ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ) – ਪਿਛਲੇ 5 ਸਾਲਾਂ ਤੋਂ ਲੋਕਾਂ ਦਾ ਆਨਲਾਈਨ ਖਰੀਦਦਾਰੀ ਕਰਨ ਵਿਚ ਰੁਝਾਨ ਕਾਫੀ ਵੱਧ ਗਿਆ ਹੈ। ਜਿਸ ਕਾਰਨ ਹਰ ਸਾਲ ਈ-ਕਾਮਰਸ ਕੰਪਨੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਦੇ ਇਸ ਰੁਝਾਨ ਨਾਲ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਵਿੱਚ ਵਪਾਰੀ ਵਰਗ ’ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਆਨਲਾਈਨ ਕੰਪਨੀਆਂ ਵਲੋਂ ਛੋਟੇ ਤੋਂ ਲੈ ਕੇ ਵੱਡੇ ਅਤੇ ਹਰ ਤਰਾਂ ਦਾ ਸਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਅੱਜ ਕੱਲ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਵਿਚ ਵੀ ਇਸ ਦਾ ਕਾਫੀ ਰੁਝਾਨ ਵੱਧ ਗਿਆ ਹੈ। ਇਹਨਾਂ ਕੰਪਨੀਆਂ ਨੇ ਕਿਤੇ ਨਾ ਕਿਤੇ ਵਪਾਰੀ ਵਰਗ ਦੀਆਂ ਖੁਸ਼ੀਆਂ ਖੋ ਲਈਆਂ ਹਨ। ਇਹਨਾਂ ਕੰਪਨੀਆਂ ਵੱਲ ਵੱਧਦੇ ਰੁਝਾਨ ਦਾ ਮੁੱਖ ਕਾਰਨ ਇਹਨਾਂ ਵਲੋਂ ਗ੍ਰਾਹਕਾਂ ਨੂੰ ਦਿੱਤੇ ਜਾ ਰਹੇ ਲੁਭਾਵਨੇ ਆਫਰ ਹਨ। ਜਿਸ ਕਾਰਨ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਹਨਾਂ ਆਫਰ ਕਰਨ ਜਿੱਥੇ ਗ੍ਰਾਹਕਾਂ ਨੂੰ ਫਾਇਦਾ ਹੁੰਦਾ ਹੈ। ਉਥੇ ਕੰਪਨੀਆਂ ਨੂੰ ਚੰਗਾ ਮੁਨਾਫਾ ਹੁੰਦਾ ਹੈ। ਇਹਨਾਂ ਕੰਪਨੀਆਂ ਵਲੋਂ ਦਿੱਤੇ ਜਾ ਰਹੇ ਭਾਰੀ ਆਫਰ ਕਾਰਨ ਲੋਕ ਬਜਟ ਤੋਂ ਜਿਆਦਾ ਖਰੀਦਦਾਰੀ ਕਰ ਲੈਂਦੇ ਹਨ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਆਨਲਾਇਨ ਹੋ ਰਹੀਆਂ ਠੱਗੀਆਂ ਦੇ ਬਾਵਜੂਦ ਵੀ ਲੋਕਾਂ ਦਾ ਰੁਝਾਨ ਨਹੀਂ ਘੱਟ ਰਿਹਾ ਹੈ। ਆਉਣ ਵਾਲੇ ਤਿਉਹਾਰਾਂ ’ਤੇ ਇਨਾਂ ਕੰਪਨੀਆਂ ਵਲੋਂ ਵੱਡੇ ਪੱਧਰ ’ਤੇ ਗ੍ਰਾਹਕਾਂ ਨੂੰ ਲੁਭਾਉਣ ਲਈ ਆਫਰ ਦਿੱਤੇ ਜਾਣਗੇ। ਲੋਕ ਆਨਲਾਇਨ ਸਾਪਿੰਗ ਇਸ ਲਈ ਜਿਆਦਾ ਪਸੰਦ ਕਰਦੇ ਹਨ। ਕਿਉਂਕਿ ਇਹ ਕੰਪਨੀਆਂ ਲੋਕਾਂ ਨੂੰ ਇਕ ਹੀ ਜਗਾਂ ਤੇ ਸਾਰਾ ਸਮਾਨ ਮੁਹੱਈਆ ਕਰਵਾਉਂਦੀਆਂ ਹਨ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਨਲਾਇਨ ਸਾਪਿੰਗ ਵਪਾਰੀ ਵਰਗ ’ਤੇ ਭਾਰੀ ਪੈ ਸਕਦੀ ਹੈ।