ਦੇਸ਼ ਪੱਧਰੀ ਮਜਦੂਰ ਵਿਰੋਧ ਦਿਵਸ ਤੇ ਰੋਸ਼ ਮੁਜਹਰਾਂ 8 ਫਰਵਰੀ ਨੂੰ

ਲੁਧਿਆਣਾ-ਖੰਨਾ

ਲੁਧਿਆਣਾ, ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਦੇਸ਼ ਪੱਧਰੀ ਮਜਦੂਰ ਵਿਰੋਧ ਦਿਵਸ ਤੇ ਰੋਸ਼ ਮੁਜਹਰਾਂ 8 ਫਰਵਰੀ ਨੂੰ ਦੁਪਹਿਰ ਸਾਢੇ 12 ਬਜੇ ਸਮਰਾਲਾ ਚੌਂਕ ਵਿਖੇ ਕੀਤਾ ਜਾ ਰਿਹਾ ਹੈ। ਇਸਦਾ ਇਹ ਏਜੰਡਾ ਹੋਵੇਗਾ ਕਿ ਘੱਟੋਂ ਘੱਟ ਮਹੀਨਾਵਾਰ ਤਨਖਾਹਾਂ 26 ਹਜਾਰ ਰੂਪਏ ਕੀਤੇ ਜਾਣ। ਮਜਦੂਰ ਵਿਰੋਧੀ ਚਾਰ ਨਵੇਂ ਕਿਰਤ ਕਾਨੂੰਨ/ਕੋਡ ਰੱਦ ਕਰੋ। ਵੱਧਦੀ ਜਾ ਰਹੀ ਮਹਿੰਗਾਈ ਤੇ ਰੋਕ ਲਗਾਓ। ਸਾਰੇ ਕਿਰਤੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁੱਫਤ ਦਿਓ। ਸਰਕਾਰੀ ਅਦਾਰੇ ਦੇ ਨਿੱਜੀਕਰਨ ਬੰਦ ਕਰਨ। ਜਮਹੂਰੀ ਹੱਕਾਂ ਤੇ ਹਮਲੇ ਬੰਦ ਕਰੋ। ਜਾਤ ਧਰਮਾ ਦੇ ਨਾਮ ਤੇ ਨਫਰਤ ਫੈਲਾਉਣ ਬੰਦ ਕਰੋ। ਇਸ ਸਬੰਧੀ ਕਾਰਖਾਨਾ ਮਜਦੂਰ ਯੂਨੀਅਨ ਪੰਜਾਬ ਟੈਕਸਟਾਈਲ-ਹੋਜਰੀ ਕਾਮਗਾਰ ਯੂਨੀਅਨ ਪੰਜਾਬ, ਪੈਂਡੂ ਮਜਦੂਰ ਯੂਨੀਅਨ ਮਸ਼ਾਲ ਵੱਲੋਂ ਇਸ ਰੈਲੀ ਨੂੰ ਸਫਲ ਬਣਾਉਣ ਲਈ ਹਰ ਬੁੱਧੀਜੀਵੀ ਨੂੰ ਇਸ ਰੋਹ ਮੁਜਾਹਰੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *