ਗਊਸਾਲਾ ‘ਚ ਸ਼ੈੱਡਾਂ  ਦੀ ਘਾਟ ਕਾਰਨ ਕੜਾਕੇ ਦੀ ਠੰਡ ‘ਚ ਮਰ ਰਹੀਆਂ ਨੇ ਗਊਆਂ

ਪੰਜਾਬ

  ਗਊਆਂ ਨੂੰ ਠੰਡ ਵਿੱਚ ਜਮੀਨ ਤੇ ਪਾਇਆ ਜਾ ਰਿਹਾ ਚਾਰਾ

ਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)–ਕੜਾਕੇ ਦੀ ਪੈ ਰਹੀ ਠੰਢ ਜੋ ਮਨੁੱਖੀ ਜਾਨਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਉਥੇ ਇਤਿਹਾਸਕ ਕਸਬਾ ਕਲਾਨੌਰ ਤੋਂ ਸਾਲੇਚੱਕ ਰੋਡ ਤੇ ਸਰਕਾਰ ਵੱਲੋਂ ਬਣਾਏ ਗਏ ਕੈਟਲ ਪਾਉਡ (ਗਊਸ਼ਾਲਾ) ਵਿੱਚ ਬੇਸਹਾਰਾ ਗਊਆਂ ਦੇ ਰੈਣ ਬਸੇਰੇ ਲਈ ਸ਼ੈਡਾਂ ਦੀ ਘਾਟ ਹੋਣ ਕਾਰਨ ਬਜ਼ੁਰਗ ਤੇ ਕਮਜ਼ੋਰ ਦਾ ਬੇਸਹਾਰਾ ਗਾਵਾਂ ਕੜਾਕੇ ਦੀ ਠੰਢ ਵਿੱਚ ਦਮ ਤੋੜ ਰਹੀਆਂ ਹਨ ਅਤੇ ਦਰਜਨ ਦੇ ਕਰੀਬ ਗਾਵਾਂ ਠੰਡ ਲੱਗਣ ਕਾਰਨ ਬਿਮਾਰ ਪਈਆਂ ਹੋਈਆਂ ਹਨ। ਇਥੇ ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ 18.11.2016  ਨੂੰ  ਕਲਾਨੌਰ ਦੀ ਮੋਜੋਵਾਲ ਪੰਚਾਇਤ ਦੀ 13 ਏਕੜ ਜ਼ਮੀਨ ਵਿੱਚ  ਬੇਸਹਾਰਾ ਗਾਵਾਂ ਦੀ ਸਾਂਭ ਸੰਭਾਲ ਲਈ ਕੈਟਲ ਪਾਉਡ ਦਾ ਨਿਰਮਾਣ ਕੀਤਾ ਗਿਆ ਸੀ  ਜਿਸ ਵਿੱਚ ਕਸਬਾ ਕਲਾਨੌਰ, ਡੇਰਾ ਬਾਬਾ ਨਾਨਕ ਆਦਿ ਤੋਂ ਇਲਾਵਾ ਦਰਜਨਾਂ ਪਿੰਡਾਂ ਨਾਲ ਸਬੰਧਤ ਆਵਾਰਾ ਬੇਸਹਾਰਾ ਗਾਵਾਂ ਨੂੰ ਇਸ ਗਊਸ਼ਾਲਾ (ਕੈਟਲ ਪੌਂਡ) ਵਿਚ ਰੱਖਿਆ ਜਾ ਰਿਹਾ ਹੈ। ਇਸ ਗਊਸ਼ਾਲਾ ਵਿਚ ਪੰਜਾਬ ਸਰਕਾਰ ਵੱਲੋਂ ਕੇਵਲ ਇਕ ਸ਼ੈੱਡ ਦੀ ਉਸਾਰੀ ਕੀਤੀ ਗਈ ਸੀ ਜਦਕਿ ਗਊ ਭਗਤਾਂ ਦੇ ਸਹਿਯੋਗ ਦੇ ਨਾਲ ਤਿੰਨ ਹੋਰ ਸ਼ੈਡਾਂ ਦੀ ਉਸਾਰੀ ਕਰਵਾਈ ਗਈ ਹੈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਇਸ ਗਊਸ਼ਾਲਾ ਵਿਚ ਇਸ ਸਮੇਂ 490 ਦੇ ਕਰੀਬ ਅਵਾਰਾ ਗਾਵਾਂ , ਸਾਹਣ ਤੇ ਗਾਵਾਂ ਦੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਪ੍ਰੰਤੂ ਅਫ਼ਸੋਸ ਕਿ ਸੈਂਕੜੇ ਗਾਵਾਂ ਹੋਣ ਦੇ ਬਾਵਜੂਦ ਵੀ ਸ਼ੈਡਾਂ ਦੀ ਵੱਡੀ ਘਾਟ ਹੋਣ ਕਾਰਨ ਕੜਾਕੇ ਦੀ ਪੈ ਰਹੀ ਠੰਢ ਦੌਰਾਨ ਬੇਸਹਾਰਾ ਗਾਵਾਂ ਲਈ  ਸੈਂਡ  ਦੀ ਘਾਟ ਹੋਣ ਕਾਰਨ ਗਾਵਾਂ ਨੂੰ ਖੁੱਰਲੀਆਂ ਦੀ ਬਜਾਏ ਜ਼ਮੀਨ ਤੇ ਹੀ ਠੰਢ  ਵਿੱਚ ਚਾਰਾ  ਪਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨਾਂ ਵਿੱਚ ਲਗਾਤਾਰ  ਠੰਢ ਕਾਰਨ 10 ਦੇ ਕਰੀਬ ਗਾਵਾ ਦੀ ਮੌਤ ਹੋ ਚੁੱਕੀ ਹੈ  ਅਤੇ ਕਈ ਗਾਵਾਂ ਠੰਡ ਲੱਗਣ ਕਾਰਨ ਬਿਮਾਰ  ਪਈਆਂ ਹੋਈਆਂ ਹਨ।  ਇਸ ਸਬੰਧੀ ਗਊਸ਼ਾਲਾ ਦੇ ਪ੍ਰਬੰਧਕ ਤੇ ਕ੍ਰਿਸਨਾ ਗਊ ਸੇਵਾ ਸੰਮਤੀ ਦੇ ਚੇਅਰਮੈਨ ਤਰਸੇਮ ਮਹਾਜਨ ਨੇ ਦੱਸਿਆ ਕਿ ਗਊ ਸੇਵਾ ਸੰਮਤੀ ਤੇ ਗਊ ਭਗਤਾਂ ਦੇ ਸਹਿਯੋਗ  ਨਾਲ ਪਿਛਲੇ ਸਮੇਂ ਦੌਰਾਨ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਵਿੱਚ ਤਿੰਨ ਸੈਂਡ, ਖੁਰਲੀਆਂ, ਪਾਣੀ ਪੀਣ ਦਾ ਪ੍ਰਬੰਧ, ਚਾਰੇ ਦੀ ਕਟਾਈ ਲਈ ਟੋਕੇ ਆਦਿ ਸਾਜੋ-ਸਮਾਨ ਤੇ ਖਰਚ ਕੀਤੇ ਜਾ ਚੁੱਕੇ ਹਨ। 

ਇਸ ਮੌਕੇ ਗਊ ਭਗਤ ਬਾਬਾ ਕੁਲਵੰਤ ਸਿੰਘ ਨੇ ਦੱਸਿਆ ਕਿ ਗਊ ਸੇਵਾ ਉਤਮ ਸੇਵਾ ਹੈ ਉਹਨਾਂ ਕਿਹਾ ਕਿ ਗਊਸ਼ਾਲਾ ਚ ਸੈਂਡ  ਦੀ ਘਾਟ ਹੋਣ ਕਾਰਨ ਉਹਨਾਂ ਵੱਲੋਂ ਪਿਛਲੇ ਸਮੇਂ ਵਿੱਚ ਗਾਵਾਂ ਨੂੰ ਠੰਢਕ ਬਚਾਉਣ ਲਈ ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ ਹਨ । ਉਸ ਨੇ ਦੱਸਿਆ ਕਿ ਠੰਢ ਕਾਰਨ ਗਾਵਾਂ ਦੀ ਮੌਤ ਹੋਈ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਤੇ ਉਨਾਂ ਕਿਹਾ ਗਊਆਂ ਦੀ ਸਾਂਭ-ਸੰਭਾਲ ਸਬੰਧੀ ਉਨ੍ਹਾਂ ਮੁੱਖ ਮੰਤਰੀ ਪੰਜਾਬ , ਡਿਪਟੀ ਕਮਿਸ਼ਨਰ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ । ਇਸ ਮੌਕੇ ਤੇ ਬਾਬਾ ਕੁਲਵੰਤ ਸਿੰਘ ਨੇ ਕਿਹਾ ਕਿ ਗਊਸ਼ਾਲਾ ਵਿਚ ਪਸ਼ੂਆਂ ਨੂੰ ਜ਼ਮੀਨ ਤੇ ਹੀ ਹਰਿਆ ਚਾਰਾ ਪਾਇਆ ਜਾ ਰਿਹਾ ਹੈ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗਊਸਾਲਾ ਦੀਆਂ ਬੇਸਹਾਰਾ ਗਾਵਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਚਾਰਾ ਅਤੇ ਠੰਡ ਤੋਂ ਬਚਾਉਣ ਲਈ ਖੁਰਲੀਆਂ ਤੇ ਸ਼ੈਡਾਂ ਦਾ ਪ੍ਰਬੰਧ ਕੀਤਾ ਜਾਵੇ। 

ਗਊਸਾਲਾ ਕਲਾਨੌਰ ਦਾ ਜਾਇਜ਼ਾ ਲੈਣ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਸਾਮ  ਸਿੰਘ ਨੇ ਦੱਸਿਆ ਕਿ ਠੰਡ ਕਾਰਨ ਪਿਛਲੇ ਦਿਨਾਂ ਦੌਰਾਨ 10 ਗਾਵਾਂ ਜੋ ਬਜ਼ੁਰਗ ਤੇ ਕਮਜ਼ੋਰ ਸਨ ਠੰਡ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਦਰਜਨ ਦੇ ਕਰੀਬ ਗਾਵਾਂ ਠੰਡ ਲੱਗਣ ਕਾਰਨ ਬਿਮਾਰ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗਊਸਾਲਾ ਤਰ੍ਹਾਂ ਆਉਂਦੀਆਂ ਬੇਸਹਾਰਾ ਗਾਵਾਂ ਦੇ ਰੈਣ ਬਸੇਰੇ ਲਈ ਸੈਂਡ ਦੀ ਘਾਟ ਨੂੰ ਪੂਰਾ ਕਰਦਿਆਂ ਹੋਇਆਂ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਗਊਸਾਲਾ ਕਲਾਨੌਰ ਵਿੱਚ ਸੈਂਡ ਲਈ 16.60 ਲੱਖ ਦੇ ਕਰੀਬ ਗ੍ਰਾਂਟ ਮਾਨਯੋਗ ਡਿਪਟੀ ਗੁਰਦਾਸਪੁਰ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਨਾਲ ਪੰਚਾਇਤੀ ਰਾਜ ਵੱਲੋਂ ਜਲਦ ਗਊਸ਼ਾਲਾ ਵਿਚ ਸੈਂਡ  ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਉਨਾਂ ਗਊ ਭਗਤਾਂ ਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਗਊਸਾਲਾ ਦੀਆਂ ਬੇਸਹਾਰਾ ਗਾਵਾਂ ਦੇ ਰਹਿਣ ਬਸੇਰੇ ਲਈ ਦਾਨ ਕੀਤਾ ਜਾਵੇ।

Leave a Reply

Your email address will not be published. Required fields are marked *