ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)–ਹੁਣ ਦੇਸ਼ ਦੀ ਜਨਤਾ ਬਹੁਤ ਸਿਆਣੀ ਬਣ ਚੁੱਕੀ ਹੈ ਅਤੇ ਉਹ ਪ੍ਰਧਾਨ ਮੰਤਰੀ ਸਮੇਤ ਸਾਂਸਦ ਮੈਂਬਰਾਂ ਵਧਾਇਕਾਂ ਸਰਪੰਚਾਂ ਆਦਿ ਪਬਲਿਕ ਸੇਵਾਦਾਰਾਂ ਦੀ ਐਸ਼ ਪ੍ਰਸਤੀ ਰਾਹੀਂ ਦੇਸ਼ ਦੀ ਜਨਤਾ ਤੇ ਪੈ ਰਹੇ ਫਾਲਤੂ ਕਰੋੜਾਂ ਅਰਬਾਂ ਦੇ ਬੋਜ ਨੂੰ ਸਹਿਣ ਕਰਨ ਲਈ ਤਿਆਰ ਨਹੀਂ? ਅਤੇ ਇਸੇ ਹੀ ਕਰਕੇ ਦੇਸ਼ ਦੇ ਸਿਆਣੇ ਬੁੱਧੀਜੀਵੀਆਂ ਵਲੋਂ ਇਹਨਾਂ ਵਿਰੁੱਧ ਮੋਰਚਾ ਖੋਲਦਿਆਂ ਦੇਸ਼ ਦੀ ਉਚ ਅਦਾਲਤ ਮਾਨਯੋਗ ਸੁਪਰੀਮ ਕੋਰਟ’ਚ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਸਾਂਸਦ ਮੈਂਬਰਾਂ ਵਧਾਇਕਾਂ ਸਰਪੰਚਾਂ ਆਦਿ ਦੀ ਪੈਨਸ਼ਨ ਬੰਦ ਹੋਣੀ ਚਾਹੀਦੀ ਹੈ ਕਿਉਕਿ ਇਹ ਇਕ ਸੇਵਾ ਹੈ ਪਰ ਇਹ ਦੇਸ਼ ਦੀ ਜਨਤਾ ਤੇ ਆਪਣੀ ਐਸ਼ ਪ੍ਰਸਤੀ ਰਾਹੀਂ ਕਰੋੜਾਂ ਅਰਬਾਂ ਰੁਪਏ ਦਾ ਬੋਜ ਪਾ ਰਹੇ ਹਨ ਜੋ ਪੈਸਾ ਜਤਨਾ ਦੇ ਵਿਕਾਸ ਅਤੇ ਸਮਾਜ ਭਲਾਈ ਦੇ ਕੰਮਾਂ’ਚ ਵਰਤਿਆ ਜਾਣਾ ਚਾਹੀਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਜਨਹਿਤ ਪਟੀਸ਼ਨ ਦੀ ਪੂਰਨ ਹਮਾਇਤ ਕਰਦੀ ਹੈ ਮਾਨਯੋਗ ਅਦਾਲਤ ਤੋਂ ਮੰਗ ਕਰਦੀ ਹੈ ਕਿ ਜਨਤਾ ਦੇ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਐਸ਼ ਪ੍ਰਸਤੀ ਦਾ ਕਰੋੜਾਂ ਅਰਬਾਂ ਰੁਪਏ ਦਾ ਬੋਜ ਬੰਦ ਕਰਨ ਵਾਲੀ ਜਨਹਿਤ ਪਟੀਸ਼ਨ ਦੀ ਤੁਰੰਤ ਸੁਣਵਾਈ ਕਰਕੇ ਦੇਸ਼ ਦੀ ਜਨਤਾ ਨੂੰ ਇਨਸਾਫ ਦੇਣ ਦੀ ਮੰਗ ਕਰਦੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਸਮੇਤ ਸਾਂਸਦ ਮੈਂਬਰਾਂ ਵਧਾਇਕਾਂ ਸਰਪੰਚਾਂ ਆਦਿ ਦੀਆਂ ਪੈਨਸ਼ਨਾਂ ਬੰਦ ਕਰਨ ਵਾਲੀ ਸੁਪਰੀਮ ਕੋਰਟ’ਚ ਪਾਈ ਗਈ ਜਨਹਿਤ ਪਟੀਸ਼ਨ ਦੀ ਪੂਰਨ ਹਮਾਇਤ,ਅਤੇ ਮਾਨਯੋਗ ਅਦਾਲਤ ਤੋਂ ਜਨਤਾ ਨੂੰ ਇਨਸਾਫ ਦੇਣ ਦੀ ਮੰਗ ਅਤੇ ਦੇਸ਼ ਦੀ ਜਨਤਾ ਨੂੰ ਇਸ ਜਨਹਿਤ ਪਟੀਸ਼ਨ ਦੀ ਹਮਾਇਤ ਖੜੇ ਹੋਣ ਦੀ ਬੇਨਤੀ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਫੈਡਰੇਸ਼ਨ ਪ੍ਰਧਾਨ ਨੇ ਸ਼ਪਸ਼ਟ ਕੀਤਾ । ਫੈਡਰੇਸ਼ਨ ਖਾਲਸਾ ਅਤੇ ਦੇਸ਼ ਦੀ ਸਮੂਹ ਜਨਤਾ ਨੂੰ ਪੂਰੀ ਯੌਕੀਨ ਤੇ ਵਿਸ਼ਵਾਸ ਹੈ ਕਿ ਮਾਨਯੋਗ ਸੁਪਰੀਮ ਕੋਰਟ ਪੰਜਾਬ ਸਰਕਾਰ ਵਲੋਂ ਵਿਧਾਇਕਾਂ ਦੀਆਂ ਬੰਦ ਕੀਤੀਆਂ ਗਈਆਂ ਪੈਨਸ਼ਨਾ ਦੀ ਤਰਜ ਤੇ ਸੁਪਰੀਮ ਕੋਰਟ’ਚ ਪਾਈ ਗਈ ਜਨਹਿਤ ਪਟੀਸ਼ਨ’ਚ ਕੀਤੀਆਂ ਗਈਆਂ ਮੰਗਾਂ ਤੇ ਪੂਰੀ ਹਮਦਰਦੀ ਨਾਲ ਵਿਚਾਰ ਕਰਕੇ ਜਨਹਿਤ ਫੈਸਲਾ ਦੇਣਗੇ ਉਹਨਾਂ ਭਾਈ ਖਾਲਸਾ ਨੇ ਕਿਹਾ ਅਜਿਹੇ ਦੇਸ਼ ਦੇ ਉਚ ਸੇਵਕਾਂ ਦੀ ਐਸ਼ ਪ੍ਰਸਤੀ ਦਾ ਲੋਕਾਂ ਤੇ ਬੋਜ ਨਹੀਂ ਪੈਣਾ ਚਾਹੀਦਾ ਜਿਵੇ ਪਟੀਸ਼ਨ’ਚ ਮੰਗ ਕੀਤੀ ਗਈ ਹੈ ਇਹਨਾਂ ਦੀ ਸੀਮਤ ਤਨਖਾਹ ਤਹਿ ਕਰਨ ਅਤੇ ਮਰਜੀ ਨਾਲ ਤਨਖਾਹ ਵਧਾਉਣ ਜਨਤਾ ਦੇ ਪੈਸੇ ਨਾਲ ਬਾਹਰਲੇ ਦੇਸ਼ਾਂ ਦੇ ਵੱਡੇ – ਵੱਡੇ ਹਸਪਤਾਲਾਂ’ਚ ਇਲਾਜ ਤੇ ਹੋਰ ਸਫਰ ਵਾਲੇ ਫਾਲਤੂ ਭਤਿਆਂ ਤੇ ਸੈਰ ਸਪਾਟਿਆਂ ਤੇ ਰੋਕ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਆਦਿ ਵਾਲੇ ਰੁਝਾਨ ਬੰਦ ਹੋਣੇ ਚਾਹੀਦੇ ਹਨ ਜਿਨ੍ਹਾਂ ਦਾ ਦੇਸ਼ ਦੀ ਜਨਤਾ ਤੋਂ ਫਾਲਤੂ ਬੋਝ ਹੈ ਉਹਨਾਂ (ਭਾਈ ਖਾਲਸਾ) ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਜਨਹਿਤ ਪਟੀਸ਼ਨ ਦੀ ਹਮਾਇਤ ਕਰਦੀ ਹੈ ਉਥੇ ਮਾਨਯੋਗ ਅਦਾਲਤ ਤੋਂ ਮੰਗ ਕਰਦੀ ਹੈ ਕਿ ਪਟੀਸ਼ਨ ਦੀਆਂ ਮੰਗਾਂ ਤੇ ਗਹਿਰੀ ਹਮਦਰਦੀ ਨਾਲ ਵਿਚਾਰਾਂ ਕਰਕੇ ਜਨਤਾ ਨੂੰ ਇਨਸਾਫ ਦੇਣ ਦੇ ਨਾਲ ਨਾਲ ਜਤਨਾ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਜਨਹਿਤ ਪਟੀਸ਼ਨ ਦੀ ਹਮਾਇਤ’ਚ ਖੜ੍ਹੇ ਹੋ ਜਾਣ ਤਾਂ ਕਿ ਦੇਸ਼ ਦੀ ਜਨਤਾ ਦੇ ਪੈਸੇ ਨੂੰ ਫਾਲਤੂ ਖਰਚਿਆਂ ਤੋਂ ਬਚਾ ਕਿ ਦੇਸ਼ ਦੇ ਵਿਕਾਸ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਵਰਤਿਆ ਜਾ ਸਕੇ । ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਕਨੇਡਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਭਾਈ ਸਵਰਨ ਜੀਤ ਸਿੰਘ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਆਦਿ ਆਗੂ ਹਾਜਰ ਸਨ । ਰਜਾਨ ਨੂੰ ਬੰਦ ਦੇਸ਼ਾਂ’ਚ ਇਲਾਜ ਪਰਧਾਨ ਮੰਤਰੀ ਸਾਂਸਦ ਮੈਂਬਰਾਂ ਵਧਾਇਕਾਂ ਸਰਪੰਚਾਂ ਆਦਿ ਦੀ ਪੈਨਸ਼ਨ ਬੰਦ ਕਰਨ ਹਿੱਤ ਦੇਸ਼ ਦੀ ਉਚ ਅਦਾਲਤ ਸੁਪਰੀਮ ਕੋਰਟ’ਚ