ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਯੂਨਾਇਟੇਡ ਵਾਤਾਵਰਣ ਏਜੰਸੀ ਦੀ ਰਿਪੋਰਟ ਮੁਤਾਬਕ ਡਾਟਾ 2022 ਦਰਸਾਉਂਦਾ ਹੈ ਕਿ 1.5 ਬਿਲੀਅਨ ਟਨ ਖਾਣਾ ਰੋਜਾਨਾ ਖਰਾਬ ਹੁੰਦਾ ਹੈ। ਜਿਸਨੂੰ ਸੁੱਟ ਦਿੱਤਾ ਜਾਂਦਾ ਹੈ। ਇਹ ਆਮ ਤੌਰ ਤੇ ਵਿਵਾਹ ਸ਼ਾਦੀਆ ਅਤੇ ਵੱਡੇ ਸਮਾਗਮਾਂ ਵਿੱਚ ਵੇਖਣ ਨੂੰ ਪਾਇਆ ਗਿਆ ਹੈ।ਜਿਸ ਵਿੱਚ ਕਾਰਪੋਰੇਟ ਲੋਕਾਂ ਦੇ ਅਜਿਹੇ ਸਮਾਰੋਹ ਹੁੰਦੇ ਹਨ।
ਰਿਪੋਰਟ ਮੁਤਾਬਕ ਦੂਜੇ ਪਾਸੇ ਦੁਨੀਆਂ ਚ 78 ਕਰੋੜ ਲੋਕ ਰਾਤ ਨੂੰ ਖਾਣਾ ਤੋਂ ਬਿਨ੍ਹਾ ਹੀ ਭੁੱਖੇ ਸੌਂਦੇ ਹਨ ਜਦਕਿ 100 ਕਰੋੜ ਖਾਣੇ ਦੀ ਥਾਲੀਆਂ ਜਿੰਨਾ ਖਾਣਾ ਭਾਵ 105 ਕਰੋੜ ਟਨ ਖਾਣਾ ਹਰ ਸਾਲ ਬਰਬਾਦ ਕੀਤਾ ਜਾਂਦਾ ਹੈ। ਜੇਕਰ ਅਜਿਹੇ ਵਿਵਸਥਾ ਤੇ ਕੰਟਰੋਲ ਕੀਤਾ ਜਾਵੇ ਤਾ ਦੇਸ਼ ਵਿੱਚ ਭੁੱਖਮਰੀ ਤੇ ਕੰਟਰੋਲ ਕੀਤਾ ਜਾ ਸਕਦਾ ਹੈ।


