ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)-ਔਕਸਫੈਮ ਕੌਮਾਂਤਰੀ ਰਿਪੋਰਟ ਮੁਤਾਬਕ ਔਸਤਨ ਮਹੀਨਾਵਾਰ ਤਨਖਾਹਾਂ ਦੇ ਮਾਮਲੇ ਵਿੱਚ ਭਾਰਤ 65ਵੇਂ ਸਥਾਨ ਤੇ ਹੈ। ਘਟੀਆ ਪੱਖ ਇਹ ਹੈ ਕਿ ਅਮਰੀਕਾ, ਇੰਗਲੈਂਡ ਵਾਂਗ ਭਾਰਤ ਵਿੱਚ ਉਪਰਲੇ ਅਫਸਰਾਂ ਦੇ ਮੁੱਖੀਆ ਦੀ ਤਨਖਾਹ ਪਿਛਲੇ ਸਾਲ 9 ਫੀਸਦੀ ਵਧੀ। ਜਦੋਂ ਕਿ ਆਮ ਵਰਕਰਾਂ ਦੀ ਤਨਖਾਹ 3.1 ਫੀਸਦੀ ਵਧੀ ਹੈ। ਆਮ ਵਰਕਰਾਂ ਦੀ ਤਨਖਾਹਾਂ ਬਹੁਤ ਘੱਟ ਹਨ। ਜਿਸ ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਗੌਰ ਕਰਨਾ ਜਰੂਰੀ ਹੈ। ਬਾਕੀ ਦੇਸ਼ਾਂ ਦੇ ਮਿਲੀਆ ਰਿਪੋਰਟਾਂ ਦਾ ਵੇਰਵਾ ਅਟੈਚ ਕਰਾ ਕੇ ਜਾਣੂ ਕਰਾਇਆ ਜਾਂਦਾ ਹੈ।