ਇੱਕ ਕਿਸਾਨ ਦੀ ਗਲਤੀ ‘ਚ ਸਮੁੱਚੇ ਕਿਸਾਨ ਧਰਨਕਾਰੀਆਂ ਦੀ ਅਲੋਚਨਾਂ ਕਰਨਾ ਆਪ ਮੁੱਖ ਮੰਤਰੀ ਦਾ ਬਿਆਨ ਕਿਸਾਨ ਵਿਰੋਧੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਹਲਕੇ ਸੰਗਰੂਰ ਵਿਖੇ ਇਕ ਇਕੱਠ’ਚ ਬਟਾਲਾ’ਚ ਕਿਸਾਨ ਵੱਲੋਂ ਨਾੜ ਨੂੰ ਅੱਗ ਲਾਉਣ ਕਾਰਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਨੂੰ ਆਧਾਰ ਬਣਾ ਕੇ ਕਿਸਾਨ ਆਗੂਆਂ ਦੇ ਧਰਨਿਆਂ ਤੇ ਤਿੱਖਾ ਵਾਰ ਕੀਤਾ ਅਤੇ ਸਮੂਹ ਕਿਸਾਨਾ ਨੂੰ ਇਹ ਕਿਹਾ “ਅੱਗੇ ਕਿਸਾਨ ਲੋਕ ਧਰਨੇ ਦੀ ਵਜ੍ਹਾ ਭਾਲਦੇ ਸਨ ,ਪਰ ਹੁਣ ਵਾਲੇ ਕਿਸਾਨ ਧਰਨੇ ਵਾਸਤੇ ਜਗਾਂ ਭਾਲਦੇ ਹਨ ਤੇ ਚਾਦਰ ਵਿਛਾ ਧਰਨਾ ਸ਼ੁਰੂ ਕਰ ਦਿੰਦੇ ਹਨ”, ਇਥੇ ਹੀ ਬੱਸ ਨਹੀਂ, ਮੁੱਖ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਸਮਰਪਿਤ ਅਤੇ ਕਿਸਾਨਾਂ ਨੂੰ ਨਸੀਹਤ ਦਿੰਦਿਆਂ ਕਿਹਾ, ਹੁਣ ਇਹ ਕਿਸਾਨ ਧਰਨਾਕਾਰੀ ਬਟਾਲਾ ਵਿਖੇ ਧਰਨਾ ਕਿਉਂ ਨਹੀਂ ਲਾਉਂਦੇ, ਜਿਥੇ ਜਵਾਨ ਪੁੱਤ ਮਰ ਗਿਆ,ਵਾਲੇ ਕਿਸਾਨ ਵਿਰੋਧੀ ਮੁਖ ਮੰਤਰੀ ਦੇ ਦਿਤੇ ਬਿਆਨ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਭੜਕ ਚੁੱਕੇ ਹਨ ਤੇ ਵਿਰੋਧੀ ਧਿਰ ਦੇ ਆਗੂ ਵੀ ਇਸ ਨੂੰ ਮੁਦਾ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਦੇ ਕਿਸਾਨ ਵਿਰੋਧੀ ਦਿਤੇ ਇਸ ਬਿਆਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਸਾਡੀ ਜਥੇਬੰਦੀ ਆਪਣੇ ਹੱਕਾਂ ਲਈ ਕਿਸਾਨ ਧਰਨਿਆਂ ਦੇ ਹੱਕ ਵਿੱਚ ਹੈ, ਪਰ ਧਰਨਾ ਲਾਉਣ ਸਮੇਂ ਰਾਜ ਦੇ ਹੋਰ ਕੰਮਾਂ ਕਾਰਾਂ, ਨੌਕਰੀਆਂ, ਵਿਆਹ ਸ਼ਾਦੀਆਂ, ਵਿਦੇਸ਼ਾਂ ਨੂੰ ਜਾਣ ਵਾਲਿਆਂ ਤੇ ਜ਼ਿੰਦਗੀ ਮੌਤ ਨਾਲ ਖੇਡ ਰਹੇ ਬਿਮਾਰ ਲੋਕਾਂ ਦੀ ਮਜਬੂਰੀਆਂ ਨੂੰ ਮੁੱਖ ਰੱਖਦਿਆਂ ਰੇਲਾਂ ਬੱਸਾਂ ਤੇ ਸੜਕਾਂ ਜਾਮ ਕਰਨ ਵਾਲੇ ਰੁਝਾਨ ਨੂੰ ਛੱਡ ਕੇ ਸਬੰਧਤ ਸਰਕਾਰਾਂ ਦੀਆਂ ਕੋਠੀਆਂ ਅਤੇ ਦਫ਼ਤਰਾਂ ਆਦਿ ਤੇ ਹੀ ਧਰਨਾ ਲਾਇਆ ਜਾਵੇ ਤਾਂ ਕਿ ਕਿਸਾਨ ਧਰਨਿਆਂ ਤੋਂ ਆਮ ਰਾਜ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਜਾ ਦੁਖ ਤਕਲੀਫ ਨਾਂ ਹੋਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਮੁੱਖ ਮੰਤਰੀ ਵੱਲੋਂ ਸਮੁੱਚੇ ਕਿਸਾਨ ਧਰਨਕਾਰੀਆਂ ਦੀ ਅਲੋਚਨਾਂ ਕਰਨ ਵਾਲੇ ਬਿਆਨ ਦੀ ਨਿੰਦਾ ਅਤੇ ਕਿਸਾਨਾਂ ਨੂੰ ਧਰਨਾ ਲਾਉਣ ਸਮੇਂ ਰਾਜ ਦੇ ਹੋਰ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਬੰਧਤ ਸਰਕਾਰਾਂ ਦੇ ਮੰਤਰੀਆਂ ਦੀਆਂ ਕੋਠੀਆਂ ਨੂੰ ਚੁਣਨ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਕਿਹਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸ੍ਰ ਸ੍ਰਵਣ ਸਿੰਘ ਪਾਧੇਰ ਵੱਲੋਂ ਮੁੱਖ ਮੰਤਰੀ ਨੂੰ ਬਟਾਲਾ ਵਿਖੇ ਕਿਸਾਨ ਦੀ ਗਲਤੀ’ਚ ਕਿਹਾ ਸਰਕਾਰ ਦੇ ਇਕ ਦੋ ਮੰਤਰੀਆਂ ਜਾਂ ਵਿਧਾਇਕਾਂ ਦੀਆਂ ਗਲਤੀਆਂ ਕਾਰਨ ਸਮੁੱਚੀ ਸਰਕਾਰ ਨੂੰ ਜੁਮੇਵਾਰ ਨਹੀਂ ਠਹਿਰਾਇਆ ਜਾ ਸਕਦਾ,ਦੀ ਅਸੀਂ ਹਮਾਇਤ ਕਰਦੇ ਹਾਂ ਪਰ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਰਾਜਾ ਵੜਿੰਗ ਦੇ ਬਿਆਨ ਦੀ ਨਿੰਦਾ ਕਰਦੇ ਹਾਂ ਜਿਸ ਵਿਚ ਉਨ੍ਹਾਂ ਨਾੜ ਨੂੰ ਅੱਗ ਲਾਉਣ ਵਾਲਿਆਂ ਦੀ ਹਮਾਇਤ ਕੀਤੀ ਹੈ ਭਾਈ ਖਾਲਸਾ ਨੇ ਕਿਸਾਨਾ ਦੇ ਹੱਕ ਵਿੱਚ ਕਿਹਾ ਸਰਕਾਰਾਂ ਜਦੋਂ ਵਾਧੇ ਕਰਕੇ ਮੁੱਕਰ ਜਾਂਦੀਆਂ ਹਨ, ਤਾਂ ਫਿਰ ਕਿਸਾਨ ਆਗੂਆਂ ਕੋਲ ਧਰਨੇ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੁਝ ਬਾਕੀ ਨਹੀਂ ਰਹੇ ਜਾਂਦਾ ਇਸ ਕਰਕੇ ਮੁੱਖ ਮੰਤਰੀ ਨੂੰ ਸਮੁੱਚੇ ਕਿਸਾਨ ਧਰਨਕਾਰੀਆਂ ਦੇ ਧਰਨਿਆਂ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਉਹ ਗੱਲ ਯਾਦ ਕਰਨੀਂ ਚਾਹੀਦੀ ਹੈ ਜਦੋਂ ਧਰਨਾ ਕਾਰੀਆਂ ਦੇ ਧਰਨਿਆਂ ਵਿੱਚ ਮੁੱਖ ਮੰਤਰੀ ਆਪ ਜਾਇਆਂ ਕਰਦੇ ਸਨ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਭਾਈ ਦਿਲਬਾਗ ਸਿੰਘ ਬਾਗੀ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਹਰਪਾਲ ਸਿੰਘ ਦੇਹਿੜੂ ਲੁਧਿਆਣਾ, ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਠੇਕੇਦਾਰ ਗੁਰਮੀਤ ਸਿੰਘ ਮੱਖੂ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *