ਮੀਹ , ਗੜਿਆ ਤੇ ਝੱਖੜ ਨਾਲ ਬਰਬਾਦ ਹੋਈ ਕਣਕ ਦਾ ਮੁਆਵਜਾ ਦੇਵੇ ਮਾਨ ਸਰਕਾਰ- ਐਡਵੋਕੇਟ ਉੱਡਤ

ਬਠਿੰਡਾ-ਮਾਨਸਾ

ਸਰਦੂਲਗੜ੍ਹ/ ਝੁਨੀਰ, ਮਾਨਸਾ, ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)–ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਿਛਲੇ ਦਿਨੀ ਭਾਰੀ ਮੀਹ , ਗੜਿਆ ਤੇ ਝੱਖੜ ਨਾਲ ਹਲਕਾ ਸਰਦੂਲਗੜ੍ਹ ਦੇ ਦਰਜਨਾ ਪਿੰਡਾ ਦੀਆ ਬਰਬਾਦ ਹੋਈਆ ਪੱਕੀਆ ਫਸਲਾ ਦੀ ਵਿਸੇਸ ਗਿਰਦਾਵਰੀ ਕਰਵਾ ਕੇ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਪੀੜਤ ਕਿਸਾਨਾਂ ਦਾ ਕਰਜਾ ਮੁਆਫ ਕਰ ਦੇਣ ਦੀ ਮੰਗ ਕੀਤੀ।

 ਐਡਵੋਕੇਟ ਉੱਡਤ ਨੇ ਕਿਹਾ ਕਿ ਬੀਤੇ ਦਿਨੀ ਕੁਦਰਤ ਦੀ ਕਰੋਪੀ ਨੇ ਸਰਦੂਲਗੜ੍ਹ ਹਲਕੇ ਦੇ ਦਰਜਨਾ ਪਿੰਡਾ ਦੇ ਕਿਸਾਨ ਪੂਰੀ ਤਰ੍ਹਾ ਬਰਬਾਦ ਕਰਕੇ ਰੱਖ ਦਿੱਤੇ , ਕਿਉਂਕਿ ਕਿਸਾਨਾ ਨੇ ਸਾਰੇ ਖਰਚੇ ਕਰਨ ਉਪਰੰਤ ਐਨ ਕਟਾਈ ਦੇ ਵਖਤ ਕੁਦਰਤ ਨੇ ਕਹਿਰ ਵਰਤਾਇਆ ਹੈ  , ਕਣਕ ਦੀ ਫਸਲ ਵੀ ਇਸ ਵਾਰ ਇੰਨੀ ਚੰਗੀ ਸੀ ਕਿ ਝਾੜ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣੇ ਸੀ ,  ਉੱਤੇ ਪੰਜਾਬ ਦੀ ਨਲਾਇਕ ਆਪ ਸਰਕਾਰ ਦੇ ਕੰਨ ਤੋ ਜੂੰ ਨਹੀ ਸਰਕ ਰਹੀ ਤੇ ਅਜੇ ਤੱਕ ਸਰਕਾਰ ਨੇ ਮਾਲ ਅਧਿਕਾਰੀਆ ਨੂੰ ਗਿਰਦਾਵਰੀ ਕਰਨ ਦਾ ਹੁਕਮ ਤੱਕ ਨਹੀ ਦਿੱਤਾ ਤੇ ਪੀੜਤ ਕਿਸਾਨਾਂ ਦੀ ਕੋਈ ਬਾਹ ਨਹੀ ਫੜ ਰਿਹਾ ।

ਐਡਵੋਕੇਟ ਉੱਡਤ ਨੇ  ਕਿਹਾ ਕਿ ਮਾਨ ਸਰਕਾਰ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਦਿਆ ਫੋਰੀ ਤੋਰ ਤੇ ਵਿਸੇਸ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ  ਪੀੜਤਾ ਦੇ ਜਖਮਾ ਤੇ ਮੱਲਮ ਲਾਈ ਜਾ ਸਕੇ  ਤੇ ਕਿਸਾਨਾ ਦਾ ਤੇ ਉਨ੍ਹਾ ਦੇ ਪਰਿਵਾਰਾ ਦਾ ਜੀਵਨ ਮੁੜ ਪੱਟੜੀ ਤੇ ਆ ਸਕੇ ।

Leave a Reply

Your email address will not be published. Required fields are marked *