾ ਹੈ ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜੱਸਾ ਸੰਗੋਵਾਲ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਦਿਲਬਾਗ ਸਿੰਘ ਬਾਗੀ, ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਵੀ ਹਾਜ਼ਰ ਸੀ।

ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਤੇ ਹੋਰ ਆਗੂ ਗੱਲਬਾਤ ਕਰਦੇ ਹੋਏ

Leave a Reply

Your email address will not be published. Required fields are marked *