ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)– ਰਾਜਸਥਾਨ ਦੇ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਭਾਈ ਭਤੀਜਾਵਾਦ ਅਤੇ ਪੁਰਾਤਨ ਮੁੱਖ ਮੰਤਰੀ ਚੇਹਰਾ ਨੀਤੀ ਨੂੰ ਖਤਮ ਕਰਕੇ ਰਾਜ ਨੀਤੀ’ਚ ਵੱਡਾ ਬਦਲਾਅ ਲਿਆਂਦਾ ਹੈ, ਨਵੇਂ ਬਣੇ ਰਾਜਿਸਥਾਨ ਦੇ ਮੁੱਖ ਮੰਤਰੀ ਮਾਨਯੋਗ ਭਜਨ ਲਾਲ ਜੀ 15 ਦਸੰਬਰ ਆਪਣੇ ਆਹੁਦੇ ਦੀ ਕਸਮ ਲੈਣਗੇ, ਲੋਕਾਂ ਵਿਚ ਭਾਜਪਾ ਵੱਲੋਂ ਲੈ ਇਸ ਵੱਖਰੇ ਸਟੈਂਡ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਅਨੋਖੇ ਤੇ ਰਾਜਨੀਤੀ ਵਿੱਚ ਵੱਡਾ ਬਦਲਾਅ ਲਿਆਉਣ ਵਾਲਾ ਦੱਸਿਆ ਜਾ ਰਿਹਾ ਹੈ ,ਕਿਉਂਕਿ ਆਮ ਤੌਰ ਤੇ ਲਗਾਤਾਰ ਚਾਰ ਪੰਜ ਵਾਰ ਜਿੱਤਣ ਵਾਲੇ ਅਤੇ ਭਾਈ ਭਤੀਜੇਵਾਦ ਨਾਲ ਸਬੰਧਤ ਚੇਹਰਿਆਂ ਨੂੰ ਹੀ ਮੁੱਖ ਮੰਤਰੀ ਦਾ ਅਹੁਦਾ ਨਸ਼ੀਬ ਹੁੰਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਵੇਂ ਬਣੇ ਰਾਜਿਸਥਾਨ ਦੇ ਮੁੱਖ ਮੰਤਰੀ ਮਾਨਯੋਗ ਭਜਨ ਲਾਲ ਜੀ ਨੂੰ ਵਧਾਈ ਦਿੰਦੀ ਹੈ ਉਥੇ ਭਾਜਪਾ ਨੂੰ ਤਿੰਨ ਸੂਬਿਆਂ ਵਿਚ ਨਵੇਂ ਮੁੱਖ ਮੰਤਰੀ ਬਣਾਉਣ ਦੀ ਵੀ ਵਧਾਈ ਦੇ ਨਾਲ ਨਾਲ ਮੰਗ ਕਰਦੀ ਹੈ ਕਿ ਅਜਿਹੀ ਨੀਤੀ ਸਾਰਿਆਂ ਸੂਬਿਆਂ ਵਿਚ ਲਿਆਂਦੀ ਜਾਣੀ ਚਾਹੀਦੀ ਹੈ ,ਤਾਂ ਹੀ ਰਾਜ ਨੀਤੀ ਵਿੱਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ ਅਤੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਦੇਸ਼ ਲਈ ਸਾਫ਼ ਸੁਥਰੀ ਤੇ ਚੜਦੀ ਕਲਾ ਵਾਲ਼ੀ ਸੱਚੀ ਸੁੱਚੀ ਰਾਜਨੀਤੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਜਪਾ ਵੱਲੋਂ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਨੂੰ ਰਾਜਿਸਥਾਨ ਦਾ ਨਵਾਂ ਮੁਖ ਮੰਤਰੀ ਬਣਾਉਣ ਦੀ ਵਧਾਈ, ਨੀਤੀ ਦੀ ਸ਼ਲਾਘਾ ਅਤੇ ਹਰ ਸੂਬੇ ਵਿੱਚ ਅਜਿਹੀ ਨੀਤੀ ਲਿਆਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ, ਭਾਜਪਾ ਨੇ ਸ਼੍ਰੀ ਭਜਨ ਲਾਲ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਕਰਕੇ ਰਾਜਨੀਤੀ ਦਾ ਇੱਕ ਵੱਡਾ ਇਤਿਹਾਸ ਸਿਰਜਿਆ ਹੈ, ਜਿਸ ਦੀ ਸਮੇਂ ਅਤੇ ਲੋਕਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਭਾਈ ਖਾਲਸਾ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਤੇ ਨੱਢਾ ਵੱਲੋਂ ਇਸ ਵਾਰ ਲੜੀਆਂ ਗਈਆਂ ਵਿਧਾਨ ਸਭਾ ਦੀਆਂ ਚੋਣਾਂ ਪ੍ਰਧਾਨ ਮੰਤਰੀ ਦੇ ਨਾਂ ਲੜਨਾਂ ਬਹੁਤ ਹੀ ਦੂਰ ਦ੍ਰਿਸ਼ਟੀ ਵਾਲੀ ਨੀਤੀ ਕਾਰਨ ਹੀ ਇਹਨਾਂ ਸਾਰੇ ਸੂਬਿਆਂ ਵਿਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ ਅਤੇ ਪਹਿਲੀ ਵਾਰ ਭਜਨ ਲਾਲ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਰਾਜ ਨੀਤੀ ਵਿੱਚ ਵੱਡਾ ਬਦਲਾਅ ਲਿਆਉਣ ਲਈ ਵਧੀਆ ਜਤਨ ਕੀਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਨੀਤੀ ਪੂਰਨ ਹਮਾਇਤ ਕਰਦੀ ਹੈ ਉਥੇ ਮੰਗ ਕਰਦੀ ਹੈ ਅਜਿਹੀ ਨੀਤੀ ਹਰ ਸੂਬੇ ਵਿਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜੱਸਾ ਸੰਗੋਵਾਲ ਕਪੂਰਥਲਾ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਮੋਗਾ ਭਾਈ ਗੁਰਦੇਵ ਸਿੰਘ ਸੰਗਲਾ ਭਾਈ ਸੁਖਵਿੰਦਰ ਸਿੰਘ ਹਜ਼ਾਰਾਂ ਸਿੰਘ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਆਦਿ ਆਗੂ ਹਾਜਰ ਸਨ ।