ਫਿਲੌਰ, ਗੁਰਦਾਸਪੁਰ,19 ਜੁਲਾਈ (ਸਰਬਜੀਤ ਸਿੰਘ)– ਪਵਿੱਤਰ ਸ਼੍ਰੀ ਦਰਬਾਰ ਸਾਹਿਬ ਨੂੰ 14 ਜੁਲਾਈ ਤੋਂ ਈਮੇਲ ਰਾਹੀਂ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਿਲਣੀਆਂ ਲਗਾਤਾਰ ਜਾਰੀ ਹਨ ਬੀਤੇ ਦਿਨੀਂ ਕੁਝ ਕੁ ਨੂੰ ਕਾਬੂ ਕਰਨ ਦੇ ਬਾਵਜੂਦ ਵੀ ਬੀਤੀ ਰਾਤ ਈਮੇਲ ਰਾਹੀਂ ਅੱਠਵੀਂ ਈਮੇਲ ਧਮਕੀ ਆਈਂ ਹੈ ,ਪਰ ਪੰਜਾਬ ਸਰਕਾਰ ਇਨ੍ਹਾਂ ਈਮੇਲਾਂ ਰਾਹੀਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਵਾਲੇ ਸਮਾਜ ਵਿਰੋਧੀ ਕਲਜੁਗੀ ਲੋਕਾਂ ਨੂੰ ਕਾਬੂ ਕਰਨ ਵਿੱਚ ਬਹੁਤ ਬੁਰੀ ਅਸਫ਼ਲ ਸਿੱਧ ਹੋਈ ਹੈ, ਲੋਕਾਂ ਵੱਲੋਂ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾ ਭਾਵਨਾਵਾਂ ਨਾਲ ਨਤਮਸਤਕ ਹੋਣ ਵਾਲੇ ਰੋਜ਼ਾਨਾ ਦੇ ਸ਼ਰਧਾਲੂਆਂ ਵਿੱਚ ਇਸ ਨਾਲ ਵੱਡੀ ਦਾਹਿਸਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ,ਪਰ ਮਸਲਾ ਗੁਰੂ ਰਾਮਦਾਸ ਸਾਹਿਬ ਦੇ ਘਰ ਪਵਿੱਤਰ ਸ਼੍ਰੀਦਰਬਾਰ ਸਾਹਿਬ ਦਾ ਹੈ ਅਤੇ ਅਜਿਹੇ ਸਮਾਜ ਵਿਰੋਧੀ ਤੱਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰ ਸ਼੍ਰੀਦਰਬਾਰ ਸਾਹਿਬ ਤੇ ਅਕਾਲ ਪੁਰਖ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਅਤੇ ਹੁਣ ਵੀ ਮਨੁਖਤਾ ਦੇ ਦੁਸ਼ਮਣ ਦਰਬਾਰ ਸਾਹਿਬ ਵਰਗੇ ਸਿੱਖਾਂ ਦੇ ਵਿਸਵ ਪ੍ਰਸਿੱਧ ਧਾਰਮਿਕ ਅਸਥਾਨ ਨੂੰ ਬੰਬਾਂ ਨਾਲ ਉਡਾਉਣ ਦੀਆਂ ਈ ਮੇਲਾਂ ਰਾਹੀਂ ਧਮਕੀਆਂ ਦੇਣ ਵਾਲੇ ਆਪਣੇ ਕਾਲੇ ਕਾਰਨਾਮਿਆਂ ਤੋਂ ਬਾਜ਼ ਆ ਜਾਣ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੁਆਬਾ ਖੇਤਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਨੇੜੇ ਅੱਲੋਵਾਲ ਫਿਲੌਰ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਬੀਤੇ ਦਿਨੀਂ ਹਰਿਆਣਾ ਫਰੀਦਾਬਾਦ ਦਾ ਰਹਿਣ ਵਾਲਾ ਸ਼ੁਭਮ ਦੁਬੇ ਤੇ ਕੁਝ ਹੋਰਾਂ ਨੂੰ ਕਾਬੂ ਕਰਨ ਤੋਂ ਉਪਰੰਤ ਵੀ ਬੀਤੇ ਰਾਤ ਅੱਠਵੀਂ ਈਮੇਲ ਰਾਹੀਂ ਧਮਕੀ ਮਿਲਣੀ ਗਹਿਰੀ ਸਿੱਖ ਵਿਰੋਧੀ ਸਾਜ਼ਿਸ਼ ਦਾ ਹਿੱਸਾ ਹੈ, ਬਾਬਾ ਸੁਖਵਿੰਦਰ ਸਿੰਘ ਜੀ ਨੇ ਇਸ ਸਾਜ਼ਿਸ਼ ਦੀ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਇਤਿਹਾਸ ਗਵਾਹ ਹੈ ਕਿ ਰੱਬ ਦੇ ਪਵਿੱਤਰ ਘਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨਾਲ ਜਿਸ ਨੇ ਵੀ ਟੱਕਰ ਲਈ ਉਸ ਨੂੰ ਮੂੰਹ ਦੀ ਖਾਣੀ ਪਈ ਅਤੇ ਹੁਣ ਵੀ ਜਿਹੜੇ ਈਮੇਲਾ ਰਾਹੀਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦੇਣ ਵਾਲੇ ਅਤੇ ਇਸ ਦੇ ਸਾਜਸਘਾੜੇ ਸਿਆਸਤਦਾਨ ਰੱਬ ਤੋਂ ਬਖਸੇ ਨਹੀਂ ਜਾ ਸਕਦੇ, ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਧਮਕੀਆਂ ਦੇਣ ਵਾਲਿਆਂ ਨੂੰ ਜਲਦੀ ਕਾਬੂ ਕਰੇ ਤਾਂ ਕਿ ਸੰਗਤਾਂ ਵਿੱਚ ਪਾਈ ਜਾ ਰਹੀ ਦਹਿਸ਼ਤ ਖਤਮ ਕੀਤਾ ਜਾ ਸਕੇ ।


