ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)– ਪੰਜਾਬੀ ਕਵਿੱਤਰੀ ਰੂਪੀ ਕੌਰ ਅਮਰੀਕੀ ਪ੍ਰਸ਼ਾਸਨ ਦਾ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ। ਕਿਉਂਕਿ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਵਿੱਢੀ ਨਿਹੱਕੀ ਜ਼ੰਗ ਨੂੰ ਮਹੀਨਾ ਭਰ ਤੋਂ ਵੱਧ ਸਮਾਂ ਬੀਤ ਗਿਆ ਹੈ।*ਅਮਰੀਕੀ ਸਾਮਰਾਜੀਏ ਬੇਸ਼ਰਮੀ ਭਰੇ ਢੰਗ ਨਾਲ ਇਸ ਵਹਿਸ਼ੀ ਕਾਤਲਾਨਾ ਜ਼ੰਗ ਵਿੱਚ ਇਜ਼ਰਾਈਲ ਦੀ ਪਿੱਠ ਠੋਕ ਰਹੇ ਹਨ।
ਦੀਵਾਲੀ ਮੌਕੇ ਵਾਈਟ ਹਾਊਸ ਵਿੱਚ ਦੀਵਾਲੀ ਦੇ ਤਿਉਹਾਰ ਦੇ ਜਸ਼ਨਾਂ ਮੌਕੇ ਪੰਜਾਬੀ ਕਵਿੱਤਰੀ ਰੂਪੀ ਕੌਰ ਨੂੰ ਰਾਤਰੀ ਭੋਜ ਦਾ ਸੱਦਾ ਭੇਜਿਆ ਗਿਆ ਹੈ।
ਇਸ ਮੌਕੇ ਭਾਰਤੀ ਮੂਲ ਦੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ। ਪੰਜਾਬੀ ਕਵਿੱਤਰੀ ਰੂਪੀ ਕੌਰ ਦਾ ਵਾਈਟ ਹਾਊਸ ਦੇ ਸੱਦੇ ਨੂੰ ਲੱਤ ਮਾਰਨਾ ਜੁਅਰਤਮੰਦ ਸ਼ਲਾਘਾਯੋਗ ਕਦਮ ਹੈ। ਰੂਪੀ ਕੌਰ ਨੇ ਬਿਆਨ ਵਿੱਚ ਲਿਖਿਆ ਗਿਆ ਹੈ, “ਮੈਂ ਕਿਸੇ ਅਜਿਹੀ ਸੰਸਥਾ ਦੇ ਕਿਸੇ ਵੀ ਸੱਦੇ ਤੋਂ ਇਨਕਾਰ ਕਰਦੀ ਹਾਂ ਜੋ ਇੱਕ ਫਸੇ ਹੋਏ ਨਾਗਰਿਕ ਆਬਾਦੀ ਦੀ ਸਮੂਹਿਕ ਸਜ਼ਾ ਦਾ ਸਮਰਥਨ ਕਰਦੀ ਹੈ – ਜਿਨ੍ਹਾਂ ਵਿੱਚੋਂ 50% ਬੱਚੇ ਹਨ।” ਜਦੋਂ ਕਿਸੇ ਸਰਕਾਰ ਦੀਆਂ ਕਾਰਵਾਈਆਂ ਦੁਨੀਆਂ ਵਿੱਚ ਕਿਤੇ ਵੀ ਲੋਕਾਂ ਨੂੰ ਅਮਾਨਵੀ ਕਰਦੀਆਂ ਹਨ, ਤਾਂ ਨਿਆਂ ਦੀ ਮੰਗ ਕਰਨਾ ਸਾਡੀ ਨੈਤਿਕ ਜ਼ਰੂਰਤ ਹੈ।ਦੁਨੀਆਂ ਦੇ ਨਾਲ ਖੜੇ ਹੋਵੋ ਅਤੇ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰੋ,” ਉਸਨੇ ਅੱਗੇ ਕਿਹਾ। ਯਾਦ ਰਹੇ ਰੂਪੀ ਕੌਰ ਨੇ ਇਤਿਹਾਸਕ ਕਿਸਾਨ ਸੰਘਰਸ਼ ਦੌਰਾਨ ਵੀ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਇੱਕ ਟਵੀਟ ਰਾਹੀਂ ਭਾਰਤੀ ਹਾਕਮਾਂ ਨੂੰ ਲਲਕਾਰਿਆ ਸੀ। ਉਸ ਟਵੀਟ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ : ਬੇਇਨਸਾਫ਼ੀਆਂ ਦੇ ਹੱਲਿਆਂ ਦਾ ਜਵਾਬ, ਅਸੀਂ ਯੋਧੇ,ਆਪਣਾ ਖ਼ੂਨ ਵਾਰ ਕੇ ਦੇਵਾਂਗੇ।