ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਿੰਘ) -ਗੁਰਦਾਸਪੁਰ ਦੇ ਇੱਕ ਹਲਕਾ ਵਿਧਾਇਕ ਅਤੇ ਉਸਦੇ ਪਰਿਵਾਰ ਦੇ ਬੈਂਕ ਖਾਤੇ ਚੈਕ ਕਰਨ ਬਾਰੇ ਇੱਕ ਪੱਤਰ ਵਿਜੀਲੈਂਸ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ। ਪਰ ਕਿਸੇ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਇਸ ਸਬੰਧੀ ਜਦੋਂ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਅੰਮਿ੍ਰਤਸਰ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਮਹਿਕਮੇ ਦੇ ਅੰਦਰੂਨੀ ਤੱਥਾਂ ਕਾਰਵਾਈ ਹੋ ਰਹੀ ਹੈ। ਜਿਸ ਬਾਰੇ ਅਜੇ ਖੁਲਾਸਾ ਕਰਨਾ ਉਚਿਤ ਨਹੀਂ ਹੈ। ਪਰ ਕਾਰਵਾਈ ਅਮਲ ਵਿੱਚ ਲਿਆਉਣ ਦੇ ਬਾਅਦ ਹੀ ਇਸ ਬਾਰੇ ਕੁੱਝ ਕਿਹਾ ਜਾ ਸਕਦਾ ਹੈ।
ਇਸ ਸਬੰਧੀ ਜਦੋਂ ਚੰਡੀਗੜ ਦੇ ਵਿਜੀਲੈਂਸ ਵਿਭਾਗ ਦੇ ਇੱਕ ਆਲਾ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਨੂੰ ਨਿਰਦੇਸ਼ ਹਨ ਕਿ ਜਿਸਵਿਅਕਤੀ ਨੇ ਵੀ ਪੰਜਾਬ ਦੇ ਲੋਕਾਂ ਦਾ ਪੈਸਾ ਖਾਦਾ ਹੈ, ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ,ਪਰ ਇਸ ਤੋਂ ਪਹਿਲਾਂ ਯੋਗ ਵਿਧੀ ਅਪਣਾਉਣੀ ਹੋਵੇਗੀ। ਪਰ ਜੋ ਤੁਸੀ ਗੁਰਦਾਸਪੁਰ ਹਲਕੇ ਬਾਰੇ ਸਵਾਲ ਪੁੱਛ ਰਹੇ ਹੋ ਉਸਦੀ ਪੜਤਾਲ ਹੋਣ ਤੋਂ ਬਾਅਦ ਹੀ ਦੱਸਿਆ ਜਾਵੇਗਾ ਕਿ ਮਾਮਲਾ ਕਿਸ ਵੱਲ ਕਰਵਟ ਲੇਵੇਗਾ, ਅਜੇ ਇਸ ਬਾਰੇ ਜੋ ਪੱਤਰ ਜਾਰੀ ਹੋਇਆ ਹੈ, ਉਸ ਨੂੰ ਨਕਾਰਨਾ ਜਾਂ ਉਸ ਬਾਰੇ ਕੋਈ ਅਹਿਮ ਗੱਲ ਕਰਨੀ ਮੈਂ ਮੁਨਾਸਬ ਨਹੀਂ ਸਮਝਦਾ।