ਨੀਤੀਸ਼ ਦੇ ਦਲਬਦਲੀ ਕਰਨ‌ ਅਤੇ ਮੋਦੀ ਸਰਕਾਰ ਦਾ ਦਲਬਦਲੀ ਕਰਾਉਣਾ ਬਰਾਬਰ ਦਾ ਭਾਰਤ ਦੀ ਸਿਆਸਤ ਉਪਰ ਸਿਆਸੀ ਕਲੰਕ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਮੌਕਾਪ੍ਰਸਤ ਰਾਜਨੀਤੀਵਾਨਾਂ ਨੂੰ ਬਿਹਾਰ ਅਤੇ ਦੇਸ਼ ਦੇ ਲੋਕ ਅਵੱਸ਼ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਸਜ਼ਾ ਦੇਣਗੇ

ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਮਾਰਕਸਵਾਦੀ ਲੈਨਿਨਵਾਦੀ ਕਮਿਊਨਿਸਟ ਪਾਰਟੀ ਲਿਬਰੇਸ਼ਨ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵਲੋਂ ਇਕ ਵਾਰ ਫਿਰ ਦਲਬਦਲੀ ਕਰਨ‌ ਦੀ ਘਟਨਾ ਨੂੰ ਭਾਰਤ ਦੀ ਸਰਮਾਏਦਾਰ ਪਾਰਟੀਆਂ ਦੀ ਸਿਆਸਤ ਦੇ ਦਿਵਾਲੇ ਦੀ ਇਨਤਹਾ ਕਿਹਾ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੀਤੀਸ਼ ਨੇ 2013 ਤੋਂ ਬਾਅਦ 9ਵੀ ਬਾਰ ਦਲਬਦਲੀ ਕਰਦਿਆਂ‌ ਭਾਰਤੀ ਸਿਆਸਤ ਦੇ ਇਤਿਹਾਸ ਵਿਚ ਮੌਕਾਪ੍ਰਸਤੀ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਨੀਤੀਸ਼ ਦੇ ਦਲਬਦਲੀ ਕਰਨ‌ ਅਤੇ ਮੋਦੀ ਸਰਕਾਰ ਦਾ ਦਲਬਦਲੀ ਕਰਾਉਣਾ ਬਰਾਬਰ ਦਾ ਭਾਰਤ ਦੀ ਸਿਆਸਤ ਉਪਰ ਸਿਆਸੀ ਕਲੰਕ ਹੈ। ਇਨ੍ਹਾਂ ਮੌਕਾਪ੍ਰਸਤ ਰਾਜਨੀਤੀਵਾਨਾਂ ਨੂੰ ਬਿਹਾਰ ਅਤੇ ਦੇਸ਼ ਦੇ ਲੋਕ ਅਵੱਸ਼ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਸਜ਼ਾ ਦੇਣਗੇ ਕਿਉਂਕਿ ਭਾਜਪਾ ਅਤੇ ਨੀਤੀਸ ਹਰ ਬਾਰ ਲੋਕਾਂ ਨੂੰ ਮੂਰਖ਼ ਬਨਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੇ। ਬੱਖਤਪੁਰਾ ਨੇ‌ ਕਿਹਾ ਕਿ ਫਾਸਿਸਟਾ ਦਾ ਖਾਸਾ ਹੁੰਦਾ ਹੈ ਕਿ ਸਤਾ ਤੇ ਕਬਜ਼ਾ ਜਮਾਈ ਰੱਖਣ ਲਈ ਦਲਬਦਲੀਆਂ ਸਮੇਤ ਖ਼ਰੀਦੋ ਫਰੋਕਤ ਕਰਕੇ ਅਤੇ ਹਰ‌ ਹਰਬਾ ਵਰਤ ਕੇ ਆਪਣੇ ਪੱਖ ਦੀਆਂ ਸਰਕਾਰਾਂ ਬਨਾਉਣਾ।ਇਸ ਤੋਂ ਪਹਿਲਾਂ ਮੋਦੀ ਸਰਕਾਰ ਮਹਾਂਰਾਸ਼ਟਰ ਵਿੱਚ ਇਹ ਖੇਡ ਚੁੱਕੀ ਹੈ ਅਤੇ ਝਾਰਖੰਡ ਦੀ ਸਰਕਾਰ ਤੋੜਨ ਵਿੱਚ ਭਾਜਪਾ ਨੇ ਈ ਡੀ ਦੀ ਦੁਰਵਰਤੋ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਗਲੇ ਦੋ ਮਹੀਨਿਆਂ ਦੌਰਾਨ ਆਪਣੀ ਤੀਸਰੀ ਬਾਰ ਸਤਾ ਪ੍ਰਾਪਤੀ ਲਈ ਫੁਟਪਾਉ,ਦੰਗੇ, ਵਿਦੇਸ਼ੀ ਅਤੇ ਅੰਦਰੂਨੀ ਖਤਰਿਆਂ ਸਮੇਤ ਕੋਈ ਵੀ ਅਡੰਬਰ ਰੱਚ ਸਕਦੀ ਹੈ ਕਿਉਂਕਿ ਕਿ ਭਾਜਪਾ ਅਤੇ ਆਰ ਐਸ ਐਸ ਤਹਿ ਕਰ ਚੁੱਕੇ ਹਨ ਕਿ ਹਿੰਦੂ ਰਾਸ਼ਟਰਵਾਦ ਸਥਾਪਤ ਕਰਨ ਦਾ ਇਹ ਸਹੀ ਮੌਕਾ ਹੈ,ਆਰ ਐਸ ਐਸ ਮੁਖੀ ਮੋਹਨ ਭਾਗਵਤ 22 ਜਨਵਰੀ ਅਯੁਧਿਆ ਸਮੇਲਨ ਵਿਖੇ ਕਹਿ ਚੁੱਕਾ ਹੈ ਕਿ ਬਹੁਤ ਜਲਦੀ ਹਿੰਦੂ ਰਾਸ਼ਟਰ ਬਣਨ ਜਾ ਰਿਹਾ ਹੈ

Leave a Reply

Your email address will not be published. Required fields are marked *