ਅਮਲੋਹ, ਗੁਰਦਾਸਪੁਰ 24 ਨਵੰਬਰ (ਸਰਬਜੀਤ ਸਿੰਘ)– ਅੱਜ ਸ.ਸ.ਸ. ਸਕੂਲ (ਕੁੜੀਆਂ) ਅਮਲੋਹ ਸਕੂਲ ਦੀ ਵਿਦਿਆਰਥਣ ਜੀਨਾ ਜਮਾਤ ਬਾਰਵੀਂ ਜਿਸ ਨੇ ਪਿਛਲੇ ਦਿਨੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ ਦੋ ਰੋਜਾ ਬਾਲ ਕਾਨਫਰੰਸ ਵਿੱਚ ਕਹਾਣੀ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਨੂੰ ਪ੍ਰਿੰਸੀਪਲ ਪ੍ਰੇਮ ਲਤਾ ਅਤੇ ਸਟਾਫ ਦੀ ਮੌਜੂਦਗੀ ਵਿੱਚ 11000 ਰੁਪਏ ਨਕਦ ਇਨਾਮ ਤੇ ਬਾਲ ਸ੍ਰੋਮਣੀ ਸਾਹਿਤਕਾਰ ਦਾ ਸਨਮਾਨ ਅਤੇ ਇਸ ਦੇ ਨਾਲ ਹੀ ਕਿਤਾਬ ਵਿੱਚ ਛਪ ਚੁੱਕੀਆਂ ਰਚਨਾਵਾਂ ਦੇ ਬਾਲ ਲੇਖਕਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਕੂਲ ਪ੍ਰਿੰਸੀਪਲ,ਵਿਸ਼ਵ ਪੱਧਰ ‘ਤੇ ਚੱਲ ਰਹੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੇ ਇੰਚਾਰਜ ਸ. ਉਂਕਾਰ ਸਿੰਘ ਤੇਜੇ, ਮੁੱਖ ਸੰਪਾਦਕ ਰਛਪਾਲ ਸਿੰਘ ਅਤੇ ਸਟਾਫ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸਤਿਕਾਰਯੋਗ ਸੁੱਖੀ ਬਾਠ ਜੀ ਵੱਲੋਂ ਚਲਾਇਆ ਜਾ ਰਿਹਾ ਹੈ। ਜਿਸ ਅਧੀਨ ਬੱਚਿਆਂ ਨੂੰ ਸਾਹਿਤਕ ਚੇਟਕ ਲਗਾਉਣ ਦੇ ਨਾਲ ਨਾਲ ਬੱਚਿਆਂ ਨੂੰ ਚੰਗਾ ਪੜ੍ਹਨ ਵੱਲ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਸਕੂਲ ਦੇ ਸਾਰੇ ਮੈਂਬਰਾਂ ਵੱਲੋਂ ਬਾਠ ਸਾਬ ਦੀ ਇਸ ਨੇਕ ਕਾਰਜ ਲਈ ਸਲਾਘਾ ਕੀਤੀ ਅਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਦੂਸਰੀ ਨਵੀਂ ਕਿਤਾਬ ਜੋ ਕਿ ਮੁੱਖ ਸੰਪਾਦਕ ਰਛਪਾਲ ਸਿੰਘ ਰੈਸਲ ਦੀ ਯੋਗ ਅਗਵਾਈ ਵਿੱਚ ਛਪਾਈ ਜਾ ਰਹੀ ਹੈ। ਜਿਸ ਦੇ ਲੋਕ ਅਰਪਨ ਸਮਾਗਮ ਦੀ ਸਹਿਮਤੀ ਸਕੂਲ ਸਟਾਫ਼ ਵੱਲੋਂ ਦਿੱਤੀ ਗਈ। ਇਸ ਮੌਕੇ ‘ ਤੇ੍ ਕੁਲਦੀਪ ਸਿੰਘ ਕਮਲਜੀਤ ਕੌਰ, ਜਸਵੀਰ ਸਿੰਘ, ਮੀਨੂ ਬਾਲਾ, ਬਲਵਿੰਦਰ ਸਿੰਘ, ਗੁਰਜੀਤ ਕੌਰ, ਦਲੀਪ ਕੁਮਾਰ,ਸੁਖਵਿੰਦਰ ਕੌਰ, ਨੀਤੂ, ਸੁਖਜਿੰਦਰ ਕੌਰ,ਅਮਨਦੀਪ ਕੌਰ ਅਧਿਆਪਕ ਅਤੇ ਪਿਆਰੇ ਬੱਚੇ ਮੌਜੂਦ ਸਨ।


