ਕਿਸਾਨ ਬਲਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਕਰਨ ਲਈ ਸਮਾਰੋਹ ਆਯੋਜਿਤ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)— ਡੇਰਾ ਬਾਬਾ ਨਾਨਕ ਦੇ‌ ਨਜ਼ਦੀਕੀ ਪਿੰਡ ਖੰਨਾ ਚਮਾਰਾਂ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ 3‌ਜਨਵਰੀ 2009‌ ਨੂੰ ਸ਼ਹੀਦ ਹੋਏ ਮੁਜਾਰੇ ਕਿਸਾਨਾਂ ਬਲਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਕਰਨ ਲਈ ਸਮਾਗ਼ਮ ਆਯੋਜਿਤ ਕੀਤਾ ਗਿਆ। ਇਸ ਸਮੇਂ ਸ਼ਰਧਾਂਜਲੀ ਭੇਟ ਕਰਦਿਆਂ ਗੁਲਜ਼ਾਰ ਸਿੰਘ ਬਸੰਤ ਕੋਟ, ਹਰਜੀਤ ਸਿੰਘ ਕਾਹਲੋ,‌ਸੁਖਦੇਵ ਸਿੰਘ ਭਾਗੋਕਾਵਾਂ, ਸੁਰਿੰਦਰ ਸਿੰਘ ਕੋਠੇ , ਰਾਜਗੁਰਵਿਦਰ ਸਿੰਘ ਲਾਡੀ ਘੁਮਾਣ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਦੇ ਵਿਰੋਧ ਵਿਚ ਐਸ ਜੀ ਪੀ ਸੀ ਦੀ ਟਾਸਕ ਫੋਰਸ ਅਤੇ ਉਸਦੇ 22‌ ਆਗੂਆਂ ਵਿਰੁੱਧ ਕਤਲਾਂ ਦਾ ਕੇਸ ਦਰਜ ਕਰਵਾਇਆ ਗਿਆ ਸੀ ਜਿਸ ਦੇ ਅਦਾਲਤੀ ਫੈਸਲੇ ਵਿਚ 65 ਮੁਜਾਰੇ ਪ੍ਰੀਵਾਰਾਂ ਨਾਲ 2500 ਪ੍ਰਤੀ ਏਕੜ ਲਗਾਨ ਲੈਣਾ ਤਹਿ ਹੋਇਆ ਸੀ ਪਰ ਐਸ ਜੀ ਪੀ ਸੀ ਵਲੋਂ ਲਗਾਨ ਨਾਂ ਲੈਣ ਕਰਕੇ ਬੀਤੇ ਚਾਰ ਸਾਲਾਂ ਤੋਂ ਐਸ ਡੀ ਐਮ ਡੇਰਾ ਬਾਬਾ ਨਾਨਕ ਦੀ ਅਦਾਲਤ ਵਿੱਚ ਕੀਤੇ ਕੇਸ ਦਾ ਦਰਜਨ ਭਰ ਐਸ ਡੀ ਐਮ ਬਦਲਣ ਦੇ ਬਾਵਜੂਦ ਵੀ ਕੋਈ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ ਜਿਸ ਤੋਂ ਸਾਫ ਸਪਸ਼ਟ ਹੈ ਕਿ ਬਦਲਾ ਦਾ ਨਾਹਰਾ ਦੇ ਕੇ ਆਈਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਵੀ ਨਵਾਂ ਕੁੱਝ ਨਹੀਂ ਕਰ ਸਕੀ।

ਆਗੂਆਂ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਦੇਸ਼ ਅਤੇ ਪੰਜਾਬ ਦੇ ਹਿੱਤਾਂ ਵੱਲ ਕੋਈ ਤਵੱਜੋਂ ਨਹੀਂ ਦੇ ਰਹੀਆਂ ਜਿਥੇ ਮਾਨ ਸਰਕਾਰ ਚੋਣਾਂ ਦੌਰਾਨ ਕੀਤੀਆਂ ਗਰੰਟੀਆ ਨੂੰ ਪੂਰੀਆਂ ਕਰਨ ਵਿੱਚ ਫੇਲ ਹੋਈ ਹੈ ਉਥੇ ਮੋਦੀ ਸਰਕਾਰ ਦੇਸ਼ ਦੇ ਧਰਮ ਨਿਰਪੱਖਤਾ ਨੂੰ ਤਬਾਹ ਕਰਕੇ ਅਯੁਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਵਿੱਚ ਲੱਗੀ ਪਈ ਹੈ ਜੋ ਘੋਰ ਤੌਰ ਤੇ ਰਾਜ਼ ਧਰਮ ਦੀ ਉਲੰਘਣਾ ਹੈ। ਮੋਦੀ ਸਰਕਾਰ ਦਾ ਇਹ ਸਾਰਾ ਪ੍ਰਪੰਚ 2024 ਦੀਆਂ ਚੋਣਾਂ ਜਿੱਤਣ ਲਈ ਕੀਤਾ ਜਾ ਰਿਹਾ ਹੈ।ਪਰ ਮੋਦੀ ਸਰਕਾਰ ਦੀਆ ਸੰਵਿਧਾਨ ਵਿਰੋਧੀ ਕਾਰਵਾਈਆਂ ਨੂੰ ਦੇਸ ਦੀ ਜਨਤਾ ਕਦਾਚਿੱਤ ਮਨਜ਼ੂਰ ਨਹੀਂ ਕਰੇਗੀ ਅਤੇ ਮੋਦੀ ਸਰਕਾਰ ਨੂੰ ਤੀਸਰੀ ਬਾਰ ਸਤਾ ਵਿੱਚ ਹਰਗਿਜ਼ ਨਹੀਂ ਆਉਣ ਦੇਵੇਗੀ। ਕਿਸਾਨ ਆਗੂਆਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਵਿਚ ਕੇਵਲ ਅਡਾਨੀ ਅਬਾਨੀਆ ਦੀਆਂ ਜਾਇਦਾਦਾਂ ਵਿਚ ਵਾਧਾ ਕੀਤਾ ਹੈ, ਸਰਮਾਏਦਾਰੀ ਘਰਾਣਿਆਂ ਦਾ ਕਰੀਬ ਤਿੰਨ ਲੱਖ ਹਜ਼ਾਰ ਕਰੋੜ ਰੁਪਏ ਦਾ‌ ਕਰਜ਼ਾ ਮੋਦੀ ਸਰਕਾਰ ਨੇ ਵੱਟੇ ਖ਼ਾਤੇ ਪਾ ਦਿਤਾ ਹੈ ਜਦੋਂ ਕਿ ਦੇਸ ਦੇ ਕਰਜ਼ਾਈ ਮਜ਼ਦੂਰ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ।ਇਸ ਸਮਾਗਮ ਵਿੱਚ 26ਜਨਵਰੀ‌ ਦੇ ਟਰੈਕਟਰ ਮਾਰਚ ਅਤੇ 16ਫਰਵਰੀ ਦੀ ਮਜ਼ਦੂਰਾਂ ਅਤੇ ਪੇਂਡੂ ਜਨਤਾ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ।ਇਸ ਸਮੇਂ ਹਰਪਾਲ ਸਿੰਘ ਰਾਮਦੀਵਾਲੀ, ਬਚਨ ਸਿੰਘ ਪੋਬੋਹੀ, ਗੁਰਦੀਪ ਸਿੰਘ ਕਾਮਲਪੁਰਾ ਜੋਗਿੰਦਰ ਸਿੰਘ ‌ਖੰਨਾ‌ਚੰਮਾਰਾ, ਰਘਬੀਰ ਸਿੰਘ ਪਕੀਵਾਂ, ਬਲਜੀਤ ਸਿੰਘ ਖੰਨਾ , ਸ਼ਮਸ਼ੇਰ ਸਿੰਘ ਨਵਾਂ ਪਿੰਡ,ਬ੍ਹਲਦੇਵ ਸਿੰਘ ਖਹਿਰਾ, ਦਿਲਬਾਗ ਸਿੰਘ ਡੋਗਰ , ਕੁਲਵੰਤ ਸਿੰਘ ਰਾਮਦੀਵਾਲੀ ਅਤੇ ਸੁਰਜੀਤ ਸਿੰਘ ਬਾਜਵਾ ਹਾਜ਼ਰ ਸਨ।

Leave a Reply

Your email address will not be published. Required fields are marked *