ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣਾ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਏ ਯੂਨੀਅਨ ਦੇ ਮੈਂਬਰ

ਗੁਰਦਾਸਪੁਰ

ਗੁਰਦਾਸਪੁਰ,18 ਜੂਨ (ਸਰਬਜੀਤ ਸਿੰਘ)–ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਆਗੂ ਸੰਯੁਕਤ ਮੋਰਚਾ ਦੇ ਰਾਜਨੀਤਕ ਭਾਰਤ ਨੇ ਦੱਸਿਆ ਕਿ ਬਿਜਲੀ ਵਿਭਾਗ ਨਾਲ ਸਬੰਧਤ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 8 ਦਿਨ ਮਰਨ ਵਰਤ ਤੇ ਬੈਠ ਕੇ ਸਰਕਾਰੀ ਜਬਰ ਸਹਿ ਕੇ ਮੋਰਚਾ ਜਿੱਤ ਕੇ ਪਟਿਆਲਾ ਦੀ ਆਰਜੀ ਜੇਲ ਵਿਚੋਂ ਰਿਹਾਅ ਹੋ ਕੇ ਆਪਣੇ ਸਹਿਯੋਗੀਆਂ ਨਾਲ ਆਪਣੇ ਘਰ ਪਹੁੰਚਣ ਤੋਂ ਪਹਿਲਾ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣਾ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਭੋਜਰਾਜ ਨੇ ਕਿਹਾ ਕਿ ਅਸੀਂ ਬਹੁਤ ਧੰਨਵਾਦੀ ਹਾਂ ਉਨ੍ਹਾਂ ਕਿਸਾਨਾਂ ਅਤੇ ਬੀਬੀਆਂ ਦੇ ਜਿਹਨਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼ਾਂਤਮਈ ਰਹਿ ਕੇ ਭਗਵੰਤ ਮਾਨ ਸਰਕਾਰ ਦੇ ਜਬਰ ਦਾ ਸਾਹਮਣਾ ਕੀਤਾ।
ਭੋਜਰਾਜ ਨੇ ਅੱਗੇ ਕਿਹਾ ਕੇ ਭਗਵੰਤ ਮਾਨ ਸਰਕਾਰ ਦੀਆਂ ਨਾਦਰਸ਼ਾਹੀ ਨੀਤੀਆਂ ਉੱਤੇ ਇਹ ਜਿੱਤ ਲੋਕਾਂ ਦੇ ਭਰਪੂਰ ਸਹਿਯੋਗ ਅਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਨਾਲ ਹੋਈ ਹੈ। ਸਰਕਾਰ ਵੱਲੋਂ ਹਾਲਾਂ ਸੱਤ ਮੰਗਾਂ ਹੀ ਲਾਗੂ ਕੀਤੀਆਂ ਗਈਆਂ ਹਨ ਬਹੁਤ ਸਾਰੀਆਂ ਹਾਲਾ ਬਕਾਇਆ ਹਨ ਸੰਘਰਸ਼ ਜਾਰੀ ਹੈ।
ਇਸ ਮੌਕੇ ਮਾਤਾ ਬੇਅੰਤ ਕੌਰ, ਕੰਵਲਜੀਤ ਸਿੰਘ ਖੁਸ਼ਹਾਲਪੁਰ ਐਡਵੋਕੇਟ ਪ੍ਰਭਜੋਤ ਸਿੰਘ ਕਾਹਲੋਂ ਪਰਮਪਾਲ ਸਿੰਘ ਮੇਤਲਾ, ਰਜਿੰਦਰ ਸਿੰਘ ਭਗਥਾਣਾ,ਦਰਸ਼ਨ ਸਿੰਘ ਭੰਬੋਈ, ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਖਾਸਾ ਵਾਲਾ, ਸੁਖਵਿੰਦਰ ਸਿੰਘ ਘੁੰਮਣ ਗੁਰਮੁਖ ਸਿੰਘ ਭੋਜਰਾਜ,ਲੰਬੜਦਾਰ ਭਜਨ ਸਿੰਘ ਜੋਗਿੰਦਰ ਸਿੰਘ ਰਜਿੰਦਰ ਸਿੰਘ ਕਾਜ਼ੀਪੁਰ ਪਾਲ ਸਿੰਘ ਬਿਕਰਮ ਸਿੰਘ ਸ਼ਾਹਬਾਦ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਸਰਪੰਚ ਕੁਲਦੀਪ ਸਿੰਘ ਸਫ਼ਰੀ ਗੁਰਦੇਵ ਸਿੰਘ ਭਾਗੋਵਾਲ ਗੁਰਨਾਮ ਸਿੰਘ ਪੱਖੋਕੇ, ਹਰਜਿੰਦਰ ਸਿੰਘ ਮਾਹਲ, ਹੀਰਾ ਸਿੰਘ ਬਲ,ਅਜੀਤ ਸਿੰਘ ਗਵਰੇ, ਗੁਰਦੇਵ ਸਿੰਘ ਫਤੁਪੁਰ, ਗੁਰਮੇਜ ਸਿੰਘ ਸ਼ਾਹ ਕੁੰਜਰ, ਅਮਨ ਵਰਿੰਦਰ ਸਿੰਘ,ਗੁਰਦਿਆਲ ਸਿੰਘ ਸ਼ਾਹ, ਸਰਪੰਚ ਅਮਰਜੀਤ ਸਿੰਘ ਸ਼ਰਮਾ ਸਾਧਾਂਵਾਲੀ, ਅਮਰੀਕ ਸਿੰਘ ਸ਼ਾਹਪੁਰ ਗੋਰਾਇਆ ਹਾਜਰ ਸਨ।

Leave a Reply

Your email address will not be published. Required fields are marked *