ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਭੇਜਿਆ ਮੰਗ ਪੱਤਰ

ਗੁਰਦਾਸਪੁਰ

ਮਸਲਾ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰਨ ਦਾ
ਗੁਰਦਾਸਪੁਰ 20 ਸਤੰਬਰ(ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਇੱਕ ਵਫਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਊਮਾ ਸ਼ੰਕਰ ਗੁਪਤਾ ਨੂੰ ਮਿਲਿਆ ਅਤੇ ਜਿਲ੍ਹੇ ਨਾਲ ਸੰਬੰਧਿਤ ਕੁਝ ਗੰਭੀਰ ਮੁਸ਼ਕਿਲਾਂ ਦੇ ਹੱਲ ਕਰਵਾਉਣ ਸਬੰਧੀ ਚਰਚਾ ਕੀਤੀ ਗਈ ਜਿਹਨਾਂ ਵਿੱਚ ਸਾਲ 2021 ਵਿੱਚ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਗੜੇਮਾਰੀ ਕਾਰਨ ਖਰਾਬ ਹੋਈ ਬਾਸਮਤੀ ਦੀ ਫਸਲ ਦਾ ਮੁਆਵਜ਼ਾ ਹੁਣ ਤੱਕ ਨਾਂ ਮਿਲਣ ਦੇ ਕਾਰਨ ਦੀ ਜਾਂਚ ਕਰਵਾ ਕੇ ਮੁਆਵਜ਼ਾ ਜਲਦੀ ਜਾਰੀ ਕਰਨ ਦੀ ਗੱਲ ਕੀਤੀ ਗਈ।
ਡੇਰਾ ਬਾਬਾ ਨਾਨਕ ਨੇੜੇ ਗੁਰਚਕ, ਧਰਮਕੋਟ ਪੱਤਨ, ਡਾਲਾ, ਮਨਸੂਰ, ਘੋਨੇਵਾਲਾ ਆਦਿ ਪਿੰਡਾਂ ਦੀ ਜਮੀਨ ਰਵੀ ਦਰਿਆ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਬਣਾਈ ਗਈ ਧੁਸੀ ਦੇ ਨਾਲ ਪੱਥਰ ਲਗਾਉਣ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ,ਮਾਰਕੀਟ ਕਮੇਟੀ ਕਲਾਨੌਰ ਅਧੀਨ ਆਉਂਦੀ ਮੰਡੀ ਬੁਚੇ ਨੰਗਲ ਦੇ ਇੱਕ ਆੜਤੀ ਰਾਜਨ ਟ੍ਰੇਡਿੰਗ ਕੰਪਨੀ ਕਿਸਾਨਾਂ ਦੀ ਫਸਲ ਦੇ ਕਰੋੜਾਂ ਰੁਪਏ ਦੀ ਅਦਾਇਗੀ ਹੁਣ ਤੱਕ ਨਹੀਂ ਕੀਤੀ ਗਈ ਜਿਸ ਦੀ ਤੁਰੰਤ ਜਾਂਚ ਕਰਵਾ ਕੇ ਪੀੜਤ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਪੈਸੇ ਤੁਰੰਤ ਦਵਾਏ ਜਾਣ,ਜਮੀਨਾਂ ਦੇ ਤਕਸੀਮ ਦੇ ਕੇਸਾਂ ਦੀ ਨਿਪਟਾਰੇ ਲਈ ਰਜਿਸਟਰੀਆਂ ਤੋਂ ਵੱਖਰੇ ਦਿਨ ਮੁਕਰ ਕੀਤੇ ਜਾਣ ਤਾਂ ਜੋ ਇੰਤਕਾਲਾਂ ਦੇ ਕੇਸਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ।
ਕਿਸਾਨ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਦਾ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪ ਕੇ ਮੰਗ ਕੀਤੀ ਕਿ ਸੂਬੇ ਵਿੱਚ ਪਿਛਲੇ ਸਾਲ ਦਾ 9 ਹਜ਼ਾਰ ਵੈਗਨ ਚੌਲ ਸੈਲਰਾਂ ਤੇ ਪਿਆ ਰੁਲ ਰਿਹਾ ਹੈ। ਸੈਲਰ ਮਾਲਕਾਂ ਦੇ ਕੋਲ ਨਵਾਂ ਝੋਨਾ ਤੇ ਚੌਲ ਰੱਖਣ ਲਈ ਜਗ੍ਹਾ ਦੀ ਕਮੀ ਹੈ ਅਤੇ ਸੈਲਰ ਮਾਲਕਾਂ ਦੇ ਚੌਲਾਂ ਦੇ ਟੋਟੇ, ਬਾਰਦਾਨਾ ਅਤੇ ਛੜਾਈ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਰੇੜਕਾ ਚੱਲ ਰਿਹਾ ਹੈ। ਕੇਂਦਰ ਵੱਲੋਂ ਆੜਤੀਆਂ ਦੀ ਕਮਿਸ਼ਨ ਘਟਾਉਣ ਕਾਰਨ ਆੜਤੀ ਵੀ ਆਉਣ ਵਾਲੇ ਦਿਨਾਂ ਵਿੱਚ ਸੈਲਰ ਮਾਲਕਾਂ ਵਾਂਗ ਝੋਨੇ ਦੀ ਖਰੀਦ ਤੋਂ ਹੱਥ ਖੜੇ ਕਰ ਰਹੇ ਹਨ। ਜਿਸ ਕਾਰਨ ਸੂਬੇ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ।
ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਮਾੜੀ ਨੀਤੀ ਹੋਣ ਕਾਰਨ ਅਤੇ ਸੂਬਾ ਸਰਕਾਰ ਦਾ ਕੇਂਦਰ ਨਾਲ ਚੰਗਾ ਤਾਲਮੇਲ ਨਾ ਹੋਣ ਕਾਰਨ ਝੋਨੇ ਦੇ ਖਰੀਦ ਪ੍ਰਬੰਧ ਲੇਟ ਹੋ ਰਹੇ ਹਨ ਜਿਸ ਨਾਲ ਸੂਬੇ ਦੇ ਕਿਸਾਨਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬਾ ਸਰਕਾਰ ਦੀ ਮੁਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਮੰਡੀ ਵਿੱਚ ਆਈ ਫਸਲ ਦੀ ਸਮੇਂ ਸਿਰ ਖਰੀਦ ਕਰੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁਦ ਦਖਲ ਅੰਦਾਜ਼ੀ ਕਰਕੇ ਆੜਤੀ ਅਤੇ ਸੈਲਰ ਮਾਲਕਾਂ ਦੇ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਕੇ ਚੱਲ ਰਹੇ ਰੇੜਕੇ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਸੈਲਰਾਂ ਤੇ ਪਏ ਚੌਲ ਚੁਕਵਾਉਣ ਵਾਸਤੇ ਐਫਸੀਆਈ ਦੇ ਨਾਲ ਤਾਲਮੇਲ ਬਣਾ ਕੇ ਚੌਲਾਂ ਨੂੰ ਚੁਕਵਾਇਆ ਜਾਵੇ ਅਤੇ ਇਕ ਅਕਤੂਬਰ ਤੋਂ ਪਹਿਲਾਂ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ, ਸਬਾਈ ਆਗੂ ਗੁਰਜੀਤ ਸਿੰਘ ਵਡਾਲਾ ਬਾਂਗਰ ਰਜਿੰਦਰ ਸਿੰਘ ਭਗਠਾਣਾ ਤੁੱਲੀਆਂ ਜਿਲਾ ਪ੍ਰਧਾਨ ਪਰਮਪਾਲ ਸਿੰਘ ਮੇਟਲਾ, ਬਲਾਕ ਕਲਾਨੌਰ ਪ੍ਰਧਾਨ ਦੀਦਾਰ ਸਿੰਘ, ਸਤਿਨਾਮ ਸਿੰਘ ਜੌੜੀਆਂ,ਜਥੇਦਾਰ ਨਰਿੰਦਰ ਸਿੰਘ ਮਛਰਾਲਾ, ਪ੍ਰਧਾਨ ਅਮਰੀਕ ਸਿੰਘ ਸ਼ਾਹਪੁਰ, ਸਤਿੰਦਰ ਸਿੰਘ ਰੰਧਾਵਾ, ਬਚਿੱਤਰ ਸਿੰਘ ਕੋਠਾ,ਕੁਲਵੰਤ ਸਿੰਘ ਮਾਨ, ਮੁਖਤਾਰ ਸਿੰਘ ਫੌਜੀ,ਕੈਪਟਨ ਅਜੀਤ ਪਾਲ ਸਿੰਘ ਸ਼ਾਹਪੁਰ, ਜਸਪਾਲ ਸਿੰਘ ਕਾਹਲੋ,ਮਾ:ਸੁੱਚਾ ਸਿੰਘ ਰਾਮਦਵਾਲੀ, ਸਤਬੀਰ ਸਿੰਘ ਖੋਦੇ ਬੇਟ, ਜੋਗਿੰਦਰ ਸਿੰਘ ਖੰਨਾ ਚਮਾਰਾਂ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਹਰਭਜਨ ਸਿੰਘ ਧਰਮਕੋਟ ਰੰਧਾਵਾ, ਸੁਖਵੰਤ ਸਿੰਘ ਸਠਿਆਲੀ, ਗੁਰਪਿੰਦਰ ਸਿੰਘ ਉੱਚਾ ਧਕਾਲਾ ,ਚਮਨ ਮਸੀਹ ਲੱਖੋਵਾਲ ,ਕਾਲਾ ਸਿੰਘ ਈਸੇਪੁਰ, ਚਰਨਜੀਤ ਸਿੰਘ ਲੱਖੋਵਾਲ, ਪ੍ਰਭ ਜੋਤ ਸਿੰਘ ਬਹਿਲੋਲਪੁਰ,ਪ੍ਰਕਾਸ਼ ਸਿੰਘ ਬਾਦਲ ਭਗਠਾਣਾ ਬੋਹੜਾਂ ਵਾਲਾ, ਸੁਖਦੇਵ ਸਿੰਘ ਸਿੱਧੂ ਮਸਤਕੋਟ, ਗੋਲਡੀ ਮਸਤਕੋਟ,ਟਿੰਕਾ ਰੁਡਿਆਣਾ,ਸੁਖਵਿੰਦਰ ਸਿੰਘ,ਆਦਿ ਮੌਜੂਦ ਰਹੇ।

Leave a Reply

Your email address will not be published. Required fields are marked *