ਸਰਕਾਰੀ ਬੱਸ ਡਰਾਈਵਰਾ ਤੇ ਕੰਡਕਟਰਾ ਦੀ ਹੜਤਾਲ ਹੱਕੀ ਤੇ ਜਾਇਜ- ਕਾਮਰੇਡ ਚੌਹਾਨ,ਕਾਮਰੇਡ ਉੱਡਤ

ਬਠਿੰਡਾ-ਮਾਨਸਾ

ਸਰਕਾਰੀ ਬੱਸਾ ਤੇ ਕੰਟਰੈਕਟ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਬਿਨਾ ਦੇਰੀ ਰੈਗੂਲਰ ਕਰੇ ਪੰਜਾਬ ਸਰਕਾਰ

ਮਾਨਸਾ, ਗੁਰਦਾਸਪੁਰ, 7 ਜਨਵਰੀ ( ਸਰਬਜੀਤ ਸਿੰਘ)– ਪੀਆਰਟੀਸੀ , ਪਨਬਸ ਤੇ ਪੰਜਾਬ ਰੋਡਵੇਜ਼ ਵਿੱਚ ਠੇਕੇਦਾਰੀ ਮਜਦੂਰ ਪ੍ਰਬੰਧ ਤਹਿਤ ਕੰਮ ਕਰਦੇ ਵਰਕਰਾ ਦੀ ਹੜਤਾਲ ਹੱਕੀ ਤੇ ਜਾਇਜ ਹੈ ਤੇ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਜਿਲ੍ਹਾ ਮਾਨਸਾ ਵੱਲੋ ਇਸ ਹੜਤਾਲ ਦਾ ਪੂਰਨ ਸਮਰਥਨ ਕੀਤਾ ਜਾਂਦਾ ਹੈ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਾਝੇ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦੀਆ ਚੌਣਾ ਤੋ ਪਹਿਲਾ ਦਿੱਤੀਆ ਗਰੰਟੀਆ ਨੂੰ ਯਾਦ ਕਰੇ ਤੇ ਠੇਕੇਦਾਰੀ ਮਜਦੂਰ ਪ੍ਰਬੰਧ ਨੂੰ ਖਤਮ ਕਰਕੇ ਸਰਕਾਰੀ ਬੱਸਾ ਦੇ ਕੰਡਕਟਰਾ ਤੇ ਡਰਾਈਵਰਾ ਨੂੰ ਬਿਨਾ ਦੇਰੀ ਤੋ ਰੈਗੂਲਰ ਕਰੇ ਤਾਂ ਕਿ ਇਹ ਆਪਣਾ ਤੇ ਆਪਣੇ ਪਰਿਵਾਰਾ ਦਾ ਪਾਲਣ ਪੋਸਣ ਠੀਕ ਢੰਗ ਰਾਹੀ ਕਰ ਸਕਣ । ਆਗੂਆ ਨੇ ਕਿਹਾ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਮਾਨ ਸਰਕਾਰ ਹੁਣ ਟਰਾਂਸਪੋਰਟ ਮਾਫੀਏ ਦੀ ਰਖੇਲ ਬਣ ਕੇ ਰਹਿ ਗਈ ਹੈ ਤੇ ਪੰਜਾਬ ਵਿੱਚ ਟਰਾਂਸਪੋਰਟ ਮਾਫੀਏ ਦੀਆਂ ਪਹੁਬਾਰਾ ਹੋ ਚੁੱਕੀਆ ਹਨ । ਪੰਜਾਬ ਵਿੱਚ ਹਜਾਰਾ ਰੂਟਾ ਤੇ ਸਰਕਾਰੀ ਬੱਸਾਂ ਨਹੀ ਚਲਾਈਆ ਜਾ ਰਹੀਆ ਤੇ ਧੜਾ ਧੜ ਸਰਕਾਰੀ ਰੂਟ ਖਤਮ ਕੀਤੇ ਜਾ ਰਹੇ ਹਨ । ਇਨ੍ਹਾ ਰੂਟਾ ਤੇ ਸਰਕਾਰੀ ਬੱਸਾਂ ਚਲਾ ਕੇ ਹਜਾਰਾ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾ ਸਕਦਾ ਸੀ ਤੇ ਸਰਕਾਰੀ ਮਾਲੀਆ ਵੀ ਇਕੱਠਾ ਕੀਤਾ ਜਾ ਸਕਦਾ ਸੀ , ਜੋ ਹੁਣ ਟਰਾਂਸਪੋਰਟ ਮਾਫੀਏ ਦੀਆਂ ਤਿਜੌਰੀਆ ਵਿੱਚ ਜਾ ਰਿਹਾ ਹੈ ।

Leave a Reply

Your email address will not be published. Required fields are marked *