ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਗਿਆ ਹੈ ਜੋਂ 29 ਸਤੰਬਰ ਤੱਕ ਚੱਲੇਗਾ, ਇਸ ਦਰਮਿਆਨ ਸਰਕਾਰ ਹੜਾਂ ਦੇ ਭਿਆਨਕ ਮੁੱਦੇ ਤੋਂ ਇਲਾਵਾ ਕੁਝ ਹੋਰ ਮੁਦਿਆਂ ਤੇ ਵਿਚਾਰਾ ਕਰਨੀਆਂ ਸਨ ਪਰ ਜਿਉਂ ਹੀ ਸੈਸ਼ਨ ਦੀ ਸ਼ੁਰੂਆਤ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਨਿਧੜਕ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਹੜਾਂ ‘ਚ ਲੋਕਾਂ ਦੀ ਬਰਬਾਦੀ ਨੂੰ ਸਰਕਾਰ ਦੀ ਨਾਕਾਮੀ ਤੇ ਆਏ ਕੇਂਦਰ ਦੇ ਫੰਡਾਂ ਸਬੰਧੀ ਚੁੱਕੇ ਸਵਾਲਾਂ ਕਰਕੇ ਸੈਸ਼ਨ ਵਿੱਚ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲਬਾਤ ਕਰਨ ਦੀ ਬਜਾਏ ਸੈਸ਼ਨ ਵਿੱਚ ਧੱਕਾ ਮੁੱਕੀ ਤਾਨੇ ਮਿਹਣੇ ਵਾਲੇ ਹੰਗਾਮਾ ਨੇ ਪੰਜਾਬ ਦੇ ਲੋਕਾਂ ਦਾ ਮਨੋਬਲ ਡੇਗਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਅਤੇ ਲੋਕ ਇਸ ਵਰਤਾਰੇ ਦੀ ਨਿੰਦਿਆ ਕਰਦੇ ਹੋਏ ਮੰਗ ਕਰ ਰਹੇ ਹਨ ਕਿ ਹਰ ਸੈਸ਼ਨ ਤੇ ਸਰਕਾਰ ਦੇ ਖਜ਼ਾਨੇ ਦਾ ਕਰੌੜਾਂ ਰੁਪਏ ਸ਼ੈਸ਼ਨਾਂ ਤੇ ਲਾਏ ਜਾਂਦੇ ਹਨ ਤਾਂ ਸੈਸ਼ਨ ਵਿੱਚ ਬੈਠ ਕੇ ਲੋਕਾਂ ਨੂੰ ਆ ਰਹੇ ਦਰਪੇਸ਼ ਮਸਲਿਆਂ ਦੇ ਹੱਲ ਤੇ ਭਲਾਈ ਲਈ ਬਿੱਲ ਪਾਸ ਕੀਤੇ ਜਾ ਸਕਣ,ਪਰ ਹਰ ਸੈਸ਼ਨ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਵਿਰੋਧੀਆਂ ਵੱਲੋਂ ਆਪਣੀਂ ਖਿਚੋਤਾਣ ਲਗਾਂ ਦਿੱਤਾ ਜਾਂਦਾ ਹੈ ਜੋ ਬਹੁਤ ਹੀ ਨਿੰਦਣਯੋਗ ਵਰਤਾਰਾ ਤੇ ਪੰਜਾਬ ਦੀ ਜਨਤਾ ਨਾਲ ਧੋਖਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਧੱਕਾ ਮੁੱਕੀ ਤੇ ਹੰਗਾਮੇ’ਚ ਖਰਾਬ ਕਰਨ ਦੀ ਨਿੰਦਾ ਅਤੇ ਸੈਸ਼ਨ ਵਿੱਚ ਮਿਲ ਬੈਠ ਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਕਿਉਂਕਿ ਸਰਕਾਰ ਦੇ ਖਜ਼ਾਨੇ ਵਿਚੋਂ ਸੈਸ਼ਨ ਲਈ ਕਰੌੜੇ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਇਹ ਲੋਕ ਸੈਸ਼ਨ ਨੂੰ ਹੰਗਾਮਿਆਂ ਵਿਚ ਬਦਲ ਕੇ ਰੱਖ ਦਿੰਦੇ ਹਨ ਜਿਸ ਨਾਲ ਲੋਕੇ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਸਰਕਾਰੀ ਖਜ਼ਾਨੇ ਨੂੰ ਕਰੌੜਾ ਦਾ ਚੂਨਾ ਲੱਗ ਜਾਂਦਾ ਹੈ ਅਤੇ ਨੌਜਵਾਨ ਪੀੜ੍ਹੀ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਸੈਸ਼ਨ ਵਿੱਚ ਸਾਰੇ ਵਿਧਾਇਕਾਂ ਨੂੰ ਸ਼ਾਂਤਮਈ ਢੰਗ ਨਾਲ ਪੰਜਾਬ ਅਤੇ ਲੋਕਾਂ ਦੇ ਮਸਲਿਆਂ ਤੇ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਏ ਸੈਸ਼ਨ ਦੋਰਾਂਨ ਪੰਜਾਬ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਆਪਣੀ ਖਿਚੋਤਾਣ,ਧੱਕਾ ਮੁੱਕੀ ਤੇ ਮੇਹਣਿਆਂ ਕੇਹਮਿਆਂ ਵਿਚ ਲਗਾ ਕੇ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਉਣ ਦੀ ਨਿੰਦਾ, ਤੇ ਆਪਸੀ ਮੱਤਭੇਦ ਛੱਡ ਕੇ ਪੰਜਾਬ ਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਕੁਦਰਤੀ ਆਫ਼ਤਾਂ ਕਾਰਨ ਪੰਜਾਬ ਦੇ ਕਿਸਾਨਾਂ, ਗਰੀਬਾਂ ਦਾ ਸਭ ਕੁਝ ਤਹਿਸ ਨਹਿਸ ਹੋ ਕੀਮਤੀ ਜਾਨਾਂ ਗਈਆਂ, ਫ਼ਸਲਾਂ ਬਰਬਾਦ ਹੋ ਗਈਆ, ਮਾਲ ਡੰਗਰ ਦਰਿਆ ਦੀ ਭੇਂਟ ਚੜ੍ਹ ਗਿਆ, ਦੇਸ਼ ਦੇ ਕਈ ਸੂਬਿਆਂ ਤੋਂ ਇਲਾਵਾ ਦਾਨੀਆਂ ਨੇ ਇੰਨਾ ਪੀੜਤਾਂ ਲਈ ਇਕ ਕਰ ਦਿੱਤਾ ਭਾਵੇਂ ਕਿ ਇਨ੍ਹਾਂ ਉਜੜੇ ਲੋਕਾਂ ਦੇ ਮੁੜ ਵਸੇਬੇ ਲਈ ਹਾਲੇ ਸਰਕਾਰਾਂ ਨੂੰ ਬਹੁਤ ਕੁਝ ਕਰਨ ਲਈ ਸੋਚਣਾ ਪਵੇਗਾ, ਪ੍ਰਬੰਧ ਕਰਨਾ ਪਵੇਗਾ, ਭਾਈ ਖਾਲਸਾ ਨੇ ਆਖਿਆ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਪੰਜਾਬ ਸਰਕਾਰ ਸੈਸ਼ਨ ਵਿੱਚ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਸਾਰੀਆਂ ਪਾਰਟੀਆਂ ਦੇ ਵਿਧਾਇਕ ਇੱਕ ਜੁੱਟਤਾ ਰਾਹੀਂ ਮਤਾਂ ਪਾਸ ਕਰਕੇ ਕੇਂਦਰ ਸਰਕਾਰ ਤੋਂ ਕਿਸੇ ਵੱਡੇ ਪੈਕੇਜ ਦੀ ਮੰਗ ਕਰਨਗੇ ਪਰ ਲੋਕਾਂ ਨੂੰ ਉਸ ਵਕ਼ਤ ਨਿਰਾਸ਼ਤਾ ਦਾ ਸਹਾਮਣਾ ਕਰਨਾ ਪਿਆ ਜਦੋਂ ਸੈਸ਼ਨ ਦੇ ਪਹਿਲੇ ਦਿਨ ਹੀ ਇਹ ਸੈਸ਼ਨ ਆਪਸੀ ਖਿਚੋਤਾਣ ਧੱਕੇ ਮੁੱਕੇ ਹੰਗਾਮੇ ਭਰੇ ਮਾਹੌਲ ਸਮਾਪਤ ਹੋ ਗਿਆ ਅਤੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਿਆ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਵਰਤਾਰੇ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਸੈਸਨ ਵਿਚ ਪੰਜਾਬ ਅਤੇ ਲੋਕ ਮੁੱਦਿਆਂ ਨੂੰ ਮਿਲ ਬੈਠ ਵਿਚਾਰਾ ਨਾਲ ਹੱਲ ਕਰਨ ਤੇ ਕਾਨੂੰਨ ਬਣਾਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਵਿਕਰਮ ਸਿੰਘ ਭਾਈ ਸੁਰਿੰਦਰ ਸਿੰਘ ਤੇ ਭਾਈ ਗੁਰਸੇਵਕ ਸਿੰਘ ਧੂੜਕੋਟ ਹਾਜ਼ਰ ਸਨ ।


