ਅਸੀਂ ਵੱਡਭਾਗੇ ਹਾਂ ਕਿ 500 ਸਾਲ ਬਾਅਦ 2 ਵਾਰ ਦਿਵਾਲੀ ਮਨਾਉਣ ਦੀ ਮੌਕਾ ਮਿਲਿਆ
ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)- ਸੀ.ਬੀ.ਏ ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਗੁਰਦਾਸਪੁਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਯੁੱਧਿਆ ਵਿਖੇ ਬਣਾਏ ਜਾ ਰਹੇ ਸ੍ਰੀ ਰਾਮ ਮੰਦਿਰ ਵਿੱਚ ਰਾਮ ਲਾਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਸਾਰੇ ਲੋਕ ਆਪਣੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਉਣ ਅਤੇ ਇਸ ਦਿਨ ਨੂੰ ਦੀਵਾਲੀ ਵਜੋਂ ਮਨਾਈਏ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਕਈ ਸਾਲਾਂ ਬਾਅਦ ਇਹ ਦਿਨ ਸਾਰਿਆਂ ਲਈ ਆਇਆ ਹੈ ਅਤੇ ਹਰ ਰਾਮ ਭਗਤ ਨੂੰ ਇਸ ਦਿਨ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਅਤੇ ਹਿੰਦੂ ਹੋਣ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ 22 ਜਨਵਰੀ ਨੂੰ ਲੋਕ ਮੰਦਰਾਂ ਅਤੇ ਘਰਾਂ ਵਿੱਚ ਭਜਨ ਕੀਰਤਨ ਕਰਨ ਅਤੇ ਆਪਣੇ ਘਰਾਂ ਦੀ ਛੱਤ ’ਤੇ ਸ੍ਰੀ ਰਾਮ ਦਾ ਝੰਡਾ ਲਹਿਰਾਉਣ। ਉਨ੍ਹਾਂ ਕਿਹਾ ਕਿ ਇਸ ਦਿਨ ਲੋਕ ਆਪਣੇ ਘਰਾਂ ਦੇ ਦਰਵਾਜਿਆਂ ਨੂੰ ਸਜਾਉਂਦੇ ਹਨ, ਰੰਗੋਲੀ ਬਣਾਉਂਦੇ ਹਨ, ਦੀਵਿਆਂ ਦੀ ਮਾਲਾ ਪਾਉਂਦੇ ਹਨ ਅਤੇ ਪਟਾਕੇ ਫੂਕਦੇ ਹਨ। ਇੰਜੀ.ਸੰਦੀਪ ਕੁਮਾਰ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਸਾਲ ਵਿੱਚ ਦੋ ਵਾਰ ਦੀਵਾਲੀ ਮਨਾਉਣ ਦਾ ਮੌਕਾ 500 ਸਾਲ ਬਾਅਦ ਤੁਹਾਡੇ ਜੀਵਨ ਵਿੱਚ ਆਇਆ ਹੈ, ਇਸ ਲਈ ਇਸ ਦਿਨ ਨੂੰ ਦੀਵਾਲੀ ਵਾਂਗ ਮਨਾਓ। ਇੰਜੀ.ਸੰਦੀਪ ਕੁਮਾਰ ਕਿਹਾ ਕਿ ਇਸ ਸਮੇਂ ਪੂਰਾ ਭਾਰਤ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਅਤੇ ਲੋਕਾਂ ਦੀ ਸ੍ਰੀ ਰਾਮ ਜੀ ਪ੍ਰਤੀ ਸ਼ਰਧਾ ਦੇਖਣ ਯੋਗ ਹੈ।