14 ਸਾਲ ਪੁਰਾਣੇ ਕੇਸ ਵਿੱਚ ਦੋ ਬੁਧੀਜੀਵੀਆਂ ਵਿਰੁੱਧ ਯੂ ਏ ਪੀ ਏ ਲਾਉਣਾ ਇਕ ਬਦਲਾ ਲਊ ਕਾਰਵਾਈ- ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਗੁਰੂ ਨਾਨਕ ਪਾਰਕ ਵਿਖੇ ਆਰ ਐਮ ਪੀ ਆਈ,ਸੀ ਪੀ ਆਈ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸਾਂਝੇ ਤੌਰ ਤੇ ਅਰੁੰਧਤੀ ਰੌਏ ਅਤੇ ਪ੍ਰੋ ਸ਼ੇਖ ਸ਼ੌਕਤ ਹੂਸੈਨ ਵਿਰੁੱਧ ਭਾਰਤ ਸਰਕਾਰ ਵਲੋਂ ਲਾਏ ਗਏ ਯੂ ਏ ਪੀ ਏ ਵਿਰੁੱਧ ਰੈਲੀ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ ਅਤੇ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ।ਇਸ ਸਮੇਂ ਬੋਲਦਿਆਂ ਬਲਬੀਰ ਸਿੰਘ ਕਤੋਵਾਲ, ਮੱਖਣ ਕੁਹਾੜ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅਰੁੰਧਤੀ ਰੌਏ ਅਤੇ ਪ੍ਰੋ ਸ਼ੇਖ ਸ਼ੌਕਤ ਹੂਸੈਨ ਵਿਰੁੱਧ ਲਾਇਆ ਗਿਆ ਯੂਏਪੀਏ ਵਾਪਸ ਲਿਆ ਜਾਵੇ। ਆਗੂਆਂ ਕਿਹਾ ਕਿ 14 ਸਾਲ ਪੁਰਾਣੇ ਕੇਸ ਵਿੱਚ ਦੋ ਬੁਧੀਜੀਵੀਆਂ ਵਿਰੁੱਧ ਯੂ ਏ ਪੀ ਏ ਲਾਉਣਾ ਇਕ ਬਦਲਾ ਲਊ ਕਾਰਵਾਈ ਹੈ ਅਤੇ ਜਮਹੂਰੀ ਹੱਕਾਂ ਉਂਪਰ ਹਮਲਾ ਹੈ।ਇਸ ਜ਼ਿਆਦਤੀ ਨੂੰ ਖ਼ਬੀਆਂ ਧਿਰਾਂ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕੀ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੀ ਪਿਛਲੀ ਟਰਮ ਵਿਚ ਬੁਧੀਜੀਵੀ ਗੌਤਮ ਨਵਲੱਖਾ,ਜੀ ਐਨ ਸਾਈ ਬਾਬਾ ਅਤੇ ਵਰਵਰਾ ਰਾਊ ਆਦਿ ਨੂੰ ਕਈ ਸਾਲਾਂ ਤੱਕ ਯੂਏਪੀਏ ਤਹਿਤ ਜੇਲ ਵਿੱਚ ਬੰਦ ਕਰੀ ਰੱਖਿਆ ਅਤੇ ਹੁਣ ਵੀ ਜੇ ਐਨ ਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖ਼ਾਲਿਦ ਅਤੇ ਗੁਲਫਿਸਾ ਫਾਤਮਾ ਸਮੇਤ ਸੈਂਕੜੇ ਵਿਅਕਤੀਆਂ ਨਜਾਇਜ਼ ਤੌਰ ਤੇ ਸਾਲਾਂ ਤੋਂ ਜੇਲ੍ਹ ਵਿਚ ਡੱਕਿਆ ਹੋਇਆ ਹੈ।ਇਸ ਸਮੇਂ ਜੇਲਾਂ ਵਿੱਚ ਬੰਦ ਬੁਧੀਜੀਵੀ ਰਿਹਾ ਕਰਨ ਅਤੇ ਅਰੁੰਧਤੀ ਰੌਏ ਅਤੇ ਪ੍ਰੋ ਸ਼ੇਖ ਸ਼ੌਕਤ ਹੂਸੈਨ ਵਿਰੁੱਧ ਯੂਏਪੀਏ ਵਾਪਸ ਲੈਣ ਦੀ ਮੰਗ ਕੀਤੀ ਗਈ।ਇਹ ਵੀ ਮੰਗ ਕੀਤੀ ਗਈ ਕਿ ਯੂ ਏ ਪੀ ਏ ਯੂਪੀਏ ਨੂੰ ਰੱਦ ਕੀਤਾ ਜਾਵੇ ਅਤੇ ਕਸ਼ਮੀਰ ਵਿੱਚ ਧਾਰਾ 370 ਅਤੇ 35 ਬਹਾਲ ਕੀਤੀ ਕੀਤੀ।ਇਸ ਸਮੇਂ ਧਿਆਨ ਸਿੰਘ ਠਾਕੁਰ, ਸੁਖਦੇਵ ਸਿੰਘ ਭਾਗੋਕਾਵਾਂ, ਸੁਭਾਸ਼ ਕੈਰੇ, ਗੁਰਦੀਪ ਸਿੰਘ ਕਲੀਪੁਰ, ਅਜੀਤ ਸਿੰਘ ਹੁੰਦਲ, ਕਪੂਰ ਸਿੰਘ ਘੁੰਮਣ, ਅਮਰਜੀਤ ਸਿੰਘ ਸੈਣੀ ਅਤੇ ਬਲਬੀਰ ਸਿੰਘ ਉਂਚਾ ਧਕਾਲਾ ਸ਼ਾਮਲ ਸਨ