ਕੰਪਿਊਟਰ ਅਤੇ ਆਈ.ਟੀ ਨਾਲ ਸਬੰਧੀ ਕੋਰਸ ਕਰ ਸਕਦੇ ਹਨ ਵਿਦਿਆਰਥੀ
ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)– ਜਿਹੜੇ ਨੌਜਵਾਨ ਲੜਕੇ ਲੜਕੀਆਂ ਸਕੂਲ ਜਾਂ ਕਾਲਜ ਪੜ੍ਹਾਈ ਕਰ ਰਹੇ ਹਨ ਜਾਂ ਫਿਰ ਪ੍ਰਾਈਵੇਟ ਨੌਕਰੀ ਕਰ ਰਹੇ ਹਨ ਅਤੇ ਉਹ ਆਈ.ਟੀ ਨਾਲ ਸਬੰਧਤ ਕੋਈ ਕੋਰਸ ਕਰਨਾ ਚਾਹੁੰਦੇ ਹਨ ਪਰੰਤੂ ਉਹਨਾਂ ਕੋਲ ਦਿਨ ਵੇਲੇ ਸਮੇਂ ਦੀ ਘਾਟ ਹੈ ਉਹਨਾਂ ਲਈ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵਲੋਂ ਸ਼ਾਮ ਦੇ ਬੈਚ ਸ਼ੁਰੂ ਕੀਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਬੀ.ਏ ਇੰਨਫੋਟੈਕ ਦੇ ਐਮ.ਡੀ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਾਮ ਦੇ ਬੈਚ ਉਹਨਾਂ ਲੜਕੇ ਲੜਕੀਆਂ ਲਈ ਹਨ ਜੋ ਸਵੇਰ ਦੇ ਸਮੇਂ ਸਮਾਂ ਕੱਢਣ ਵਿੱਚ ਅਸਮਰਥ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਬੈਚ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਚੱਲਣਗੇ। ਜਿਸ ਵਿੱਚ ਸੰਸਥਾ ਦੇ ਮਾਹਿਰ ਟੇ੍ਰਨਰ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣਗੇ। ਇੰਜੀ:ਸੰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ ਡਿਵੈਲਪਮੈਂਟ, ਸੀ, ਸੀ++, ਜਾਵਾ, ਡਿਜੀਟਲ ਮਾਰਕਟਿੰਗ, ਸਕੂਲ ਅਤੇ ਕਾਲਜ ਪ੍ਰੋਜੈਕਟ, ਫੈਸ਼ਨ ਡਿਜਾਈਨਿੰਗ, ਇੰਗਲਿਸ਼ ਸਪੀਕਿੰਗ ਕੋਰਸ ਸਮੇਤ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ। ਸਾਮ ਦੇ ਬੈਚ ਵਾਲੇ ਵਿਦਿਆਰਥੀਆਂ ਲਈ ਫੀਸਾਂ ਵਿੱਚ ਵਿਸ਼ੇਸ਼ ਛੂਟ ਰੱਖੀ ਗਈ ਹੈ ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ ਇੰਨਫੋਟੈਕ ਵਿਖੇ ਆ ਕੇ ਕਲਾਸਾਂ ਸ਼ੁਰੂ ਕਰਨ।


