ਗੁਰਦਾਸਪੁਰ, 3 ਜੁਲਾਈ (ਸਰਬਜੀਤ)– ਥਾਣਾ ਕਾਹਨੂੰਵਾਨ ਦੀ ਪੁਲਸ ਨੇ ਮਹਿਲਾ ਤੋਂ ਖੋਹ ਕਰਨ ਵਾਲੇ ਦੋ ਲੂਟੇਰਿਆ ਦੀ ਪਹਿਚਾਣ ਹੋਈ ਹੈ।ਜਿਨਾ ਖਿਲਾਫ ਮਾਮਲਾ ਦਰਜ ਕਰ ਗਿ੍ਰਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਸੰਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਝੰਡਾ ਲੁਬਾਣਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਜਗੀਰ ਕੌਰ ਨਾਲ ਆਪਣੀ ਸਕੂਟਰੀ ਐਕਟਿਵਾ ’ਤੇ ਸਵਾਰ ਹੋ ਕੇ ਕਾਹਨੂੰਵਾਂਨ ਤੋਂ ਆਪਣੇ ਪਿੰਡ ਝੰਡਾ ਲੁਬਾਣਾ ਨੂੰ ਜਾ ਰਹੀਆਂ ਸੀ।ਜਦੋਂ ਉਹ ਨਾਗ ਮੰਡੀ ਚੌਕ ਕਾਹਨੂੰਵਾਂਨ ਪੁੱਜੀਆਂ ਤਾਂ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਅਤੇ ਮੁਦਈਆ ਦੇ ਬਰਾਬਰ ਮੋਟਰ ਸਾਇਕਲ ਕਰਕੇ ਸਕੂਟਰੀ ਦੇ ਪਿੱਛੇ ਬੈਠੀ ਉਸਦੀ ਮਾਤਾ ਦੇ ਕੰਨਾ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਵਜਨੀ 1 ਤੋਲਾ ਝਪਟ ਮਾਰ ਕੇ ਖੋਹ ਕੇ ਚੱਕ ਸਰੀਫ ਸਾਈਡ ਨੂੰ ਚਲੇ ਗਏ। ਜਦੋਂ ਉਸਨੇ ਨੇ ਦੋਸੀਆਂ ਦਾ ਪਿੱਛਾ ਕਰਕੇ ਰੋਕਣ ਦੀ ਕੋਸਿਸ ਕੀਤੀ ਤਾਂ ਉਨਾਂ ਨੇ ਸਕੂਟਰੀ ਨੂੰ ਲੱਤ ਮਾਰ ਦਿੱਤੀ। ਜਿਸ ਨਾਲ ਜਮੀਨ ਤੇ ਡਿੱਗਣ ਕਰਕੇ ਉਨਾਂ ਦੇ ਕਾਫੀ ਸੱਟਾਂ ਲੱਗੀਆਂ ਅਤੇ ਸਕੂਟਰੀ ਦਾ ਵੀ ਨੁਕਸਾਨ ਹੋਇਆ ਹੈ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਹੈ ਕਿ ਇਹ ਖੋਹ ਰਵਿੰਦਰਪਾਲ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਖਾਨ ਪਿਆਰਾ ਪੱਤੀ ਹਵੇਲੀਆ ਧਾਰੀਵਾਲ ਅਤੇ ਸ਼ਮਸ਼ੇਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਗਿੱਲ ਥਾਣਾ ਕਾਹਨੂੰਵਾਂਨ ਨੇ ਕੀਤੀ ਹੈ।


