ਨਸ਼ੇ ਖਿਲਾਫ ਅੱਗੇ ਵੀ ਜੰਗ ਰਹੇਗੀ ਜਾਰੀ-ਨਵਨਿਯੁਕਤ ਐਸ.ਆਈ ਗੁਰਵਿੰਦਰ ਸਿੰਘ
ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਨਸ਼ਿਆ ਦੀ ਖੇਪ ਅਤੇ ਨਸ਼ਾ ਤਸੱਕਰਾਂ ਨੂੰ ਫੜਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਪੈਸ਼ਲ ਸੈਲ ਐਂਟੀ ਟਾਸਕ ਫੋਰਸ ਦੇ ਇੰਚਾਰਜ਼ ਏ.ਐਸ.ਆਈ ਗੁਰਵਿੰਦਰ ਸਿੰਘ ਨੂੰ ਗੁਰਦਾਸਪੁਰ ਪੁੱਜੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਸਟਾਰ ਲਗਾ ਕੇ ਸਬ ਇੰਸਪੈਕਟਰ ਬਣਾਇਆ ਗਿਆ। ਦੱਸ ਦਈਏ ਕਿ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਇਹ ਸਪੈਸ਼ਲ ਐਂਟੀ ਟਾਕਸ ਫੋਰਸ ਬਣਾਈ ਗਈ ਹੈ। ਜਿਸ ਵਿੱਚ ਗੁਰਵਿੰਦਰ ਸਿੰਘ ਨੂੰ ਇੰਚਾਰਜ਼ ਬਣਾਇਆ ਗਿਆ ਹੈ।
ਵਰਨਣਯੋਗ ਹੈ ਕਿ ਏ.ਐਸ.ਆਈ ਗੁਰਵਿੰਦਰ ਸਿੰਘ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਵੱਖ-ਵੱਖ ਨਾਕਿਆਂ ਅਧੀਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਮੱਗਲਿੰਗ ਕਰਨ ਵਾਲੇ ਅਨ੍ਹਸਰਾਂ ਨੂੰ ਦਬੌਚਿਆ ਹੈ। ਜਿਸ ਕਰਕੇ ਜਿਲ੍ਹਾ ਗੁਰਦਾਸਪੁਰ ਵਿੱਚ ਨਸ਼ਾ ਤਸੱਕਰੀ ਦਾ ਕੰਮ ਕਰਨ ਵਾਲੇ ਲੋਕਾਂ ਵਿੱਚ ਠੱਲ ਪਈ ਹੈ। ਉਨ੍ਹਾਂ ਨੂੰ ਇਹ ਭੈਅ ਹੋ ਗਿਆ ਹੈ ਕਿ ਜੇਕਰ ਅਸੀ ਆਪਣੀਆਂ ਗੱਡੀਆਂ ਰਾਹੀਂ ਗੁਰਦਾਸਪੁਰ ਦੇ ਇਰਧ ਗਿਰਧ ਜਾਣ ਜਾਂ ਬਾਹਰ ਦੇ ਇਲਾਕਿਆਂ ਵਿੱਚ ਨਸ਼ਾ ਤਸੱਕਰੀ ਕਰਾਂਗੇ ਤਾਂ ਜਿਵੇ ਸਾਡੇ ਪਹਿਲਾਂ ਸਾਥੀ ਫੜੇ ਗਏ ਹਨ ਅਤੇ ਇਸ ਸਮੇਂ ਉਹ ਸਿਲਾਖਾ ਦੇ ਪਿੱਛੇ ਹਨ, ਇਵੇਂ ਹੀ ਹੁਣ ਜੇਕਰ ਅਜਿਹਾ ਕੰਮ ਕੀਤਾ ਤਾਂ ਪੁਲਸ ਵੱਲੋਂ ਦਬੋਚਿਆ ਜਾਵੇਗਾ। ਜਿਸਦੇ ਫਲਸਰੂਪ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਵੱਲੋਂ ਏ.ਐਸ.ਆਈ ਗੁਰਵਿੰਦਰ ਸਿੰਘ ਦੇ ਵਧੀਆ ਕਾਰਜ਼ ਗੁਜਾਰੀ ਕਰਨ ਤੇ ਡੀ.ਜੀ.ਪੀ ਗੌਰਵ ਯਾਦਵ ਨੂੰ ਪ੍ਰਾਥਨਾ ਪੱਤਰ ਲਿਖਿਆ ਸੀ ਕਿ ਗੁਰਦਾਸਪੁਰ ਵਿੱਚ ਨਸ਼ੇ ਦੀ ਖੇਪ ਨੂੰ ਫੜਣ ਵਿੱਚ ਪੂਰੇ ਪੰਜਾਬ ਵਿੱਚ ਗੁਰਵਿੰਦਰ ਸਿੰਘ ਅਵੱਲ ਰਿਹਾ ਹੈ। ਜਿਸਨੇ ਬਾਹਰ ਦੀਆਂ ਸੂਬਿਆ ਚੋਂ ਵੀ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਮੇਤ ਸ਼ਰਾਰਤੀ ਅਨ੍ਹਸਰਾਂ ਨੂੰ ਫੜ ਕੇ ਸਾਡੇ ਹਵਾਲੇ ਕੀਤਾ ਹੈ, ਜਿਸ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਗੁਰਦਾਸਪੁਰ ਵਿੱਚ ਨਸ਼ੇ ਦੀ ਖੇਪ ਨੂੰ ਖਤਮ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਸਦੇ ਫਲ ਸਰੂਪ ਪੰਜਾਬ ਦੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਸਟਾਰ ਲਗਾ ਕੇ ਗੁਰਵਿੰਦਰ ਸਿੰਘ ਨੂੰ ਸਬ ਇੰਸਪੈਕਟਰ ਪਦ ਉਨਤ ਕੀਤਾ ਗਿਆ।
ਨਵਨਿਯੁਕਤ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਅਤੇ ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਹੀ ਪੂਰੀ ਇਮਾਨਦਾਰੀ ਨਾਲ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਸਮਾਜ ਵਿਰੋਧੀ ਅਨ੍ਹਸਰਾਂ ਖਿਲਾਫ ਲੜਾਈ ਨਿਰੰਤਰ ਜਾਰੀ ਰਹੇਗੀ।


