ਚੰਡੀਗੜ੍ਹ, ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)– ਡਾਇਰੈਕਟਰ ਜਨਰਲ ਪੁਲਸ ਰੇਲਵੇ ਪੰਜਾਬ ਚੰਡੀਗੜ੍ਹ ਨੇ ਇੱਕ ਪੱਤਰ ਜਾਰੀ ਕਰਕੇ ਜੀ.ਆਰ.ਪੀ ਹੈਡ ਕੁਆਟਰ ਪਟਿਆਲਾ ਵਿਖੇ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਦੀਆਂ ਅਸਾਲਟ ਪੋਸਟਾਂ ਦੀ ਸਮੀਖਿਆ ਸਬੰਧੀ ਫੈਸਲਾ ਲਿਆ ਗਿਆ ਹੈ ਕਿ ਰੇਲਵੇ ਪੰਜਾਬ ਨੇ ਅਗਲੇ ਹੁਕਮਾਂ ਤੱਕ ਅਸਾਲਟ ਪੋਸਟਾਂ ਖਤਮ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਤੈਨਾਤ ਕਰਮਚਾਰੀਆਂ ਨੂੰ ਨੇੜੇ ਦੇ ਚੌਕੀਆਂ ਵਿੱਚ ਤਬਦੀਲ ਕੀਤਾ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਪੋਸਟਾਂ ਪ੍ਰੋਵੈਨਸ਼ੀਅਲ ਏਰੀਆ ਵਿੱਚ ਖਤਮ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਰੇਲਵੇ ਟਰੈਕ ਸਟੇਸ਼ਨ ਦੀ ਸੁਰੱਖਿਆ ਦੀ ਜਿੰਮੇਵਾਰੀ ਸਬੰਧਤ ਹਲਕਾ/ਮੁੱਖ ਅਫਸਰ ਥਾਣਾ ਜੀ.ਆਰ.ਪੀ ਦੀ ਹੋਵੇਗੀ। ਖਤਮ ਕੀਤੀਆਂ ਗਈਆਂ ਜੀਆਰਪੀ ਦੀਆਂ ਪੋਸਟਾਂ ਦਾ ਵੇਰਵਾਂ ਜ਼ਿਲ੍ਹਾ ਪਠਾਨਕੋਟ ਅਸਾਲਟ ਪੋਸਟ ਝੜੌਲੀ, ਅੰਮ੍ਰਿਤਸਰ, ਖਾਸਾ, ਜੈਂਤੀਪੁਰ, ਜਲੰਧਰ, ਸੂਚੀ ਪਿੰਡ, ਢਿੱਲਵਾਂ, ਸੁਲਤਾਨਪੁਰ ਲੋਧੀ, ਲੁਧਿਆਣਾ, ਅਹਿਮਦਗੜ੍ਹ, ਫਿਰੋਜਪੁਰ, ਕਾਸੂਬੇਗ, ਬਠਿੰਡਾ, ਬਰੈਟਾ, ਕਟਾਰ ਸਿੰਘ ਵਾਲਾ, ਸੰਗਰੂਰ, ਛਾਂਜਲੀ, ਪਟਿਆਲਾ, ਦਪਰ, ਇਹ ਡੀ.ਜੀ.ਪੀ ਨੇ ਇਸ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਇੰਨ੍ਹਾਂ ਛੋਟੇ ਸਟੇਸ਼ਨਾਂ ਵਿੱਚ ਕੋਈ ਵੀ ਗੱਡੀ ਖੜੀ ਨਹੀਂ ਹੁੰਦੀ। ਜਿਸ ਕਰਕੇ ਕ੍ਰਾਇਮ ਘੱਟ ਹੋ ਗਿਆ ਹੈ। ਇਹ ਜੀ.ਆਰ.ਪੀ ਕਰਮਚਾਰੀ ਨਾਲ ਦੇ ਥਾਣਾ ਜੀ.ਆਰ.ਪੀ ਵਿੱਚ ਤੈਨਾਤ ਕੀਤੇ ਜਾਂਦੇ ਹਨ।
ਉਧਰ ਆਜਾਦ ਕਿਸਾਨ ਪਾਰਟੀ ਦੇ ਆਗੂ ਦਾ ਕਹਿਣਾ ਹੈ ਕਿ ਰੇਲਵੇ ਪੁਲਸ ਦੇ ਛੋਟੇ ਸਟੇਸ਼ਨਾਂ ਤੋਂ ਜੀ.ਆਰ.ਪੀ ਕਰਮਚਾਰੀਆਂ ਨੂੰ ਹਟਾ ਲੈਣ ਨਾਲ ਨਸ਼ਾ ਤਸੱਕਰੀ ਵਿੱਚ ਵਾਧਾ ਹੋਵੇਗਾ, ਕਿਉਂਕਿ ਨਸ਼ੇੜੀ ਬੱਚੇ ਆਮ ਤੌਰ ਤੇ ਰੇਲਵੇ ਸਟੇਸ਼ਨਾਂ ਤੇ ਖਾਲੀ ਪਏ ਪਲੇਟ ਫਾਰਮਾਂ ਤੇ ਨਸ਼ਾ ਕਰਦੇ ਹਨ ਅਤੇ ਜਿਆਦਾਤਰ ਲਾਸ਼ਾਂ ਨੌਜਵਾਨਾਂ ਦੀ ਉਥੋਂ ਹੀ ਮਿਲਦੀਆਂ ਹਨ। ਇਸ ਕਰਕੇ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਨੂੰ ਚਾਹੀਦਾ ਹੈ ਕਿ ਅਜਿਹਾ ਕਦਮ ਨਾ ਚੁੱਕਣ, ਕਿਉੰਕਿ ਪੰਜਾਬ ਵਿੱਚ ਪਹਿਲਾਂ ਦੀ ਨਸ਼ੇ ਦੀ ਕਾਫੀ ਲਤ ਭਾਰੀ ਹੈ। ਇਸ ਸਮੇਂ ਲੋੜ ਹੈ ਕਿ ਜੀ.ਆਰ.ਪੀ ਰਹਿਣ ਕਰਕੇ ਨੌਜਵਾਨਾਂ ਵਿੱਚ ਨਸ਼ਾ ਕਰਨ ਦਾ ਡਰ ਰਹੇਗਾ।