ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)–ਕੁਦਰਤੀ ਕਹਿਰ ਨਾਲ ਆਪਣੀਆਂ ਫਸਲਾਂ, ਮਕਾਨਾਂ ਤੋਂ ਖਾਲੀ ਹੋ ਕੇ ਕੈਂਪਾਂ ਵਿੱਚ ਲੋਕਾਂ ਤੋਂ ਮਦਦ ਦੀ ਉਡੀਕ ਵਿਚ ਬੈਠੇ ਹੜ ਪ੍ਰਭਾਵਿਤ ਲੋਕਾਂ ਦੀ ਲੰਗਰ, ਘਰੇਲੂ ਵਸਤਾਂ ਦੇ ਨਾਲ ਨਾਲ ਪਸ਼ੂਆਂ ਦੇ ਚਾਰੇ ਆਦਿ ਦੀ ਸਹਾਇਤਾ ਕਰਨ ਲਈ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰੋਸਾਏ ਮਹਾਂਪੁਰਸ਼ ਸੰਤ ਬਾਬਾ ਘੋਲਾ ਸਿੰਘ ਜੀ ਵੱਲੋਂ ਇਕ ਸੇਵਾ ਲਹਿਰ ਚਲਾਈ ਗਈ ਹੈ ਅਤੇ ਇਸ ਸੇਵਾ ਲਹਿਰ ਵਿੱਚ ਜਿਥੇ ਰੋਜ਼ਾਨਾ ਹੜ੍ਹ ਪੀੜਤਾਂ ਨੂੰ ਲੰਗਰ, ਘਰੇਲੂ ਸਾਮਾਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ਲੋਕਾਂ ਦੀ ਮੰਗ ਅਨੁਸਾਰ ਹੜ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਰੋਜ਼ਾਨਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸੇ ਸੇਵਾ ਲਹਿਰ ਦੀ ਕੜੀ ਤਹਿਤ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਮੱਖੂ ਤੋਂ ਹਰੇ ਚਾਰੇ ਦੀਆਂ ਟਰਾਲੀਆਂ ਬਾਬਾ ਅਵਤਾਰ ਸਿੰਘ ਚੰਦ ਮਖੂ ਦੀ ਅਗਵਾਈ ਹੇਠ ਹੜ ਪ੍ਰਭਾਵਿਤ ਕੈਂਪਾਂ ਨੂੰ ਰਵਾਨਾ ਕੀਤੀਆਂ ਗਈਆਂ,ਮਹਾਂ ਪੁਰਸ਼ਾਂ ਵੱਲੋਂ ਬੇਜ਼ਬਾਨੇ ਪਸ਼ੂਆਂ ਲਈ ਹਰੇ ਚਾਰੇ ਦੀ ਕੀਤੀ ਜਾ ਰਹੀ ਸੇਵਾ ਦੀ ਹਰ ਪੱਖੋ ਸ਼ਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਵਾਲੀ ਉਤਮ ਸੇਵਾ ਦੱਸਿਆ ਜਾ ਰਿਹਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਾਬਾ ਘੋਲਾ ਸਿੰਘ ਜੀ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਕਰਵਾਈ ਜਾ ਰਹੀ ਸੇਵਾ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲੀ ਉਤਮ ਸੇਵਾ ਤੇ ਸ਼ਲਾਘਾਯੋਗ ਕਦਮ ਮੰਨਦੀ ਹੈ, ਉਥੇ ਹੋਰ ਧਾਰਮਿਕ ਅਸਥਾਨਾਂ ਦੇ ਸੰਤਾਂ ਮਹਾਪੁਰਸ਼ਾਂ ਨੂੰ ਅਪੀਲ ਕਰਦੀ ਹੈ ਕਿ ਉਹ ਵੀ ਕੁਦਰਤ ਦੀ ਮਾਰ ਨਾਲ ਆਪਣਾ ਸਭ ਕੁੱਝ ਗਵਾ ਬੈਠੇ ਹੜ ਪ੍ਰਭਾਵਿਤ ਲੋਕਾਂ ਦੀ ਲੋੜੀਂਦੀ ਸਹਾਇਤਾ ਕਰਨ ਦੀ ਲੋੜ ਤੇ ਜ਼ੋਰ ਦੇਣ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਸਮੂਹ ਹੜ ਪ੍ਰਭਾਵਿਤ ਲੋਕਾਂ ਨੂੰ ਸਰਕਾਰੀ ਮੁਆਵਜਾ ਜਲਦੀ ਤੋਂ ਜਲਦੀ ਦਿਤਾ ਜਾਵੇ ,ਤਾਂ ਕਿ ਇਹਨਾਂ ਕੁਦਰਤ ਦੇ ਮਾਰੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਕਰਵਾਈ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਮਖੂ ਤੋਂ ਮੁਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਦੀ ਅਗਵਾਈ’ਚ ਹਰੇ ਚਾਰੇ ਦੀ ਟਰਾਲੀ ਹੜ੍ਹ ਪੀੜਤ ਕੈਂਪਾਂ ਨੂੰ ਰਵਾਨਾ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਨ੍ਹਾਂ ਦੱਸਿਆ ਬਾਬਾ ਘੋਲਾ ਸਿੰਘ ਮਹਾਂਪੁਰਸ਼ਾਂ ਦੇ ਹੁਕਮਾਂ ਤਹਿਤ ਗੁਰਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮਖੂ ਅਤੇ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਮਖੂ ਤੋਂ ਜਿਥੇ ਰੋਜ਼ ਹੜ ਪ੍ਰਭਾਵਿਤ ਕੈਂਪਾਂ ਵਿੱਚ ਲੰਗਰ ਭੇਜੇ ਜਾਂਦੇ ਹਨ ਉਥੇ ਲੋਕਾਂ ਦੀ ਮੰਗ ਅਨੁਸਾਰ ਪਸ਼ੂਆਂ ਦੇ ਚਾਰੇ ਲਈ ਰੋਜ਼ਾਨਾ ਹਰੇ ਚਾਰੇ ਦੀਆਂ ਟਰਾਲੀਆਂ ਭੇਜੀਆਂ ਜਾਂਦੀਆਂ ਹਨ ਅਤੇ ਇਹ ਟਰਾਲੀਆਂ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਮਖੂ ਗੁਰਦੁਆਰੇ ਤੋਂ ਰਵਾਨਾ ਕੀਤੀਆਂ ਜਾਂਦੀਆਂ ਹਨ ਅਜ ਦੀ ਇਹ ਸੇਵਾ ਜਲੰਧਰ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਕੀਤੀ ਗਈ ਭਾਈ ਖਾਲਸਾ ਨੇ ਬਾਬਾ ਅਵਤਾਰ ਸਿੰਘ ਚੰਦ ਦੇ ਹਵਾਲੇ ਨਾਲ ਦੱਸਿਆ ਇਹ ਚਲਾਈ ਗਈ ਹੜ ਪ੍ਰਭਾਵਿਤ ਸੇਵਾ ਲਹਿਰ ਬਾਬਾ ਘੋਲਾ ਸਿੰਘ ਜੀ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਦੇ ਹੁਕਮਾਂ ਤਹਿਤ ਲਗਾਤਾਰ ਜਾਰੀ ਰਹੇਗੀ ਇਸ ਵਕਤ ਬਾਬਾ ਅਵਤਾਰ ਸਿੰਘ ਚੰਦ ਨਾਲ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਠੇਕੇਦਾਰ ਗਰਮੀਤ ਸਿੰਘ ਮੱਖੂ ਸ੍ਰ ਜੱਜ ਸਿੰਘ ਸਰਪੰਚ ਜੱਗੀਵਾਲਾ, ਭਾਈ ਮਹਾਂਵੀਰ ਸਿੰਘ ਸੇਵਾ ਦਾਰ ਗੁਰਦੁਆਰਾ ਸ਼ਹੀਦਾਂ ਤੇ ਭਾਈ ਰਾਜਬੀਰ ਤੋਂ ਇਲਾਵਾ ਜਲੰਧਰ ਤੋਂ ਹਰਾ ਲੈਕੇ ਆਏ ਨੌਂਜਵਾਨ ਵੀ ਹਾਜ਼ਰ ਸਨ ।