ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)–ਇਸ ਵਾਰ ਵਿਧਾਨ ਸਭਾ ਚ ਭਾਵੇਂ ਫਸਲਾਂ ਤੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਕਰ ਰਹੇ ਅਵਾਰਾ ਪਸ਼ੂਆਂ ਨੂੰ ਸਾਂਭਣ ਦਾ ਮੁੱਦਾ ਉਠਿਆ ਪਰ ਇਸ ਦਾ ਕੋਈ ਠੋਸ ਹੱਲ ਕਰਨ ਦਾ ਭਰੋਸਾ ਨਹੀਂ ਦਿੱਤਾ ਗਿਆ। ਇਸਦਾ ਵੀ ਕੋਈ ਉਤਰ ਨਹੀਂ ਮਿਲਿਆ ਕਿ ਰਾਜ ਵਿੱਚ ਬਣੀਆਂ 772 ਗਊਸ਼ਾਲਾਵਾਂ ਨੂੰ ਗਊ ਸੈਸ ਦਾ ਪੈਸਾ ਕਿਉਂ ਨਹੀਂ ਮਿਲ ਰਿਹਾ ਜਦਕਿ ਕਰੋੜਾਂ ਰੁਪਏ ਦਾ ਇਹ ਟੈਕਸ ਕਈ ਸਾਲਾਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ।
ਇਕੱਠੇ ਕੀਤੇ ਜਾ ਰਹੇ ਗਊ ਟੈਕਸ ਦਾ ਵੇਰਵਾ •••
ਬਿਜਲੀ ਤੇ 2 ਪੈਸੇ ਯੂਨਿਟ, ਸੀਮਿੰਟ ਬੋਰੀ ਤੇ 1 ਰੁਪਿਆ, ਅੰਗਰੇਜ਼ੀ ਸ਼ਰਾਬ ਬੋਤਲ 10 ਰੁਪਏ, ਦੇਸੀ ਸ਼ਰਾਬ ਬੋਤਲ 5 ਰੁਪਏ, ਕਾਰ ਦੀ ਵਿਕਰੀ ਤੇ 1000 ਰੁਪਏ, ਸਕੂਟਰ ਵਿਕਰੀ ਤੇ 500 ਰੁਪਏ, ਮੈਰਿਜ ਪੈਲੇਸ ਸਮਾਗਮ ਤੇ 1000 ਤੇ 8 ਤੇਲ ਟੈਂਕਰ ਤੇ 100 ਰੁਪਿਆ ਗਊ ਸੈਸ ਹੈ।


