ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ – ਡਿਪਟੀ ਕਮਿਸ਼ਨਰ

ਪੰਜਾਬ

ਗੁਰਦਾਸਪੁਰ , 11 ਜੂਨ (ਸਰਬਜੀਤ) ਡਿਪਟੀ ਕਮਿਸ਼ਨਰ , ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਚਾਇਲਡ ਲੇਬਰ ਅਤੇ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਸਟੇਟ ਐਕਸ਼ਨ ਫਾਰ  ਚਾਇਲਡ ਲੇਬਰ ਦੇ ਸਬੰਧ ਵਿੱਚ ਵਿਚਾਰ ਕੀਤਾ ਗਿਆ। ਡਿਪਟੀ ਕਮਿਸ਼ਨਰ, ਗੁਰਦਾਸਪੁਰ ਜੀ ਵੱਲੋਂ ਹਦਾਇਤ ਕੀਤੀ ਗਈ ਕਿ ਅਜਿਹੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਬਾਲ ਮਜਦੂਰੀ ਕਰ ਰਹੇ ਹਨ। ਇਹਨਾਂ ਬੱਚਿਆਂ ਦੀ ਸ਼ਨਾਖਤ ਕਰਨ ਉਪੰਰਤ ਇਹਨਾਂ ਬੱਚਿਆਂ ਨੂੰ ਜੀਵਨ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਉਪਰਾਲੇ ਕੀਤੇ ਜਾਣ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਵੱਖ ਵੱਖ  ਗੈਰਸਰਕਾਰੀ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਬੱਚਾ ਬਾਲ ਮਜਦੂਰੀ ਕਰਦਾ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਟੈਲੀਫੋਨ ਨੰਬਰ 01874-240157 ਤੇ ਸੂਚਿਤ ਕਰ ਸਕਦੇ ਹਨ ਅਤੇ ਈ-ਮੇਲ ਆਈ.ਡੀ. dcpubackup@gmail.com ਤੇ ਈਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਬੱਚੇ ਝੂੰਗੀਆਂ -ਝੋਪੜੀਆਂ ਵਿੱਚ ਰਹਿ ਰਹੇ ਹਨ ਉਹਨਾਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਇਹ ਸ਼ਨਾਖਤ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਚਾਇਲਡ ਲਾਈਨ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਕਾਰਜਸਾਧਕ ਅਫਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਬੱਚਾ ਸਕੂਲ ਨਹੀਂ ਜਾ ਰਿਹਾ ਹੈ ਤਾਂ ਉਸ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਉਹ ਬੱਚਾ ਆਪਣੀ ਪੜਾਈ ਨਿਰੰਤਰ ਜਾਰੀ ਰੱਖੇ। ਇਸ ਮੀਟਿੰਗ ਵਿੱਚ ਸ੍ਰੀ ਮੋਹਨ ਸਿੰਘ ਡੀ।ਐਸ।ਪੀ। ਗੁਰਦਾਸਪੁਰ, ਸ੍ਰੀਮਤੀ ਪਲਵਿੰਦਰ ਕੌਰ ਡੀ।ਐਸ।ਪੀ। ਬਟਾਲਾ, ਸ੍ਰੀ ਨਵਦੀਪ ਸਿੰਘ ਲੇਬਰ ਇਨਫੋਰਸਮੈਂਟ ਅਫਸਰ, ਡਾ। ਭਾਸਕਰ ਸ਼ਰਮਾ ਮੈਡੀਕਲ ਅਫਸਰ, ਸ੍ਰੀ ਹਰਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੰਕੈਡਰੀ), ਸ੍ਰੀ ਰਾਜੀਵ ਸੈਕਟਰੀ ਰੈਡ ਕਰਾਸ ਸੁਸਾਇਟੀ, ਸ੍ਰੀ ਬਖਸੀ ਰਾਏ ਪ੍ਰੋਜੈਕਟ ਕੋਆਰਡੀਨੇਟ ਚਾਇਲਡ ਲਾਇਨ, ਸ੍ਰੀ ਸੁੱਚਾ ਸਿੰਘ ਮੁਲਤਾਨੀ, ਚੇਅਰਮੈਨ ਬਾਲ ਭਲਾਈ ਕਮੇਟੀ, ਮਿਸ ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਮਿਸ ਸੰਦੀਪ ਕੌਰ ਸੁਪਰਡੰਟ ਚਿਲਡਰਨ ਹੋਮ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *