ਜ਼ਿਲੇ ਦੇ ਪ੍ਰਾਈਵੇਟ ਸਕੂਲਾਂ ਨੂੰ ਕੰਪੀਟੈਂਸੀ ਇਨਹਾਂਸਮੇਂਟ ਦੇ ਵੱਖਰੇ ਵੱਖਰੇ ਤਰੀਕਿਆ ਬਾਰੇ ਜਾਗਰੂਕ ਕੀਤਾ
ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)— ਸੀ.ਈ.ਪੀ ਤਹਿਤ ਹੁਣ ਮਾਨਤਾ ਪ੍ਰਾਪਤ ਤੇ ਏਡਿਡ ਸਕੂਲ ਮੁੱਖੀਆਂ ਦੀ ਵੀ ਜਿਲਾ ਪੱਧਰੀ ਟ੍ਰੇਨਿੰਗ ਕਰਵਾਈਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਪਰਮਜੀਤ ਦੀ ਯੋਗ ਅਗਵਾਈ ਹੇਠ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਮਾਨਤਾ ਪ੍ਰਾਪਤ ਅਤੇ ਏਡਿਡ ਸਕੂਲਾਂ ਦੇ ਸਮੂਹ ਪ੍ਰਿੰਸੀਪਲਾਂ ਦੀ ਇੱਕ ਰੋਜਾ ਟੇ੍ਰਨਿੰਗ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਹਯਾਤਨਗਰ ਗੁਰਦਾਸਪੁਰ ਵਿਖੇ ਕਰਵਾਈ ਗਈ, ਜਿਸ ਵਿੱਚ ਉੱਪ ਜਿਲਾ ਸਿੱਖਿਆ ਅਫਸਰ (ਸੈ:ਸਿ) ਗੁਰਦਾਸਪੁਰ ਲਖਵਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂਕਿ ਸੁਖਜਿੰਦਰ ਗਰੁੱਪ ਦੇ ਮੈਨੇਜਿੰਗ ਡਾਇਰਟਰ ਡਾ: ਗੁਰਸਿਮਰਨ ਸਿੰਘ ਉਚੇਚੇ ਤੌਰ ਤੇ ਹਾਜਰ ਸਨ ।
ਉਨਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਉਨਾਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਕਰਨਾ ਸੀ ।ਇਹ ਟ੍ਰੇਨਿੰਗ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਦੀ ਦੇਖ ਰੇਖ ਆਯੋਜਿਤ ਕਰਵਾਈ ਗਈ । ਪੁਰੇਵਾਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੀ ਤਹਿਸੀਲ ਕਲਾਨੌਰ, ਧਾਰੀਵਾਲ, ਦੀਨਾਨਗਰ ਦੇ ਕਰੀਬ 103 ਸਕੂਲ ਪ੍ਰਿੰਸੀਪਲਾਂ ਨੇ ਹਿੱਸਾ ਲਿਆ ।ਇਸ ਟ੍ਰੇਨਿੰਗ ਦੌਰਾਨ ਉਨਾਂ ਨੂੰ 4 ਦਸੰਬਰ ਨੂੰ ਐਮ.ਐਚ.ਆਰ.ਡੀ , ਭਾਰਤ ਸਰਕਾਰ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਦੇ ਸੰਬੰਧ ਵਿੱਚ ਵਿਸਥਾਰ ਨਾਲ ਚਾਨਣਾ ਪਾਇਆ ਗਿਆ । ਇੱਥੇ ਇਹ ਵੀ ਦੱਸਣਾ ਬਣਦਾ ਕਿ ਇਸ ਸਰਵੇ ਅਧੀਨ ਜਿਲੇ ਦੇ ਬੱਚਿਆਂ ਦੀ ਪੰਜਾਬੀ, ਹਿਸਾਬ, ਸਾਇੰਸ ਅਤੇ ਸੋਸ਼ਲ ਸਟੱਡੀਜ ਦੇ ਵਿਸ਼ਿਆਂ ਦੀ ਕੰਪੀਟੈਂਸੀ ਨੂੰ ਟੈਸਟ ਕੀਤਾ ਜਾਵੇਗਾ, ਜਿਸ ਅਧੀਨ ਜ਼ਿਲੇ ਦੇ ਪ੍ਰਾਈਵੇਟ ਸਕੂਲਾਂ ਨੂੰ ਕੰਪੀਟੈਂਸੀ ਇਨਹਾਂਸਮੇਂਟ ਦੇ ਵੱਖਰੇ ਵੱਖਰੇ ਤਰੀਕਿਆ ਬਾਰੇ ਜਾਗਰੂਕ ਕੀਤਾ ਗਿਆ । ਇਸ ਮੌਕੇ ਪਰਮਿੰਦਰ ਸਿੰਘ ਜਿਲਾ ਗਾਈਡੈਂਸ ਕੌਂਸਲਰ ਨੇ ਵੀ ਵੱਖ ਵੱਖ ਵਿਸ਼ਿਆਂ ਤੇ ਸਕੂਲ ਮੁਖੀਆਂ ਨੂੰ ਸੰਬੋਧਨ ਕੀਤਾ । ।ਇਸ ਟ੍ਰੇਨਿੰਗ ਦੌਰਾਨ ਜਿਲਾ ਰਿਸੋਰਸ ਪਰਸਨ ਅਰੁਨ ਕੁਮਾਰ ਅਤੇ ਸੁਖਵਿੰਦਰ ਸਿੰਘ ਨੇ ਵੀ ਸੀਈਪੀ ਪ੍ਰੈਕਟਿਸ ਸ਼ੀਟਾਂ ਅਤੇ ਟੈਸਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ।ਸਟੇਜ ਸਕੱਤਰ ਦੀ ਭੂਮਿਕਾ ਮੈਡਮ ਜਸਪ੍ਰੀਤ ਨੇ ਬਾਖੂਬੀ ਨਿਭਾਈ ।
ਇਸ ਮੌਕੇ ਪ੍ਰਿੰਸੀਪਲ ਰਾਜੀਵ ਭਾਰਤੀ, ਜਤਿੰਦਰ ਗੁਪਤਾ, ਐਸ.ਬੀ. ਨਈਅਰ, ਸੰਤੋਖ ਸਿੰਘ, ਅਨੀਤਾ ਮਹਾਜਨ, ਗੁਰਵਿੰਦਰ ਕੌਰ, ਰਜਵੰਤ ਕੌਰ, ਅਮਨਦੀਪ ਕੌਰ, ਸੀਮਾ ਵਾਸੂਦੇਵਾ, ਡਾ: ਸ਼ਰਨਪ੍ਰੀਤ ਸਿੰਘ, ਡਾ: ਦਿਨੇਸ਼ ਕੁਮਾਰ, ਊਸ਼ਾ ਸ਼ਰਮਾ, ਰੂਹੀ ਮਹਾਜਨ, ਵਿਸ਼ਾਲ ਕੁਮਾਰ, ਰਜਨੀ ਗੁਪਤਾ, ਰੀਨਾ ਗੁਪਤਾ, ਆਦਿ ਤੋਂ ਇਲਾਵਾ ਇਕਬਾਲ ਸਿੰਘ, ਸੁਮੀਤ ਕੁਮਾਰ ਅਤੇ ਬੀ.ਆਰ.ਸੀ ਰਵੀ ਕੁਮਾਰ ਵੀ ਹਾਜਰ ਸਨ ।