ਸੀ.ਬੀ.ਏ ਇਨਫੋਟੈਕ ਵਿਦਿਆਰਥੀਆਂ ਦਾ ਉਜਵੱਲ ਭਵਿਖ ਬਣਾ ਰਹੇ ਹਨ,ਉਥੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ
ਵਿਦਿਆਰਥੀਆਂ ਚੰਗਾ ਭਵਿੱਖ ਬਣਾਉਣਾ ਸਾਡਾ ਮੁੱਖ ਮਕਸਦ : ਇੰਜੀ : ਸੰਦੀਪ ਕੁਮਾਰ
ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)–ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣ ਵਾਲੀ ਮਸ਼ੂਹਰ ਸੰਸਥਾ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਇਕ ਹੋਰ ਵਿਦਿਆਰਥੀ ਦੀ ਨਾਮੀ ਕੰਪਨੀ ਵਿੱਚ ਪਲੇਸਮੈਂਟ ਹੋਈ ਹੈ।
ਇਸ ਮੌਕੇ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ :ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਵਿਦਿਆਰਥੀ ਕੋਰਸ ਨੂੰ ਵਧੀਆ ਢੰਗ ਨਾਲ ਪੂਰਾ ਕਰਦਾ ਹੈ ਉਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਅਸੀਂ ਹਮੇਸ਼ਾਂ ਹੀ ਆਪਣੀ ਕੰਪਨੀ ਵਿੱਚ ਉਸਨੂੰ ਨੌਕਰੀ ਦੇਣ ਦੀ ਪਹਿਲ ਕਰਦੇ ਹਾਂ। ਉਨਾਂ ਕਿਹਾ ਕਿ ਪੂਰੇ ਗੁਰਦਾਸਪੁਰ ਅੰਦਰ ਸੀ.ਬੀ.ਏ. ਇੰਫੋਟੈਕ ਇੱਕ ਅਜਿਹੀ ਕੰਪਨੀ ਹੈ ਜਿਸ ਨੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਵੱਖੋ ਵੱਖ ਕੰਪਨੀਆਂ ਵਿੱਚ ਨੌਕਰੀਆਂ ਦਿਵਾਈਆਂ ਹਨ ਅਤੇ ਸਾਡੇ ਵੱਲੋਂ ਤਿਆਰ ਕੀਤੇ ਵਿਦਿਆਰਥੀ ਆਪਣਾ ਭਵਿੱਖ ਬੜੇ ਵਧੀਆ ਢੰਗ ਨਾਲ ਬਣਾ ਰਹੇ ਹਨ। ਉਨਾਂ ਕਿਹਾ ਕਿ ਜਦੋਂ ਵੀ ਸਾਡੇ ਕਿਸੇ ਵਿਦਿਆਰਥੀ ਦੀ ਨੌਕਰੀ ਲਈ ਚੋਣ ਹੁੰਦੀ ਹੈ ਤਾਂ ਸਾਨੂੰ ਆਪਣੇ ਉਪਰ ਬਹੁਤ ਮਾਣ ਹੁੰਦਾ ਹੈ ਕਿਉਂਕਿ ਵਿਦਿਆਰਥੀ ਨੂੰ ਨੌਕਰੀ ਮਿਲਣ ਨਾਲ ਜਿਥੇ ਸਾਡੀ ਸੰਸਥਾ ਦਾ ਨਾਮ ਹੋਰ ਉਚਾ ਹੁੰਦਾ ਹੈ ਉਥੇ ਨਾਲ ਹੀ ਸਾਡੀ ਟੀਮ ਵਲੋਂ ਕੀਤੀ ਗਈ ਮੇਹਨਤ ਦਾ ਫਲ ਵੀ ਮਿਲਦਾ ਹੈ। ਇੰਜੀ.ਸੰਦੀਪ ਕੁਮਾਰ ਨੇ ਅੱਗੇ ਦੱਸਿਆ ਸਾਡੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਜੋ ਵਿਦਿਆਰਥੀ ਕੰਪਿਊਟਰ ਜਾਂ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਟ੍ਰੇਨਿੰਗ ਮੁਕੰਮਲ ਕਰਦਾ ਹੈ ਉਸ ਨੂੰ ਜਲਦ ਤੋਂ ਜਲਦ ਨੌਕਰੀ ਦਿਵਾਈ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ ਸਿਰ ਖੜਾ ਹੋ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਨੌਕਰੀ ਪ੍ਰਾਪਤ ਵਿਦਿਆਰਥੀ ਰੋਬਿਨ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਜਿਲਾ ਗੁਰਦਾਸਪੁਰ ਅੰਦਰ ਇਕੋ ਇਕ ਅਜਿਹੀ ਸੰਸਥਾ ਹੈ ਆਪਣੇ ਵਿਦਿਆਰਥੀ ਹਰ ਸੰਭਵ ਮਦਦ ਕਰਦੀ ਹੈ। ਉਹਨਾਂ ਨੇ ਕਿਹਾ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਚੰਗੀ ਕੰਪਨੀ ਵਿਚ ਨੌਕਰੀ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹੀ ਸੀ.ਬੀ.ਏ ਇਨਫੋਟੈਕ ਵੀ ਦਾਖਲਾ ਲੈ ਕੇ ਕੋਚਿੰਗ ਪ੍ਰਾਪਤ ਕਰਨ।
ਵਰਣਯੋਗ ਹੈ ਕਿ ਇੰਜੀ. ਸੰਦੀਪ ਕੁਮਾਰ ਜਿੱਥੇ ਸੀ.ਬੀ.ਏ ਇਨਫੋਟੈਕ ਵਿਦਿਆਰਥੀਆਂ ਦਾ ਉਜਵੱਲ ਭਵਿਖ ਬਣਾ ਰਹੇ ਹਨ,ਉਥੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇਹਨ।ਜਿਸ ਕਰਕੇ ਜਿਲ੍ਹਾ ਗੁਰਦਾਸਪੁਰ ਵਿੱਚ ਇਹ ਲੋਕਪ੍ਰਿਆ ਬਣਨਗੇ ਹਨ ਸੰਸਥਾ ਸੀ.ਬੀ.ਏ ਇਨਫੋਟੈਕ


