ਨਹਿਰ ‘ਚ ਰੁੜ੍ਹ ਕੇ ਮਰਨ ਵਾਲਿਆਂ ਦੀ ਰੱਖਿਆ ਲਈ ਸਰਕਾਰ ਲਗਾਵੇ 20/20 ਫੁੱਟ ਤੇ ਨਹਿਰਾਂ ਵਿੱਚ ਸੰਗਲ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬਟਾਲਾ ਕਸਬਾ ਦੀ ਅਲੀਵਾਲ ਨਹਿਰ’ਚ ਪਿੰਡ ਭਰਥਵਾਲ ਦੇ ਸਰਪੰਚ ਰਣਜੀਤ ਰਾਣਾ ਸਮੇਤ ਦੋ ਹੋਰਾਂ ਦੇ ਨਹਿਰ ਵਿਚ ਰੁੱੜ ਜਾਣ ਵਾਲੀ ਦੁਖਦਾਈ ਤੇ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਤੇ ਪੀੜਤ ਪਰਿਵਾਰਾਂ ਦੀ ਢੁੱਕਵੀਂ ਮਦਦ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਹਿਰ ਵਿਚ ਰੁੜ ਕੇ ਮਰਨ ਵਾਲਿਆਂ ਦੀ ਰੱਖਿਆ ਲਈ ਪੰਜਾਬ ਦੀਆਂ ਸਮੂਹ ਵੱਡੀਆਂ ਵੱਡੀਆਂ ਨਹਿਰਾਂ ਦੇ ਕਿਨਾਰਿਆਂ ਤੇ 20/20 ਫੁੱਟ ਦੀ ਦੂਰੀ ਤੇ ਸੰਗਲ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ। ਜਿਵੇਂ ਗੁਰੂ ਕੇ ਸਰੋਵਰਾਂ ਵਿੱਚ ਕੀਤਾ ਹੋਇਆ ਹੈ। ਇਸ ਨਾਲ ਨਿੱਤ ਦਿਨ ਨਹਾਉਣ ਲੱਗਿਆਂ ਨਹਿਰ’ਚ ਡੁੱਬ ਕੇ ਮਰਨ ਵਾਲੀਆਂ ਮੰਦਭਾਗੀ ਤੇ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ,ਕਿਉਂਕਿ ਅੱਜ ਦੀ ਇਸ ਘਟਨਾ ਨੇ ਸਭਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਜਿਹੀਆਂ ਵੱਡੀਆਂ ਨਹਿਰਾਂ ਵਿੱਚ ਨਹਾਉਣਾ ਮੌਤ ਨੂੰ ਹੱਥ ਪਾਉਣਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਬਟਾਲਾ ਕਸਬਾ ਦੀ ਅਲੀਵਾਲ ਨਹਿਰ’ਚ ਭਰਥਵਾਲ ਦੇ ਸਰਪੰਚ ਸਮੇਤ ਦੋ ਹੋਰਾਂ ਦੀ ਰੁੜ ਕੇ ਮੌਤ ਹੋਣ ਵਾਲੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਤੇ ਇਨ੍ਹਾਂ ਸਾਰੀਆਂ ਵੱਡੀਆਂ ਵੱਡੀਆਂ ਵੱਡੀਆਂ ਨਹਿਰਾਂ ਦੇ ਕਿਨਾਰਿਆਂ ਤੇ 20/20 ਫੁੱਟ ਦੀ ਦੂਰੀ ਤੇ ਸੰਗਲ ਲਗਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਦੱਸਿਆ ਘਟਨਾ ਸ਼ਾਮ 7/30 ਵਜੇ ਦੀ ਹੈ ਕਿ ਪਿੰਡ ਭਰਥਵਾਲ ਬਟਾਲਾ ਦਾ ਸਰਪੰਚ ਰਣਜੀਤ ਸਿੰਘ ਰਾਣਾ ਆਪਣੇ ਤਿੰਨ ਹੋਰ ਸਾਥੀਆਂ ਨਾਲ ਖੇਤਾਂ ਵਿੱਚ ਖਾਦ ਪਾਉਣ ਤੋਂ ਬਾਅਦ ਨਾਲ ਲਗਦੀ ਅਲੀਵਾਲ ਨਹਿਰ’ਚ ਵਿਚ ਨਹਾਉਣ ਲਈ ਉਤਰਿਆ ਤੇ ਉਸ ਦਾ ਹੱਥ ਫ਼ਿਸਲ ਗਿਆ ਤੇ ਉਹ ਨਹਿਰ ਵਿਚ ਰੁੱੜ ਗਿਆ, ਭਾਈ ਖਾਲਸਾ ਨੇ ਅੱਗੇ ਦੱਸਿਆ ਸਰਪੰਚ ਦੇ ਰੁੜ੍ਹ ਜਾਣ ਤੋਂ ਬਾਅਦ ਤਿੰਨ ਹੋਰਾਂ ਸਾਥੀਆਂ ਨੇ ਛਾਲਾਂ ਮਾਰ ਕੇ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਨੂੰ ਬਚਾਉਂਦੇ ਬਚਾਉਂਦੇ ਦੋ ਹੋਰ ਵੀ ਰੁੜ੍ਹ ਗਏ ਅਤੇ ਚੌਥੇ ਨੂੰ ਬੜੀ ਮੁਸ਼ਕਲ ਨਾਲ ਬਚਾ ਲਿਆ ਗਿਆ ਪਰ ਤਿੰਨ ਰੁੜ੍ਹ ਗਏ, ਖਾਲਸਾ ਨੇ ਦੱਸਿਆ ਨਹਿਰ ਦਾ ਪਾਣੀ ਬੰਦ ਕਰਵਾ ਕੇ ਲਾਛਾ ਦੀ ਭਾਲ਼ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਦਾ ਲੋਕਾਂ ਨੂੰ ਗਹਿਰਾ ਸਦਮਾ ਪੁੱਜਾ ਤੇ ਪੂਰਾ ਪਿੰਡ ਭਰਥਵਾਲ ਸੋਗ ਦੀ ਲਹਿਰ’ਚ ਢੁੱਬਾ ਪਿਆ ਹੈ ਅਤੇ ਲੋਕ ਸਰਕਾਰਾ ਨੂੰ ਲੰਮੇ ਹੱਥੀਂ ਕੋਸ ਰਹੇ ਹਨ ਤੇ ਮੰਗ ਰਹੇ ਹਨ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਿਉ ਨਹੀ ਉਚੇਚੇ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦਿੰਦੀਆਂ ? ਜੋਂ ਸਰਕਾਰ ਦੀ ਮੁੱਖ ਜੁਮੇਵਾਰੀ ਬਣਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਿੰਡ ਭਰਥਵਾਲ ਬਟਾਲਾ ਦੇ ਸਰਪੰਚ ਰਣਜੀਤ ਰਾਣਾ ਸਮੇਤ ਦੋ ਹੋਰਾਂ ਦੀ ਮੰਦਭਾਗੀ ਮੌਤ ਤੇ ਪੀੜਤ ਪ੍ਰਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਤੇ ਪ੍ਰਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਤੇ ਇਨ੍ਹਾਂ ਸਾਰੀਆਂ ਵੱਡੀਆਂ ਵੱਡੀਆਂ ਨਹਿਰਾਂ ਦੇ ਕਿਨਾਰਿਆਂ ਤੇ 20 20 ਫੁੱਟ ਦੀ ਦੂਰੀ ਤੇ ਸੰਗਲ ਲਗਾਉਣ ਦੀ ਸਰਕਾਰ ਤੋਂ ਮੰਗ ਕਰਦੀ ਹੈ, ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ,ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *