ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਭਾਰਤ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ ਜਨਰਲ ਨਿਗਰਾਨ (ਆਬਜ਼ਰਵਰ), ਪੁਲਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ, ਜੋ ਨਿਰਪੱਖ ਅਤੇ ਪਾਰਦਰਸ਼ੀ ਚੋਣ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ, ਅਜੇ ਸਿੰਘ ਤੋਮਰ, ਆਈ.ਏ.ਐਸ. 2012, ਜਨਰਲ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਪੀਡਬਲਿਊਡੀ ਰੈਸਟ ਹਾਉਸ ਗੁਰਦਾਸਪੁਰ ਦੇ ਕਮਰਾ ਨੰ 1 ਵਿੱਚ ਠਹਿਰਨਗੇ। ਇਥੇ ਸਵੇਰੇ 9 ਵਜ਼ੇ ਤੋਂ 10 ਵਜ਼ੇ ਤੱਕ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਦੇ ਸਬੰਧ ਵਿੱਚ ਲੋਕਾਂ ਨੂੰ ਮਿਲਣਗੇ। ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਦੇ ਸਬੰਧ ਵਿੱਚ 01874-295324, 84272-03794 ਜਾਂ ਈਮੇਲ ਆਈ ਡੀ Byelection2024@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ, ਪੀ.ਪਚਿਯੱਪਨ, ਆਈ.ਆਰ.ਐਸ.(ਆਈ.ਟੀ) 2016, ਖਰਚਾ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਪੀਡਬਲਿਊਡੀ ਰੈਸਟ ਹਾਉਸ ਗੁਰਦਾਸਪੁਰ ਦੇ ਕਮਰਾ ਨੰ 2 ਵਿੱਚ ਠਹਿਰਨਗੇ। ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਦੇ ਸਬੰਧ ਵਿੱਚ 01874-295324,76528- 03794 ਜਾਂ ਈਮੇਲ ਆਈ ਡੀ Byelection2024@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ, ਸ਼੍ਰੀ ਸਿਧਾਰਥ ਕੌਸ਼ਲ, ਆਈ.ਪੀ.ਐਸ. 2012(89687-92334), ਪੁਲਸ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਬੀ.ਐਸ.ਐਫ. ਗੁਰਦਾਸਪੁਰ ਦੇ ਰੈਸਟ ਹਾਉਸ ਵਿਖੇ ਠਹਿਰਨਗੇ।


