ਗੁਰਦਾਸਪੁਰ, 18 ਜਨਵਰੀ (ਸਰਬਜੀਤ ਸਿੰਘ)– ਰਾਸ਼ਟਰੀ ਅਵਿਸ਼ਕਾਰ ਅਭਿਮਾਨ ਤਹਿਤ ਜ਼ਿਲ੍ਹਾਂ ਪੱਧਰੀ ਵਿਗਿਆਨ ਪ੍ਰਦਰਸ਼ਨੀ ਜੋ ਸਕੂਲ ਆਫ ਐਮੀਨੈਂਸ ਗੁਰਦਾਸਪੁਰ ਵਿਖੇ ਲਗਾਈ ਗਈ ਸੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਦੇ ਮਾਡਲ ਨੇ ਜ਼ਿਲ੍ਹਾ ਪੱਧਰ ਤੇ ਅੱਵਲ ਰਹਿ ਕੇ ਰਾਜ ਪੱਧਰ ਤੇ ਆਪਣੀ ਥਾਂ ਬਣਾ ਲਈ ਹੈ।
ਇਸ ਸਬੰਧੀ ਕਾਰਜਕਾਰੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਸੈਕੰਡਰੀ ਵਿੰਗ ਵਿੱਚ ਕੁਦਰਤੀ ਖੇਤੀਬਾੜੀ ਥੀਮ ਵਿੱਚ ਰੀਤਪਾਲ ਕੌਰ ਕਲਾਸ ਨੌਵੀਂ ਦੀ ਵਿਦਿਆਰਥਨ ਨੇ ਗਾਈਡ ਅਧਿਆਪਕ ਸ੍ਰੀ ਕੀਮਤੀ ਲਾਲ ਵਰਮਾ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੁਖਵਿੰਦਰ ਕੌਰ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀਆਂ ਬੱਚਿਆਂ ਵਿੱਚ ਵਿਗਿਆਨਿਕ ਚੇਤਨਾ ਪੈਦਾ ਕਰਦੀਆਂ ਹਨ ਇਹ ਵਿਗਿਆਨਿਕ ਚੇਟਕ ਦੀ ਹੀ ਬਦੌਲਤ ਹੈ ਕਿ ਸਾਡੇ ਸਕੂਲ ਦੀ ਵਿਦਿਆਰਥਣ ਦੇ ਮਾਡਲ ਦੀ ਰਾਜ ਪੱਧਰ ਲਈ ਚੋਣ ਹੋਈ ਹੈ ਹੁਣ ਇਹ ਬੱਚੀ ਰਾਜ ਪੱਧਰ ਤੇ ਭਾਗ ਲਏਗੀ। ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਵੱਲੋਂ ਜੇਤੂ ਬੱਚੀ ਅਤੇ ਗਾਈਡ ਅਧਿਆਪਕ ਨੂੰ ਤਗਮੇ ਪਾ ਕੇ ਸਨਮਾਨਿਤ ਕੀਤਾ ਅਤੇ ਗਾਈਡ ਅਧਿਆਪਕ ਨੂੰ ਵਧਾਈ ਦਿੱਤੀ ਜਿਨਾਂ ਦੀ ਮਿਹਨਤ ਸਦਕਾ ਵਿਦਿਆਰਥਣ ਦੀ ਰਾਜ ਪੱਧਰ ਲਈ ਚੋਣ ਹੋਈ ਹੈ।