ਮੋਦੀ ਸਰਕਾਰ ਅਤੇ ਆਰ ਐਸ ਐਸ ਖੁਲੇਆਮ ਦੇਸ਼ ਵਿਚ ਹਿੰਦੂਤਵਵਾਦੀ ਸਤਾ ਸਥਾਪਤ ਕਰਨ ਦੀਆਂ ਚਰਚਾਵਾਂ ਕਰ ਰਹੀ-ਬਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– ਅੱਜ ਇੱਥੇ ਬਟਾਲਾ ਦੇ ਫੈਜਪੁਰਾ ਰੋਡ ਦਫ਼ਤਰ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਵਰਕਰਾਂ ਦੀ ਵਿਸਥਾਰੀ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਲੱਖਣਕਲਾਂ‌ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਗੁਲਜ਼ਾਰ ਸਿੰਘ ਭੁੰਬਲੀ ਨੇ ਦੇਸ਼ ਅਤੇ ਪੰਜਾਬ ਦੀ ਰਾਜਨੀਤਕ ਸਥਿਤੀ ਉਪਰ ਚਰਚਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਅਤੇ ਆਰ ਐਸ ਐਸ ਖੁਲੇਆਮ ਦੇਸ਼ ਵਿਚ ਹਿੰਦੂਤਵਵਾਦੀ ਸਤਾ ਸਥਾਪਤ ਕਰਨ ਦੀਆਂ ਚਰਚਾਵਾਂ ਕਰ ਰਹੀ ਹੈ। ਯੂਨੀਫ਼ਾਰਮ ਕੌਡ ਬਿਲ ਵੀ ਭਾਜਪਾ ਇਸ ਮਨਸ਼ੇ ਨਾਲ ਲਿਆਉਣ ਦੀ ਸਾਜ਼ਿਸ਼ ਉਪਰ ਚਲ ਰਹੀ ਹੈ।ਜਿਸ ਨਾਲ ਦੇਸ਼ ਦੇ ਵੱਖ ਵੱਖ ਧਰਮਾਂ, ਅਕੀਦਿਆਂ,ਸਭਿਆਚਾਰ ਅਤੇ ਆਪਸੀ ਏਕਤਾ ਨੂੰ ਢਾਹ ਲੱਗੇਗੀ ਅਤੇ ਦੇਸ਼ ਦੀ ਏਕਤਾ ਟੁੱਟੇਗੀ। ਭਾਰਤ ਵਿਚ ਯੂਨੀਫ਼ਾਰਮ ਕੌਡ ਬਿਲ ਨੂੰ ਪਾਸ ਕਰਨ ਤੋਂ ਮੋਦੀ ਸਰਕਾਰ ਨੂੰ ਬਾਜ ਆਉਣਾ ਚਾਹੀਦਾ ਹੈ। ਲਿਬਰੇਸ਼ਨ ਆਗੂਆਂ ਪੰਜਾਬ ਦੀ ਰਾਜਨੀਤਕ ਸਥਿਤੀ ਉਪਰ ਚਰਚਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਲੋਕਾਂ ਦੀਆਂ ਇਛਾਵਾਂ ਉਪਰ ਪੂਰਾ ਨਹੀਂ ਉਤਰ ਸਕੀ, ਤਿੰਨ ਮਹੀਨਿਆਂ ਵਿਚ ਨਸ਼ੇ ਖਤਮ ਕਰਨ ਦੀ ਗਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ 15 ਮਹੀਨੇ ਦੇ ਰਾਜ ਵਿੱਚ ਨਸਾ ਹਰ ਗਲੀ ਮੁਹੱਲੇ ਵਿਚ ਫੈਲ ਗਿਆ ਹੈ,ਨਸੇ ਨਾਲ ਰੋਜ਼ਾਨਾ ਨੌਜਵਾਨਾਂ ਦੀਆਂ ਲਾਸ਼ਾਂ ਸੜਕਾਂ ਤੇ ਪਈਆ ਦਿਸ‌ ਜਾਂਦੀਆਂ ਹਨ ਪਰ ਸਰਕਾਰ ਹੁਣ ਮੂੰਹ ਤੱਕ ਨਹੀਂ ਖੋਲ ਰਹੀ। ਸਰਕਾਰ ਨੇ ਜਿਸ ਤਰ੍ਹਾਂ ਆਈ ਏ ਐਸ,ਪੀ ਸੀ ਐਸ ਅਤੇ ਮਾਲ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਮੋਹਰੇ ਗੋਡੇ ਟੇਕੇ ਹਨ ਉਸ ਨਾਲ ਭ੍ਰਿਸ਼ਟਾਚਾਰ ਸਬੰਧੀ ਮਾਨ ਸਰਕਾਰ ਦੇ ਜ਼ੀਰੋ ਟੌਲਰੈਸ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਸਰਕਾਰ ਬਾਲਗ ਔਰਤਾਂ ਨੂੰ 1000 ਰੁਪਏ ਸਹਾਇਤਾ ਦੇਣ ਸਮੇਤ ਬੁਢਾਪਾ ਵਿਧਵਾ ਪੈਨਸ਼ਨ 2500 ਰੁਪਏ ਕਰਨ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਜਿਹੀਆਂ ਗਰੰਟੀਆ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਆਪਣੀ ਮਸ਼ਹੂਰੀ ਲਈ ਕਰੋੜਾਂ ਰੁਪਏ ਦੀ ਇਸ਼ਤਿਹਾਰੀ‌‌ ਅਤੇ ਹੋਰ ਖਰਚ ਕਰ ਰਹੀ ਹੈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਕਿਸਾਨਾਂ ਦੀਆਂ ਹੜਾ ਨਾਲ ਬਰਬਾਦ ਹੋਈਆਂ ਫ਼ਸਲਾ ਦੀਆਂ ਫੌਰੀ ਸਪੈਸ਼ਲ ਗਿਰਦਾਵਰੀਆ ‌ਕੀਤੀਆ ਜਾਣ। ਇਹ ਵੀ ਪਾਸ ਕੀਤਾ ਗਿਆ ਕਿ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕਰੀਬ 100ਪਿੰਡਾ ਸ਼ਹਿਰਾਂ ਵਿੱਚ ਲਿਬਰੇਸ਼ਨ ਜਨਤਾ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਰੈਲੀਆਂ ਕਰੇਗੀ। ਮੀਟਿੰਗ ਵਿੱਚ ਕਰਮਜੀਤ ਸਿੰਘ ਸੰਧੂ, ਪਿੰਟਾ ਤਲਵੰਡੀ ਭਰਥ, ਕੁਲਵੰਤ ਸਿੰਘ ਰਾਮਦੀਵਾਲੀ, ਸੁਰਜੀਤ ਸਿੰਘ ਬਾਜਵਾ, ਬਲਵਿੰਦਰ ਸਿੰਘ ਸਿੰਘ ਪੁਰਾ, ਪਰਮਜੀਤ ਸਿੰਘ ਰੜੇਵਾਲੀ, ਗੁਰਦੀਪ ਸਿੰਘ ਕਾਮਲਪੁਰਾ ਬਲਬੀਰ ਸਿੰਘ ਉਚਾਧਕਾਲਾ ਅਤੇ ਮਲਕੀਤ ਸਾਹਬੀ ਸ਼ਾਮਲ ਸਨ।

Leave a Reply

Your email address will not be published. Required fields are marked *