ਚੰਡੀਗੜ੍ਹ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੀਆਂ ਮਾਰਕਿਟ ਕਮੇਟੀਆੰ ਜਿਨ੍ਹਾਂ ਵਿੱਤੀ ਹਾਲਾਤ ਆਰਥਿਕ ਪੱਖੋਂ ਪੱਛੜੀ ਹੋਈਆ ਹੈ, ਉਨ੍ਹਾਂ ਨੂੰ ਵੱਡੀਆਂ ਮਾਰਕਿਟ ਕਮੇਟੀਆਂ ਵਿੱਚ ਮਰਜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਵੇਂ ਕਿ ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦਾ ਫੈਸਲਾ ਲਿਆ ਗਿਆ ਹੈ ਉਨ੍ਹਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅਟਾਰੀ,ਮਹਿਤਾ ਅਤੇ ਮਜੀਠਾ ਸ਼੍ਰੀ ਫਤਹਿਗੜ੍ਹ ਸਾਹਿਬ ਦੀਆਂ ਬੱਸੀ ਪਠਾਣਾਂ,ਮੰਡੀ ਗੋਬਿੰਦਗੜ੍ਹ ਦੀ ਚਰਨਾਂਥੱਲ ਫਿਰੋਜ਼ਪੁਰ ਦੀ ਮੰਡੀ ਪੰਜੇ ਕੇ ਉਤਾੜ ਗੁਰਦਾਸਪੁਰ ਦੀਆਂ ਦੀਨਾ ਨਗਰ,ਦਸੂਹਾ,ਭੋਗਪੁਰ,ਗੁਰਾਇਆ,ਮਲੌਦ ਮੋਗਾ ਦੀ ਮੰਡੀ ਫਤਹਿਗੜ੍ਹ ਪੰਜਤੂਰ ਪਠਾਨਕੋਟ ਦੀ ਮੰਡੀ ਨਰੋਟ ਜੈਮਲ ਸਿੰਘ ਰੂਪਨਗਰ ਦੀਆਂ ਰੂਪਨਗਰ ਮੋਰਿੰਡਾ,ਚਮਕੌਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਸਾਹਿਬਜਾਦਾ ਅਜੀਤ ਸਿੰਘ ਨਗਰ ਦੀਆਂ ਖਰੜ,ਕੁਰਾਲੀ,ਡੇਰਾਬੱਸੀ,ਲਾਲੜੂ,ਮੋਹਾਲੀ ਅਤੇ ਬਨੂੜ ਸ਼ਹੀਦ ਭਗਤ ਸਿੰਘ ਨਗਰ ਦੀ ਮੰਡੀ ਬਲਾਚੌਰ ਅਤੇ ਤਰਨਤਾਰਨ ਦੀ ਮੰਡੀ ਹਰੀਕੇ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਮਰਜ ਕੀਤਾ ਜਾਣਾ ਹੈ।ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਪੰਜਾਬ ਐਗਰੀਕਲਚਰਲ ਪ੍ਰੋਡੀਊਸ ਮਾਰਕੀਟ ਐਕਟ 1961 ਦੇ ਸੈਕਸ਼ਨ 7 ਏ ਅਤੇ 13 ( l) ( ਏ ) ਦੇ ਅਧੀਨ ਸਰਕਾਰ ਦੇ ਮੀਮੋ ਨੰਬਰ 18 ( 50 ) ਐਮ-1-87/ 18-12 1987 ਰਾਹੀਂ ਡੈਲੀਗੇਟ ਕੀਤੇ ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਮਾਰਚ 2024 ਨੂੰ ਪੰਜਾਬ ਮੰਡੀ ਬੋਰਡ ਵੱਲੋਂ ਵੱਖ ਵੱਖ ਜਿਲ੍ਹਿਆਂ ਦੀਆਂ ਮਾਰਕੀਟ ਕਮੇਟੀਆਂ ਦੇ ਖੇਤਰਫਲ ਅਧੀਨ 9 ਸਾਈਲੋਜ ਨੂੰ ਹਾੜ੍ਹੀ ਦੇ ਸੀਜਨ 2024-25 ਦੌਰਾਨ ਕਣਕ ਦੀ ਖ਼ਰੀਦ ਵੇਚ ਅਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ
ਫ਼ਰੀਦਕੋਟ ਦੀ ਮਾਰਕੀਟ ਕਮੇਟੀ ਕੋਟਕਪੂਰਾ ਵਿੱਚ ਆਦਾਨੀ ਸਾਈਲੋ ਵਿੱਚ 25000 ਮੀਟ੍ਰਿਕ ਟਨ ਲੁਧਿਆਣਾ ਦੀ ਕਮੇਟੀ ਸਾਹਨੇਵਾਲ ਵਿੱਚ ਲਿਪ ਲੋਪਸਟਿਕ ਪ੍ਰਾਈਵੇਟ ਲਿਮਟਿਡ ਵਿੱਚ 50000 ਮੀਟ੍ਰਿਕ ਟਨ ਮਲੇਰਕੋਟਲਾ ਦੀ ਮੰਡੀ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿੱਚ 100000 ਮੀਟ੍ਰਿਕ ਟਨ ਸਾਈਲੋ ਸੰਗਰੂਰ ਦੀ ਸੁਨਾਮ ਮੰਡੀ ਵਿੱਚ ਮਾਈ ਸਾਈਲੋ ਅਤੇ ਐਮ ਬੀ ਆਰ ਸਾਈਲੋ ਛਾਜਲੀ 150000 ਮੀਟ੍ਰਿਕ ਟਨ ਗੁਰਦਾਸਪੁਰ ਦੀ ਮੰਡੀ ਧਾਰੀਵਾਲ ਦੇ ਪਿੰਡ ਛੀਨਾ ਰੇਲ ਵਾਲ ਵਿੱਚ 50000 ਮੀਟ੍ਰਿਕ ਟਨ ਮੋਗਾ ਦੀ ਮੰਡੀ ਮੋਗਾ ਦੇ ਆਦਾਨੀ ਸਾਈਲੋ ਵਿੱਚ 200000 ਮੀਟ੍ਰਿਕ ਟਨ ਬਰਨਾਲਾ ਦੇ ਵੀ ਆਰ ਸਾਈਲੋ ਵਿੱਚ 50000 ਮੀਟ੍ਰਿਕ ਟਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੰਡੀ ਮਜੀਠਾ ਦੇ ਪਿੰਡ ਕੱਥੂਨੰਗਲ ਸਾਈਲੋ ਵਿੱਚ 50000 ਮੀਟ੍ਰਿਕ ਟਨ ਅਤੇ ਪਟਿਆਲਾ ਦੀ ਮੰਡੀ ਨਾਭਾ ਦੇ ਪਿੰਡ ਛੀਟਾਂ ਵਾਲਾ ਦੇ ਐਮ ਆਰ ਬੀ ਸਾਈਲੋ ਨੂੰ 50000 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਉਚ ਅਧਿਕਾਰੀ ਨੇ ਦੱਸਿਆ ਕਿ
ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰੱਸਟ ਬਹੁਤ ਸੂਝਵਾਨ ਤੇ ਇਮਾਨਦਾਰ ਆਗੂ ਹਨ। ਉਨ੍ਹਾਂ ਇਹ ਫੈਸਲਾ ਬਹੁਤ ਵਧੀਆ ਲਿਆ ਹੈ ਕਿ ਜੋ ਮਾਰਕਿਟ ਕਮੇਟੀਆਂ ਨੂੰ ਆਮਦਨ ਕੇਵਲ ਸੀਜਨ ਵਿੱਚ ਹੁੰਦੀ ਸੀ ਤੇ ਆਰਥਿਕ ਪੱਖੋਂ ਪੱਛੜੀਆਂ ਹੋਈਆਂ ਸਨ। ਜਿਸ ਕਰਕੇ ਮੁਲਾਜ਼ਮਾਂ ਤੇ ਕਰਮਚਾਰੀਆਂ ਨੂੰ ਸਮੇ ਸਿਰ ਤਨਖਾਹਾਂ ਅਤੇ ਪੈਨਸ਼ਨਾਂ ਨਹੀਂ ਮਿਲਦੀਆ ਹਨ। ਕੇਵਲ ਫਸਲਾ ਆਉਣ ਤੇ ਹੀ ਮਾਰਕਿਟ ਫੀਸ ਲਈ ਜਾਣ ਤੇ ਹੀ ਉਨ੍ਹਾਂ ਨੂੰ ਅਦਾਇਗੀ ਕੀਤੀ ਜਾਂਦੀ ਸੀ। ਇਸ ਲਈ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਕਰਮਚਾਰੀਆੰ ਨੂੰ ਸਮੇਂ ਸਿਰ ਤਨਖਾਹਾਂ ਤੇ ਪੈਨਸ਼ਨਾਂ ਮਿਲਣ। ਇਸ ਕਰਕੇ ਇਨ੍ਹਾਂ ਕਮੇਟੀਆਂ ਨੂੰ ਵੱਡੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਹੈ ਤਾਂ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਸਮੇ ਸਿਰ ਅਦਾਇਗੀ ਕੀਤੀ ਜਾ ਸਕੇ।