ਗੁਰਦਾਸਪੁਰ,23 ਜੂਨ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸਨ ਨੇ ਅਮਰੀਕਾ ਵੱਲੋਂ ਈਰਾਨ ਉਪਰ ਹਮਲਾ ਕਰਕੇ ਦੁਨੀਆਂ ਨੂੰ ਤੀਸਰੇ ਸੰਸਾਰ ਯੁੱਧ ਵਲ ਧਕਣ ਦੀ ਕਾਰਵਾਈ ਦੱਸਿਆ ਹੈ,ਜਿਸ ਹਮਲੇ ਦਾ ਦੁਨੀਆਂ ਦੀ ਜਨਤਾ ਨੂੰ ਖੁਲ ਕੇ ਵਿਰੋਧ ਕਰਨਾ ਚਾਹੀਦਾ ਹੈ.ਹੈਰਾਨੀ ਤਾਂ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਈਰਾਨ ਉਪਰ ਹਮਲਾ ਕਰਨ ਤੋਂ ਬਾਅਦ ਈਰਾਨ ਨੂੰ ਸ਼ਾਤੀਂ ਵਾਰਤਾ ਦਾ ਨਿਊਤਾ ਦੇ ਰਹੇ ਹਨ ਜਿਸ ਦਾ ਅਰਥ ਹੈ ਇਰਾਨੀ ਲੋਕਾਂ ਵਿਚ ਹੋਰ ਭੜਕਾਹਟ ਪੈਦਾ ਕਰਨਾ ਪਰ ਈਰਾਨੀ ਜਨਤਾ ਅਤੇ ਈਰਾਨੀ ਸਰਕਾਰ ਕਿਸੇ ਵੀ ਹਾਲਤ ਵਿਚ ਭੜਕਾਹੜ ਵਿਚ ਆਉਣ ਦੀ ਬਿਜਾਏ ਅਮਰੀਕਾ ਅਤੇ ਇਜਰਾਇਲ ਨੂੰ ਈਰਾਨੀ ਪਰਭੂਸਤਾ ਦੀ ਬਰਬਾਦੀ ਕਰਨ ਦੇ ਅੰ ਜਾਮ ਤਕ ਨਹੀ ਪਹੁਚਣ ਦੇਵੇਗੀ. ਹਾਲਾਤ ਦਰਸਾ ਰਹੇ ਹਨ ਕਿ ਅਮਰੀਕਾ ਇਕ ਵਾਰ ਫਿਰ ਹਾਰੇਗਾ.ਇਸ ਸਬੰਧੀ ਪਰੈਸ ਬਿਆਨ ਜਾਰੀ ਕਰਦਿਆਂ ਲਿਬਰੇਸਨ ਦੇ ਸੂਬਾ ਸੱਕਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅਮਰੀਕਾ ਅਤੇ ਇਜਰਾਇਲ ਦਾ ਈਰਾਨ ਉਪਰ ਐਟਮੀ ਸਕਤੀ ਬਣਨ ਦਾ ਦੋਸ ਈਰਾਕ ਦੀ ਤਰਾਂ ਨਹਾਇਤ ਇਕ ਬਹਾਨਾ ਹੈ ਕਿਊਕਿ ਇਨਟਰਨੈਸਨਲ ਐਟੋਮਿਕ ਐਨਰਜੀ ਏਜੰਸੀ ਸਮੇਤ ਕਈ ਦੁਨੀਆ ਪਧਰੀ ਅਦਾਰੇ ਆਪਣੀ ਜਾਚ ਪੜਤਾਲ ਵਿਚ ਈਰਾਨ ਨੂੰ ਪਰਮਾਣੂ ਹਥਿਆਰਾ ਰਹਿਤ ਦੇਸ ਸਾਬਿਤ ਕਰ ਚੁੱਕੇ ਹਨ, ਈਰਾਨ ਖੁਦ ਸਬੰਧਤ ਐਟਮੀ ਪਰੀਖੱਣ ਅਦਾਰਿਆ ਨੂੰ ਈਰਾਨ ਵਿਚ ਆ ਕੇ ਨਰੀਖਣ ਕਰਨ ਲਈ ਸਦਾ ਦੇ ਚੁੱਕਾ ਹੈ. ਅਮਰੀਕਾ ਦਾ ਈਰਾਨ ਉਪਰ ਹਮਲਾ ਅਮਰੀਕਾ ਲਈ ਰਾਜਨੀਤਕ ਅਤੇ ਮਿਲਟਰੀ ਪਖੋਂ ਵਡੀਆ ਮੁਸੀਬਤਾਂ ਖੜੀਆ ਕਰੇਗਾ ਅਤੇ ਆਮਰੀਕਾ ਆਪਣੇ ਪਛਮੀ ਏਸੀਆ ਸਤਿਥ ਪਿਠੂ ਇਜਰਾਇਲ ਨੂੰ ਉਸਦੀਂ ਤਬਾਹੀ ਤੋਂ ਨਹੀਂ ਬਚਾ ਸਕੇਗਾ. ਬੱਖਤਪੁਰਾ ਨੇ ਕਿਹਾ ਕਿ ਭਾਰਤ ਸਮੇਤ ਦੁਨੀਆਂ ਦੀ ਜਨਤਾ ਈਰਾਨ ਉਪਰ ਠੋਸੀ ਇਜਰਾਈਲ ਜੰਗ ਦਾ ਵਿਰੋਧ ਕਰ ਰਹੀ ਹੈ ਪਰ ਦੇਸ ਦੀ ਮੋਦੀ ਸਰਕਾਰ ਦੀ ਚੁੱਪਭਰੀ ਵਿਦੇਸ ਨੀਤੀ ਇਜਰਾਇਲ ਦੇ ਹੱਕ ਵਿਚ ਭੁਗਤਦੀ ਦਿਸ ਰਹੀ ਹੈ, ਜਦੋ ਕਿ ਕਦੇ ਵੀ ਭਾਰਤ ਦੀ ਵਿਦੇਸ਼ ਨੀਤੀ ਇਸ ਤਰਾਂ ਦੀਆਂ ਜੰਗਾਂ ਦੇ ਪੱਖ ਦੀ ਨਹੀਂ ਰਹੀ ਹੈ.ਉਨ੍ਹਾਂ ਕਿਹਾ ਕਿ ਇਸ ਜੰਗ ਦੇ ਭਾਰਤੀ ਆਰਥਿਕਤਾ ਉਪਰ ਵੀ ਵਡੇ ਦੁਰਪਰਭਾਵ ਪੈਣਗੇ. ਮੋਦੀ ਸਰਕਾਰ ਨੂੰ ਇਸ ਨਿਹੰਕੀ ਜੰਗ ਦੇ ਵਿਰੋਧ ਵਿਚ ਖੜਨ ਦਾ ਪੈਤੜਾ ਲੈਣਾ ਚਾਹੀਦਾ ਹੈ ਕਿਊਕਿ ਇਹ ਜੰਗ ਈਰਾਨ ਨੇ ਨਹੀਂ ਅਮਰੀਕਾ ਦੀ ਸਹਿ ਤੇ ਇਜਰਾਈਲ ਨੇ ਸੁਰੂ ਕੀਤੀ ਹੈ ਅਤੇ ਇਜਰਾਈਲ ਇਸ ਖਿਤੇ ਦੀ ਸਾਤੀਂ ਭੰਗ ਕਰਨ ਦਾ ਮੁਜਰਮ ਦੇਸ ਹੈ.


