ਕਾਗਜਾ ਚ ਹੀ ਪੂਰੀ ਕੀਤੀ ਜਾਂਦੀ ਹੈ ਸਫਾਈ
ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)—ਪੰਜਾਬ ਵਿੱਚ ਕਈ ਸਰਕਾਰਾਂ ਆਈਆਂ ਅਤੇ ਚੱਲੀ ਗਈਆਂ, ਪਰ ਅਜੇ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਹਲਕਾ ਦੀਨਾਨਗਰ ਦੇ ਪਿੰਡ ਕੋਹਲੀਆਂ ਤੋ ਨਿਕਲਦੀ ਕਿਰਨ ਨਾਲਾ ਤਕਰੀਬਨ 176 ਪਿੰਡਾਂ ਤੋਂ ਹੁੰਦਾ ਹੋਇਆ ਅਜਨਾਲਾ ਸੈਕਟਰ ਵਿੱਚ ਜਾ ਕੇ ਮਿਲਦਾ ਹੈ। ਇਸ ਕਿਰਨ ਨਾਲੇ ਦੇ ਨਾਲ ਸੈਂਕੜੇ ਏਕੜ ਕਿਸਾਨਾਂ ਦੀ ਜਮੀਨਾਂ ਆਉਂਦੀਆਂ ਹਨ, ਪਰ ਕਿਸੇ ਵੀ ਸਰਕਾਰ ਨੇ ਇਸ ਨਾਲੇ ਦੀ ਸਫਾਈ ਨਹੀਂ ਕਰਵਾਈ। ਜਿਸ ਕਾਰਨ ਮਾਨਸੂਨ ਦੇ ਮੌਸਮ ਦੌਰਾਨ ਪਾਣੀ ਦਾ ਅੱਗੇ ਨਿਕਾਸ ਨਾ ਹੋਣ ਕਰਕੇ ਇਹ ਨਾਲਾ ਭਰ ਜਾਂਦਾ ਹੈ ਅਤੇ ਆਸਪਾਸ ਦੇ ਖੇਤਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ।ਜਿਸ ਨਾਲ ਹਜਾਰਾਂ ਏਕੜ ਖੇਤਾਂ ਵਿੱਚ ਮਿਹਨਤ ਨਾਲ ਉਗਾਈ ਹੁੰਦੀ ਫਸਲ ਨਸ਼ਟ ਹੋ ਜਾਂਦੀ ਹੈ। ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ।ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਸਬੰਧਤ ਵਿਭਾਗ ਇਸ ਵੱਲ ਧਿਆਨ ਦੇ ਰਹੀ ਹੈ।
ਪ੍ਰੈਸ ਦੇ ਸਰਵੇ ਅਨੁਸਾਰ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਜਿਆਦਾ ਫਸਲਾਂ ਖਰਾਬ ਹੁੰਦੀਆ ਰਹੀਆਂ ਹਨ ਤਾਂ ਸਬੰਧਤ ਹਲਕਾ ਵਿਧਾਇਕ ਜਾਂ ਫਿਰ ਡ੍ਰੇਨ ਵਿਭਾਗ ਨੂੰ ਸੂਚਿਤ ਕਰਦੇ ਰਹੇ ਹਾਂ ਕਿ ਕਿਰਨ ਨਾਲੇ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਸਾਡੀ ਫਸਲਾਂ ਦਾ ਬਚਾਅ ਹੋ ਸਕੇ। ਪਰ ਉਨ੍ਹਾ ਅਧਿਕਾਰੀਆਂ ਨੇ ਕੇਵਲ ਜੇ.ਸੀ.ਬੀ ਭੇਜ ਕੇ ਇੱਕ ਦੋ ਪਿੰਡਾਂ ਤੋਂ ਹੀ ਕਿਰਨ ਨਾਲੇ ਨੂੰ ਸਾਫ ਕਰਕੇ ਖਾਨਾ ਪੂਰਤੀ ਕੀਤੀ ਜਾਂਦੀ ਹੈ, ਜਦੋਂ ਕਿ ਪੂਰੀ ਸਫਾਈ ਸਿਰਫ ਕਾਗਜਾ ਵਿੱਚ ਹੀ ਕੀਤੀ ਜਾਂਦੀ ਹੈ।
ਇਸ ਸਬੰਧੀ ਕਿਰਨ ਨਾਲੇ ਨਾਲ ਲੱਗਦੇ ਪਿੰਡਾਂ ਦੇ ਲੋਕ ਕਾਮਰੇਡ ਹਰਜਿੰਦਰ ਸਿੰਘ, ਕਾਮਰੇਡ ਸੁਖਦੇਵ ਸਿੰਘ, ਕਾਮਰੇਡ ਨਿਰਪਾਲ ਸਿੰਘ, ਕਾਮਰੇਡ ਜਗਜੀਤ ਸਿੰਘ ਆਦਿ ਤੋਂ ਇਲਾਕਾ ਕਲਾਨੌਰ ਵਾਸੀਆੰ ਨੇ ਦੱਸਿਆ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਲੋਕਾਂ ਨੇ ਬਦਲਾਓ ਵਾਲੀ ਸਰਕਾਰ ਲਿਆਂਦੀ ਸੀ, ਪਰ ਉਸ ਸਰਕਾਰ ਨੂੰ ਵੀ ਡੇਢ਼ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅਜੇ ਤੱਕ ਕਿਰਨ ਨਾਲੇ ਦੀ ਸਫਾਈ ਨਾ ਕਰਵਾਉਣ ਕਰਕੇ ਅਸੀ ਲੋਕ ਫਿਰ ਆਪਣੀਆਂ ਫਸਲਾਂ ਨੂੰ ਹਰ ਸਾਲ ਨਸ਼ਟ ਹੁੰਦੇ ਦੇਖਦੇ ਆ ਰਹੇ ਹਨ।
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਸੂਚਿਤ ਕੀਤਾ ਤਾਂ ਉਨ੍ਹਾਂ ਵੀ ਕਿਹਾ ਕਿ ਇਸ ਸਬੰਧੀ ਪਤਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਇਸ ਸਬੰਧੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਲੋਕਾਂ ਦੀ ਫਸਲ ਇਸ ਕਿਰਨ ਨਾਲੇ ਦੀ ਸਫਾਈ ਨਾ ਹੋਣ ਕਰਕੇ ਖਰਾਬ ਨਾ ਹੋ ਸਕੇ।


