ਬਠਿੰਡਾ, ਗੁਰਦਾਸਪੁਰ, 19 ਜੂਨ ( ਸਰਬਜੀਤ ਸਿੰਘ)– ਮਾਲਵਾ ਤਰਨਾਦਲ ਸ਼ਹੀਦ ਬਾਬਾ ਸੰਗਤ ਸਿੰਘ ਦੇ ਬਾਨੀ ਤੇ ਪਲੇਠੇ ਜਥੇਦਾਰ ਬਾਬਾ ਲਾਲ ਸਿੰਘ ਜੀ ਫੂਲ ਦੀ ਸਲਾਨਾ ਦੂਜੀ ਬਰਸੀ 24 ਜੂਨ ਤੋਂ 26 ਜੂਨ ਤੱਕ ਗੁਰਦੁਆਰਾ ਵਿਕੇਕਸਰ ਸਾਹਿਬ ਛਾਉਣੀ ਮਾਲਵਾ ਤਰਨਾਦਲ ਭਾਈ ਰੂਪਾ ਰੋੜ ਰਾਮਪੁਰਾ ਫੂਲ ਬਠਿੰਡਾ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੌਜੂਦਾ ਮੁੱਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਸਮੇਤ ਐਨ ਆਈ ਆਰ ਤੇ ਸਥਾਨਕ ਸੰਗਤਾਂ ਦੇ ਉੱਘੇ ਸਹਿਯੋਗ ਨਾਲ 24 ਤੋਂ 26 ਜੂਨ ਤੱਕ ਬਹੁਤ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਜਿਸ ਵਿਚ ਤਰਨਾ ਦਲ ਬਾਬਾ ਬਕਾਲਾ,ਬੁੰਢੇ ਦਲ, ਮਹਿਤਾ ਤਰਨਾਦਲ ਤੋਂ ਇਲਾਵਾ ਦਸਮੇਸ਼ ਤਰਨਾ ਦਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਚੱਲਣ ਵਾਲੀਆਂ 34 ਨਿਹੰਗ ਸਿੰਘ ਰੰਘਰੇਟਾ ਦਲ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ ਪਹੁੰਚ ਕੇ ਹਾਜ਼ਰੀ ਲਵਾਉਣਗੇ, ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਧਾਰਮਿਕ ਦੀਵਾਨ ਸਜਾਏ ਜਾਣਗੇ, ਮਹੱਲਾ ਖੇਡਿਆਂ ਜਾਵੇਗਾ, ਸਮੂਹ ਧਾਰਮਿਕ ਬੁਲਾਰਿਆਂ, ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਕਈ ਧਾਰਮਿਕ ਸਮਾਜਿਕ ਤੇ ਰਾਜਸੀ ਨੇਤਾਵਾਂ ਦਾ ਮੁੱਖ ਪ੍ਰਬੰਧਕ ਅਤੇ ਮਾਲਵਾ ਤਰਨਾਦਲ ਮੁੱਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਅਤੇ ਦਸਮੇਸ਼ ਤਰਨਾ ਦਲ ਮੁਖੀ ਜਥੇਦਾਰ ਮੇਜਰ ਸਿੰਘ ਸੋਢੀ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ,ਉਹਨਾਂ ਭਾਈ ਖਾਲਸਾ ਨੇ ਦੱਸਿਆ 24 ਜੂਨ ਨੂੰ ਅਖੰਡ ਪਾਠਾਂ ਦੀ ਅਰੰਭਤਾ ਹੋਵੇਗੀ ਅਤੇ 26 ਜੂਨ ਨੂੰ ਰੱਖੇ ਅਖੰਡ ਪਾਠਾਂ ਦੇ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਇਕ ਖੁੱਲ੍ਹੇ ਅਤੇ ਸ਼ਾਨਦਾਰ ਸੱਜੇ ਪੰਡਾਲ’ਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਹੋਵੇਗੀ ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਕਥਾਵਾਚਕਾਂ ਤੋਂ ਇਲਾਵਾ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਭਾਈ ਖਾਲਸਾ ਨੇ ਜਥੇਦਾਰ ਬਾਬਾ ਸੁਖਪਾਲ ਸਿੰਘ ਦੇ ਹਵਾਲੇ ਨਾਲ ਦੱਸਿਆ।