ਗੁਰਦਾਸਪੁਰ, 15 ਜੁਲਾਈ (ਸਰਬਜੀਤ)–ਦਸ਼ਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਜਨਮ ਹੋਇਆ। ਉਸਦੇ ਨਾਲ ਹੀ ਪਟਨਾ ਦਾ ਵੀ ਉਧਾਰ ਹੋ ਗਿਆ। ਇਵੇਂ ਕਿ ਪਟਨਾ ਸਾਹਿਬ ਜੀ ਦੇ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਉਹ ਮਹਾਨ ਸਥਾਨ ਸੁਸ਼ੋਭਿਤ ਹੈ, ਜੋ ਕਿ ਰਾਜਾ ਫਤਿਹ ਚੰਦ, ਰਾਣੀ ਵਿਸ਼ੰਭਰਾ ਦੇਵੀ ਦਾ ਰਾਜ ਮਹਿਲ ਹੋਇਆ ਕਰਦਾ ਸੀ। ਦਸ਼ਮੇਸ਼ ਪਿਤਾ ਬਾਲ ਅਸਵਥਾ ਵਿੱਚ ਆਪਣੇ ਸਾਥੀਆ ਨਾਲ ਇਸ ਸਥਾਨ ’ਤੇ ਖੇਡਣ ਲਈ ਜਾਂਦੇ ਸਨ। ਉਸ ਵਕਤ ਰਾਣੀ ਨੇ ਜਦੋਂ ਬਾਲਾ ਪ੍ਰੀਤਮ ਨੂੰ ਖੇਡਦਿਆ ਵੇਖਿਆ ਤਾਂ ਉਨਾਂ ਦੇ ਮੰਨ ਵਿੱਚ ਇਹ ਇੱਛਾ ਜਾਹਿਰ ਹੈ ਕਿ ਮੇਰੇ ਘਰ ਵੀ ਅਜਿਹਾ ਪੁੱਤਰ ਪੈਦਾ ਹੋਣਾ ਚਾਹੀਦਾ ਹੈ। ਦਸ਼ਮੇਸ਼ ਪਿਤਾ ਉਨਾਂ ਦੀ ਮਨੋਭਾਵਨਾ ਨੂੰ ਸਮਝਦੇ ਹੋਏ ਖੇਡਦੇ ਖੇਡਦੇ ਉਨਾਂ ਦੀ ਗੋਦ ਵਿੱਚ ਬੈਠ ਗਏ ਤੇ ਮੁੱਖੋ ਵਚਨ ਕੀਤਾ ਕਿ ਮਾਤਾ ਜੀ ਤੁਸੀ ਮੇਰੇ ਵਰਗਾ ਸਪੁੱਤਰ ਨੋਚਦੇ ਹੋ। ਮੇਰੇ ਵਰਗਾ ਤਾਂ ਮੈਂ ਹੀ ਹਾਂ। ਅੱਜ ਤੋਂ ਮੈਂ ਤੁਹਾਡਾ ਧਰਮ ਦਾ ਪੁੱਤਰ ਹੋਇਆ। ਤੁਸੀ ਮੇਰੇ ਧਰਮ ਦੇ ਮਾਤਾ ਪਿਤਾ ਹੋ। ਇਹ ਅਲਫਾਜ਼ ਸੁਣ ਕੇ ਰਾਣੀ ਜੀ ਬਹੁਤ ਪ੍ਰਸੰਨ ਹੋਏ। ਉਸ ਵੇਲੇ ਬਾਲਾ ਪ੍ਰੀਤਮ ਨੇ ਕਿਹਾ ਕਿ ਮਾਤਾ ਜੀ ਸਾਨੂੰ ਬਹੁਤ ਭੁੱਖ ਲੱਗੀ ਹੈ ਤਾਂ ਉਨਾਂ ਪੂਰੀ ਅਤੇ ਚੰਨਿਆ ਦੀਆਂ ਘੂੰਗਣੀਆਂ ਬਾਲਾ ਪ੍ਰੀਤਮ ਤੇ ਉਨਾਂ ਦੇ ਸਾਥੀਆਂ ਨੂੰ ਛਕਾਈਆ।
ਇਸ ਗੁਰੂ ਘਰ ਵਿਖੇ ਹੋਣ ਦੇ ਸਮੇਂ ਵੀ ਕੜਾਹ ਪ੍ਰਸਾਦ, ਘੂੰਗਣੀਆ ਪੂੜੀਆ ਦਾ ਪ੍ਰਸਾਦ ਤਿਆਰ ਕਰਕੇ ਸਵੇਰੇ ਭੋਗ ਲਗਾਉਣ ਉਪਰੰਤ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ। ਬਾਲਾ ਪ੍ਰੀਤਮ ਜੀ 7 ਸਾਲ ਤੱਕ ਇੱਥੇ ਰਹੇ। ਜਦੋਂ ਸ੍ਰੀ ਆਨੰਦਪੁਰ ਸਾਹਿਬ ਪੰਜਾਬ ਲਈ ਤਿਆਰ ਹੋਏ ਤਾਂ ਮਾਤਾ ਵਿਸ਼ੰਭਰਾ ਦੇਵੀ ਜੀ ਨੇ ਵਚਨ ਕੀਤਾ ਕਿ ਹੁਣ ਦਰਸ਼ਨ ਕਦੋਂ ਦੇਵੇਗੋੋ ਤਾਂ ਬਾਲਾ ਪ੍ਰੀਤਮ ਜੀ ਨੇ ਉੱਤਰ ਦਿੱਤਾ ਕਿ ਜਦੋਂ ਤੁਸੀ ਸ਼ਰਧਾ ਭਾਵਨਾ ਨਾਲ ਉਕਤ ਪ੍ਰਸਾਦ ਤਿਆਰ ਕਰਕੇ ਬੱਚਿਆ ਨੂੰ ਵਰਤਾਇਆ ਕਰੋਗੇ ਤਾਂ ਉਨਾਂ ਵਿੱਚ ਮੌਜੂਦ ਹੋਇਆ ਕਰਾਂਗੇ। ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਕਾਰ ਸੇਵਾ ਭੂਰੀ ਵਾਲੇ ਸੰਪ੍ਰਦਾਇ ਸ੍ਰੀ ਅੰਮਿ੍ਰਤਸਰ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਪਿੱਛਲੇ 1 ਦਹਾਕੇ ਤੋਂ ਬੜੀ ਸ਼ਰਧਾ ਭਾਵਨਾ ਨਾਲ ਨਿਰਵਿਘਨ ਸੇਵਾ ਚਲਾਈ ਜਾ ਰਹੀ ਹੈ। ਜਿਸ ਵਿੱਚ ਸੰਗਤਾਂ ਦੀ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾਵਾਂ ਇਸ ਤਰਾਂ ਨਿਭਾਈਆਂ ਜਾ ਰਹੀਆ ਹਨ ਕਿ ਦਰਸ਼ਨ ਕਰਨ ਲਈ ਆਈਆ ਸੰਗਤਾਂ ਨੂੰ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਲਿਆਉਣ ਤੋਂ ਅਤੇ ਵਾਪਸ ਸਮੇਂ ਰੇਲਵੇ ਸਟੇਸ਼ਨ ਅਤੇ ਏਅਰਪੋਰਟਾਂ ਤੇ ਪਹੁੰਚਾਉਣ ਦੀ ਸੇਵਾ ਬੱਸਾਂ ਤੇ ਛੋਟੀਆ ਗੱਡੀਆਂ ਰਾਹੀ ਕੀਤੀ ਜਾਂਦੀ ਹੈ।ਯਾਤਰੀ ਦੀ ਰਿਹਾਇਸ਼ ਲਈ ਏ.ਸੀ ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸਾਫ-ਸਫਾਈ ਪ੍ਰਬੰਧ ਕੀਤਾ ਗਿਆ ਹੈ। ਸੰਗਤਾਂ ਲਈ ਲੰਗਰ ਮਰਿਆਦਾ ਅਨੁਸਾਰ 24 ਘੰਟੇ ਲੰਗਰ ਛੁਕਾਉਣ ਦਾ ਪ੍ਰਬੰਧ ਹੈ। ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਏ.ਸੀ ਬੱਸਾਂ ਤਿਆਰ ਕਰਵਾਈਆਂ ਗਈਆਂ ਹਨ ਜੋ ਕਿ ਸੰਗਤਾਂ ਦੀ ਮੰਗ ਅਨੁਸਾਰ ਉਤਰ ਪ੍ਰਦੇਸ਼, ਪੰਜਾਬ,ਹਰਿਆਣਾ, ਮੱਧਪ੍ਰਦੇਸ਼ ਅਤੇ ਹੋਰ ਵੱਖ-ਵੱਖ ਸੂਬਿਆਂ ਤੋ ਦਰਸ਼ਨ ਅਭਿਲਾਸ਼ੀ ਨੂੰ ਲੈ ਕੇ ਆਉਦੀਆਂ ਹਨ ਅਤੇ ਉਨਾਂ ਸੰਗਤਾਂ ਦਾ ਇਤਹਾਸਿਕ ਗੁਰੂ ਸ੍ਰੀ ਤਖਤ ਸਾਹਿਬ ਗੁਰੂ ਦਾ ਬਾਗ, ਗਊਘਾਟ, ਕੰਗਨ ਘਾਟ, ਹਾਂਡੀ ਸਾਹਿਬ, ਗੁਰਦੁਆਰਾ ਸ਼ੀਤਲ ਕੁੰਡ, ਦਰਸ਼ਨ ਕਰਵਾਉਣ ਉਪਰੰਤ ਸੰਗਤਾਂ ਨੂੰ ਵਾਪਸ ਭੇਜਿਆ ਜਾਂਦਾ ਹੈ। ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਇਸ ਲਈ ਵਿਸ਼ੇਸ਼ ਪ੍ਰਬੰਧ ਸੰਤ ਬਾਬਾ ਭੂਰੀ ਵਾਲੇ ਕਸ਼ਮੀਰ ਸਿੰਘ ਜੀ ਅਗੁਵਾਈ ਹੇਠ ਸੰਸਥਾਂ ਜਿਸ ਵਿੱਚ ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਗੁਰਵਿੰਦਰ ਸਿੰਘ ਜੀ ਵਿਸ਼ੇਸ਼ ਤਵੱਜੋਂ ਦੇ ਰਹੇ ਹਨ।
ਸੰਗਤਾਂ ਵੱਲੋਂ ਇੱਥੇ ਦੀ ਜਿੰਮੇਵਾਰੀ ਨਿਭਾ ਰਹੇ ਬਾਬਾ ਗੁਰਿੰਦਰ ਸਿੰਘ ਜੀ ਦੀਆਂ ਸੇਵਾਦਾਰ ਵੱਲੋਂ ਕੀਤੇ ਜਾ ਰਹੇ ਗੁਰਦੁਆਰੇ ਪ੍ਰਤੀ ਕੰਮਾਂ ਦੀ ਲੋਕਾਂ ਵਿੱਚ ਕਾਫੀ ਤਾਰੀਫ ਕੀਤੀ ਜਾਂਦੀ ਹੈ ਅਤੇ ਉਨਾਂ ਦਾ ਸਹਿਯੋਗ ਦੀਪਕ ਲਾਂਬਾ ਜੀ ਤਹਿ ਦਿੱਲੋਂ ਕਰ ਰਹੇ ਹਨ।