ਗੁਰਦਾਸਪੁਰ ਲੋਕ ਸਭਾ ਤੋਂ ਸ਼ੈਰੀ ਕਲਸੀ ਨੂੰ ਮਿਲੀ ਟਿਕਟ

ਗੁਰਦਾਸਪੁਰ

ਵਰਕਰਾਂ ‘ਚ ਜਬਰਦਸਤ ਖੁਸ਼ੀ ਦੀ ਲਹਿਰ

ਕੇਵਲ ਕਾਂਗਰਸ ਦੇ ਉਮੀਦਵਾਰ ਦੇ ਆਉਣ ਦੀ ਉਡੀਕ

ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)– ਸੁਖਵਿੰਦਰ ਸਿੰਘ ਭੰਗੂ ਚੱਕ ਭੰਗਵਾਂ ਵਾਲਾ ਨੇ ਕਿਹਾ ਕਿ ਪੰਜਾਬ ਵਿੱਚ 13-0 ਦਾ ਸੰਕਲਪ ਲੈ ਚੁੱਕੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਜ਼ਬਰਦਸਤ ਲਹਿਰ ਦਾ ਦਮ ਭਰਦਿਆਂ ਆਪਣੇ ਮੰਤਰੀਆਂ ਸਮੇਤ ਵਿਧਾਇਕਾਂ ਨੂੰ ਵੀ ਮੈਦਾਨ ਵਿੱਚ ਉਤਾਰ ਦਿੱਤਾ ਹੈ। ਬਹੁਤ ਹੀ ਚਰਚਿਤ ਹਲਕੇ ਗੁਰਦਾਸਪੁਰ ਤੋਂ ਪਾਰਟੀ ਨੇ ਜੁਝਾਰੂ ਅਤੇ ਨਿਰਧੜਕ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ।

ਸੂਤਰਾਂ ਮੁਤਾਬਕ ਸ਼ੈਰੀ ਕਲਸੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ,ਜਿਸ ਤੋਂ ਬਾਅਦ ਉਹਨਾਂ ਦੇ ਖਾਸਮ-ਖਾਸ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇੱਥੇ ਦੱਸ ਦਈਏ,ਕਿ ਜ਼ਿਲਾ ਗੁਰਦਾਸਪੁਰ ਵਿੱਚ ਹੁਣ ਤੱਕ ਬੀਜੇਪੀ ਨੇ ਦਿਨੇਸ਼ ਬੱਬੂ,ਜਦਕਿ ਅਕਾਲੀ ਦਲ ਨੇ ਡਾ: ਦਲਜੀਤ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਨੇ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਅਤੇ ਹੁਣ ਸਿਰਫ ਕਾਂਗਰਸ ਦਾ ਉਮੀਦਵਾਰ ਆਉਣਾ ਹੀ ਬਾਕੀ ਹੈ।
ਨਾਮ ਐਲਾਾਨਣ ਤੋਂ ਪਹਿਲਾਂ ਹੀ ਜ਼ਬਰਦਸਤ ਕਿਆਸ ਲੱਗਣੇ ਸ਼ੁਰੂ ਹੋ ਗਏ ਸੀ,ਕਿ ਸ਼ੈਰੀ ਕਲਸੀ ਦੇ ਮੈਦਾਨ ਵਿੱਚ ਡਟਣ ਨਾਲ ਜਿਲਾ ਗੁਰਦਾਸਪੁਰ ਵਿੱਚ ਪਹਿਲੀ ਵਾਰ ਬਿਨਾਂ ਕਿਸੇ ਫਿਲਮੀ ਸਿਤਾਰੇ ਦੇ ਗਹਿ-ਗੱਚ ਮੁਕਾਬਲਾ ਹੋਵੇਗਾ। ਇੱਥੇ ਇਹ ਵੀ ਦੱਸ ਦਈਏ ਕਿ ਪਹਿਲਾਂ ਇਹ ਵੀ ਜ਼ਬਰਦਸਤ ਚਰਚਾ ਸੀ,ਕਿ ਸ਼ਾਇਦ ਸਵਰਨ ਸਲਾਰੀਆ ਜਾਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਆਮ ਆਦਮੀ ਪਾਰਟੀ ਵਿੱਚ ਆ ਕੇ ਟਿਕਟ ਪ੍ਰਾਪਤ ਕਰ ਸਕਦੇ ਹਨ!

Leave a Reply

Your email address will not be published. Required fields are marked *