ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)– ਬੰਗਾ ਬੱਸ ਸਟੈਂਡ ਦੇ ਪਾਸ ਇੱਕ ਸਕਾਰਪੀਓ ‘ਚ ਬੈਠੇ ਪੰਜ ਨੌਜਵਾਨ ਤੇ ਪਿਛੋਂ ਆ ਰਹੀ ਟੀ ਕਵੱਟੀ ਗੱਡੀ ‘ਚ ਬੈਠੇ ਨੌਜਵਾਨਾਂ ਵੱਲੋਂ ਤਾਬਲਤੋੜ ਹਮਲੇ ਕਰਕੇ 35/40 ਗੋਲੀਆਂ ਚਲਾਈਆਂ ਜਿਸ ਦੇ ਸਿੱਟੇ ਵਜੋਂ ਕਾਰ ‘ਚ ਸਵਾਰ ਪੰਜੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਬੰਗਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਦੋਂ ਕਿ ਇੱਕ ਗੰਭੀਰ ਡੀ ਐਮ ਸੀ ਰੈਫਰ ਕੀਤਾ ਗਿਆ ਤੇ ਉਸ ਮੌਤ ਹੋ ਗਈ ਦੱਸੀ ਜਾਂਦੀ ਹੈ ਬਾਕੀ ਵੀ ਸਾਰੇ ਬੁਰੀ ਤਰ੍ਹਾਂ ਜਖਮੇ ਹਲਾਤਾਂ ‘ਚ ਹਨ, ਮੌਕੇ ਤੇ ਖੇਦਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ, ਦੱਸਿਆ ਜਾ ਰਿਹਾ ਹੈ ਕਿ ਇਹ ਦੋਹਾਂ ਧਿਰਾਂ ਅਪਰਾਧਿਕ ਮਾਮਲਿਆਂ ਵਿੱਚ ਸਰਗਰਮ ਸਨ ਅਤੇ ਗੋਲੀਆਂ ਚਲਣਾ ਕਿਸੇ ਰੰਜਸ਼ ਦਾ ਹਿੱਸਾ ਹੋ ਸਕਦੀਆਂ ਪਰ ਲੋਕ ਜਿਥੇ ਇਸ ਘਟਨਾ ਨੂੰ ਵੇਖ ਕੇ ਸਹਿਮੇ ਪਏ ਹਨ ਤੇ ਪੰਜਾਬ ਸਰਕਾਰ ਤੇ ਸਵਾਲ ਕਰ ਰਹੇ ਹਨ ਕਿ ਰਾਜ ਵਿਚ ਅਮਨ ਕਾਨੂੰਨ ਦੀ ਪ੍ਰਕਿਰਿਆ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਦਿੱਨ ਦਿਹਾੜੇ ਲੁੱਟਾਂ ਖੋਹਾਂ, ਬੈਂਕ ਡਿਕੈਤੀਆ ਕਿਡਨੈਪਿੰਗ ਤੇ ਫਿਰੌਤੀਆਂ ਦੇ ਨਾਲ ਨਾਲ ਕਤਲਾ ਦੀ ਵਾਰਦਾਤਾਂ ਵਿਚ ਦਿੱਨ ਬ ਦਿੱਨ ਵਾਧਾ ਹੁੰਦਾ ਜਾ ਰਿਹਾ ਅਤੇ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਅਸਫਲ ਨਜ਼ਰ ਆ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬੰਗਾਂ ਨਵੇਂ ਸ਼ਹਿਰ ਦੇ ਬੱਸ ਅੱਡੇ ਦੇ ਲਾਗੇ ਪੰਜ ਸਕਾਰਪੀਏ ਸਵਾਰੇ ਤੇ 35/40 ਗੋਲੀਆਂ ਚਲਾ ਕੇ ਇੱਕ ਦੇ ਮਰਨ ਤੇ ਚਾਰ ਦੇ ਜਖਮੀ ਹੋਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਤੇ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਨ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਰਾਜ ਦੇ ਲੋਕਾਂ ਦੇ ਜਾਨਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੰਗਾਂ ਬੱਸ ਸਟੈਂਡ ਤੇ ਚੱਲੀਆਂ 35/40 ਗੋਲੀਆਂ ਵਾਲ਼ੀ ਘਟਨਾ ਦੀ ਜ਼ੋਰਦਾਰ ‘ਚ ਨਿੰਦਾ ਤੇ ਸਰਕਾਰ ਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਜਲਦੀ ਕਾਬੂ ਕਰਨ ਤੇ ਲੋਕੇ ਦੇ ਜਾਨਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਸਪੱਸ਼ਟ ਕੀਤਾ ਕਿ ਸਕਾਰੀਪੀਓ ਅੱਗੇ ਅੱਗੇ ਦੌੜ ਰਹੀ ਸੀ ਅਤੇ ਹਮਲਾਵਰ ਟੀ ਟਵੱਟੀ ਗੱਡੀ ਵਿੱਚ ਬੈਠੇ ਉਹਨਾਂ ਦਾ ਪਿੱਛਾ ਕਰ ਰਹੇ ਸਨ ਅਤੇ ਬੰਗਾ ਬੱਸ ਸਟੈਂਡ ਦੇ ਪਾਸ ਆ ਕੇ ਹਮਲਾਵਰਾਂ ਨੇ ਤਾਬੜਤੋੜ 35/40 ਗੋਲੀਆਂ ਸਕਾਰਪੀਓ ‘ਚ ਬੈਠੇ ਨੌਜਵਾਨਾਂ ਤੇ ਚਲਾ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿੰਨਾ ਵਿਚੋਂ ਗੰਭੀਰ ਜਖਮੀ ਨੂੰ ਡੀ ਐਮ ਸੀ ਰੈਫਰ ਕੀਤਾ ਗਿਆ ਜਿਥੇ ਉਸ ਦਮ ਤੋੜ ਦਿੱਤਾ ਜਦੋਂ ਕਿ ਹਮਲਾਵਰ ਜਲਦੀ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ, ਭਾਈ ਖਾਲਸਾ ਨੇ ਦੱਸਿਆ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਦੋਹੇ ਧਿਰਾਂ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਦੱਸੇ ਜਾ ਰਹੇ ਹਨ ਜੋ ਜਾਂਚ ਪੜਤਾਲ ਤੋਂ ਬਾਅਦ ਵਿੱਚ ਹੀ ਪਤਾ ਲੱਗ ਸਕੇਗੇ ਪਰ ਇਸ ਘਟਨਾ ਨੂੰ ਲੈ ਕੇ ਲੋਕ ਸਹਿਮੇ ਹੋਏ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਇਆ ਜਾਵੇ ਕਿਉਂਕਿ ਪੰਜਾਬ ਰਾਜ ਹੁਣ ਪੂਰੀ ਤਰ੍ਹਾਂ ਜੰਗਲ ਰਾਜ ਬਣ ਚੁੱਕਾ ਹੈ ਅਤੇ ਕੋਈ ਵੀ ਨਾਗਰਿਕ ਆਪਣੇ ਆਪ ਸੁਰੱਖਿਅਤ ਨਹੀਂ ਸਮਝ ਰਿਹਾ ਹੈ।


