ਕੇਜਰੀਵਾਲ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਕੀਤੀ 2500 ਰੂਪਏ ਦੀ ਪੇਸ਼ਕਸ਼, ਜੱਥੇਬੰਦੀਆਂ ਨੇ ਠੁਕਰਾਈ

ਪੰਜਾਬ

ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੇ ਏਅਰ ਕੁਆਲਿਟੀ ਕੰਟਰੋਲ ਭਾਰਤ ਸਰਕਾਰ ਨੂੰ ਇੱਕ ਪ੍ਰੋਪਜਲ ਭੇਜੀ ਹੈ ਜਿਸ ਵਿੱਚ ਇਹ ਲਿੱਖਿਆ ਹੈ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਦਲੇ ਇੱਕ ਫੇਰ ਬਦਲ ਦੀ ਲੋੜ ਹੈ। ਇਵੇਂ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ 500 ਰੂਪਏ ਦਿੱਲੀ ਸਰਕਾਰ ਤੇ 500 ਪੰਜਾਬ ਸਰਕਾਰ ਅਤੇ ਭਾਰਤ ਦੀ ਸਰਕਾਰ 1500 ਰੂਪਏ ਰਾਹਤ ਵਜੋਂ ਕਿਸਾਨਾਂ ਨੂੰ ਦੇਵੇ। ਜੋਕਿ ਕੁੱਲ ਰਾਸ਼ੀ 2500 ਰੂਪਏ ਕਿਸਾਨਾਂ ਨੂੰ ਪ੍ਰਦਾਨ ਕੀਤੇ ਜਾਣ ਤਾਂ ਜੋ ਉਹ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਅਤੇ ਉਸ ਨੂੰ ਅੱਗ ਨਾ ਲਾਉਣ। ਇਸ ਪ੍ਰਕਿਰਿਆ ’ਤੇ ਦਿੱਲੀ ਦੇ ਮੁੱਖ ਮੰਤਰੀ ਬਹੁਤ ਜੋਰ ਦੇ ਰਹੇ ਹਨ ਤਾਂ ਜੋ ਸਾਡਾ ਇਹ ਮੰਤਵ ਪੂਰਾ ਹੋ ਸਕੇ।
ਜਦੋਂ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪਹਿਲਾਂ ਤਾਂ ਸਾਡੀ ਮੰਗ ਸੀ ਕਿ ਸਾਨੂੰ 6 ਹਜਾਰ ਰੂਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਰਾਸ਼ੀ ਅਦਾ ਕੀਤੀ ਜਾਵੇ। ਪਰ ਇਹ ਕੋਈ ਪੱਕਾ ਹੱਲ ਨਹੀਂ ਹੈ। ਅਸਲ ਵਿੱਚ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ’ਤੇ ਪਲਾਂਟ ਲਗਾਏ ਜਾਣ। ਇਹ ਕੁਦਰਤੀ ਧਰਤੀ ਵਿੱਚੋਂ ਪੈਦਾ ਹੋਇਆ ਉਰਜਾ ਵਾਂਗ ਸੋਮਾ ਹੈ। ਇਸ ਨਾਲ ਗੱਤਾ, ਪੇਪਰ, ਪਲਾਈ, ਬਾਲਣ ਅਤੇ ਹੋਰ ਨਿੱਤ ਵਰਤੋਂ ਆਉਣ ਵਾਲੀ ਸਮੱਗਰੀ ਤਿਆਰ ਹੋ ਜਾਂਦੀ ਹੈ, ਜੋ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਇਹ ਮੰਗ ਸਾਡੀ 6 ਹਜਾਰ ਰੂਪਏ ਵਾਲੀ 2015 ਵਿੱਚ ਸੀ। ਜਦੋਂ ਕਿ ਉਸ ਸਮੇਂ ਡੀਜਲ ਦਾ ਰੇਟ 52 ਰੂਪਏ ਸੀ। ਹੁਣ ਤੇਲ ਪਦਾਰਥ 100 ਰੂਪਏ ਦੇ ਕੋਲ ਪਹੁੰਚ ਗਿਆ ਹੈ ਅਤੇ ਟ੍ਰੈਕਟਰਾਂ ਦੀ ਪੂਰਜਿਆ ਦੀ ਕੀਮਤ ਵੀ ਦੁਗਣੀ ਹੋ ਗਈ ਹੈ। ਪੈਸੇ ਦੇ ਕੇ ਕਿਸਾਨਾਂ ਨੂੰ ਇਸ ਦਾ ਕੋਈ ਸਥਾਈ ਹੱਲ ਨਹੀਂ ਹੈ। ਵਿਦੇਸ਼ਾ ਵਿੱਚ ਇਸ ਪਰਾਲੀ ਨਾਲ ਮਕਾਨ ਬਣਦੇ ਹਨ ਅਤੇ ਇਸਦੀ ਠੋਸ ਪਲਾਈ ਬਣਦੀ ਹੈ। ਇਸ ਨਾਲ ਹਰਾ ਚਾਰਾ ਵੀ ਬਣਦਾ ਹੈ। ਪਰ ਇੱਥੇ ਕੋਈ ਵੀ ਪਲਾਟ ਨਹੀਂ ਲਗਾਇਆ ਜਾ ਰਿਹਾ। ਜਿਸ ਨਾਲ ਕਿਸਾਨਾਂ ਨੂੰ ਇਹ ਸਹੂਲਤ ਮਿਲ ਸਕੇ।


ਇਸ ਸਬੰਧੀ ਬਲਬੀਰ ਸਿੰਘ ਰੰਧਾਵਾ ਪੰਜਾਬ ਕਿਸਾਨ ਮਜਦੂਰ ਯੂਨੀਅਨ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਇਹ ਰਾਸ਼ੀ ਮਿਲਣ ਵਾਲੀ ਬੜੀ ਨਿਗੁਣੀ ਹੈ। ਇਹ ਕਿਸਾਨਾਂ ਨਾਲ ਇੱਕ ਮਜਾਕ ਹੈ। ਇਸ ਸਬੰਧੀ ਕਿਸਾਨ ਜੱਥੇਬੰਦੀਆ ਅਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਇਹ ਰਾਸ਼ੀ ਦਿੱਤੀ ਜਾਵੇਗੀ ਤਾਂ ਹੀ ਇਸਦਾ ਹੱਲ ਹੋ ਸਕਦਾ ਹੈ।


ਇਸ ਸਬੰਧੀ ਕੇਂਦਰੀ ਕਮੇਟੀ ਦੇ ਮੈਂਬਰ ਤੇ ਪੰਜਾਬ ਕਿਸਾਨ ਯੂਨੀਅਨ ਦੇ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਜੇਕਰ ਪੰਜਾਬ, ਦਿੱਲੀ ਸਰਕਾਰ 1000 ਰੂਪਏ ਦੇ ਦਿੰਦੀ ਹੈ ਤਾਂ ਕਿਸਾਨ ਇਸ ਬਾਰੇ ਵਿਚਾਰ ਕਰ ਸਕਦੇ ਹਨ। ਕਿਉਕਿ ਕੇਂਦਰ ਸਰਕਾਰ ਨੇ 1500 ਰੂਪਏ ਨਹੀਂ ਦੇਣੇ।ਉਹ ਮੰਨ ਚੁੱਕੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਸਥਾਈ ਹੱਲ ਲਈ ਪੰਜਾਬ ਵਿੱਚ ਬਾਇਊਗੈਸ ਪਲਾਂਟ ਲਗਾਏ ਜਾਣ ਤਾਂ ਜੋ ਕੋਈ ਸਥਾਈ ਹੱਲ ਲੱਭਿਆ ਜਾ ਸਕੇ।


ਇਸ ਸਬੰਧੀ ਸੁਖਦੇਵ ਸਿੰਘ ਭੋਜਰਾਜ ਆਗੂ ਸੰਯੁਕਤ ਕਿਸਾਨ ਮੋਰਚਾ ਪੰਜਾਬ (ਗੈਰ ਰਾਜੀਨੀਤਿਕ) ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨਾਲ ਗੱਲ ਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਹ ਰਾਸ਼ੀ ਬਹੁਤ ਥੋੜੀ ਹੈ। ਇਸ ਨਾਲ ਕਿਸਾਨ ਰਜਾਮੰਦ ਨਹੀਂ ਹੋਣਗੇ। ਇਸ ਲਈ ਸਾਨੂੰ 6 ਹਜਾਰ ਰੂਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਅਦਾ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *