ਜੇਕਰ ਪੰਜਾਬ ਸਰਕਾਰ 15 ਨੂੰ ਸਾਡੀ ਨਾਲ ਕਰੇਂਗੀ ਮੀਟਿੰਗ ਤਾਂ ਹੋ ਸਕਦੀ ਹੈ ਹੜਤਾਲ ਖਤਮ
ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)–ਗੁਰਦਾਸਪੁਰ ਦੇ ਸਮੂਹ ਦਫਤਰਾਂ ਦੇ ਕਲੈਰੀਕਲ ਸਾਥੀਆਂ ਵਲੋ ਅੱਜ ਮੁਕੰਮਲ ਹੜਤਾਲ ਕਰਕੇ ਦਫਤਰਾਂ ਦਾ ਕੰਮ ਠੱਪ ਰੱਖਿਆ ਗਿਆ।
ਇਸ ਸਬੰਧੀ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਸਾਵਨ ਸਿੰਘ ਨੇ ਦੱਸਿਆ ਗਿਆ ਕਿ ਸਰਕਾਰ ਨੇ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਕਈ ਤਰਾਂ ਦੇ ਵਾਅਦੇ ਕੀਤੇ ਸੀ ਕਿ ਆਪ ਸਰਕਾਰ ਆਉਣ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਤਰਾਂ ਦਾ ਧਰਨਾ ਪ੍ਰਦਰਸ਼ਨ/ਰੋਸ਼ ਮੁਜਾਹਰਾ ਨਹੀਂ ਕਰਨਾ ਪਵੇਗਾ। ਪਰ ਸਰਕਾਰ ਦੇ ਹੋਂਦ ਵਿੱਚ ਆਇਆ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਮੁਲਾਜਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਦੀ ਅਦਾਇਗੀ, ਏ.ਸੀ.ਪੀ. ਸਕੀਮ ਦੀ ਬਹਾਲੀ, ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਨਾ ਆਦਿ ਅਧੂਰੀਆਂ ਹੀ ਪਈਆ ਹਨ। ਇਹਨਾਂ ਅਧੂਰੀਆਂ ਮੰਗਾਂ ਨੂੰ ਸਰਕਾਰ ਵਲੋਂ ਫੌਰੀ ਤੇ ਮੁਕੰਮਲ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।
ਸਾਵਣ ਸਿੰਘ ਨੇ ਦੱਸਿਆ ਗਿਆ ਕਿ ਇਹ ਹੜਤਾਲ 15 ਅਕਤੂਬਰ ਤੱਕ ਲਗਾਤਾਰ ਜਾਰੀ ਰਹੇਗੀ। ਜੇਕਰ ਸਰਕਾਰ 15 ਤਾਰੀਖ ਤੱਕ ਮੀਟਿੰਗ ਕਰਕੇ ਸਾਡੇ ਮਸਲੇ ਹੱਲ ਕਰ ਦਿੰਦੀ ਹੈ ਤਾਂ ਹੜਤਾਲ ਨੂੰ ਸਮਾਪਤ ਕਰ ਦਿੱਤਾ ਜਾਵੇਗਾ, ਨਹੀਂ ਤਾਂ ਇਹ ਰੋਸ਼ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਇਸ ਮੌਕੇ ਰਘਬੀਰ ਸਿੰਘ ਬਡਵਾਲ, ਬਲਜਿੰਦਰ ਸਿੰਘ ਸੈਣੀ, ਸਰਬਜੀਤ ਮੁਲਤਾਨੀ,ਸਤੀਸ ਪਾਲ ਸੈਣੀ, ਨਰਿੰਦਰ ਸਰਮਾ, ਦਲਬੀਰ ਭੋਗਲ, ਮੈਨੂੰਐਲ ਨਾਹਰ, ਪੁਨੀਤ ਸਾਗਰ , ਪੁਸਪਿੰਦਰ ਸਿੰਘ ਔਲਖ, ਕਮਲਜੀਤ ਸਿੰਘ ਅਤੇ ਹੋਰ ਵੀ ਮੁਲਾਜਮ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
