ਚੇਚੀਆਂ ਚੋਰੀਆਂ, ਪੱਖੋਵਾਲ, ਖੈਹਿਰਾ, ਦਲੇਰਪੁਰ, ਪਾਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਖੋਹਲੀਆਂ ਤੇ ਖੈਰਨ ਦੇ ਪਿੰਡ ਵਾਸੀ ਤੁਰੰਤ ਸੁਰੱਖਿਅਤ/ਉੱਚੇ ਸਥਾਨਾਂ ਤੇ ਜਾਣ
ਲੋੜ ਪੈਣ ‘ਤੇ ਹੈਲਪ ਲਾਈਨ ਨੰਬਰ 1800 180 1852 ‘ਤੇ ਕਾਲ ਕੀਤੀ ਜਾਵੇ
ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ ) ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਚੀਚੀਆਂ ਚੋਰੀਆਂ, ਪੱਖੋਵਾਲ, ਖੈਹਿਰਾ, ਦਲੇਰਪੁਰ, ਪਾਦਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਖੋਹਲੀਆਂ ਤੇ ਖੈਰਨ ਦੇ ਪਿੰਡ ਵਾਸੀਆਂ ਨੂੰ ਤੁਰੰਤ ਸੁਰੱਖਿਅਤ /ਉੱਚੇ ਸਥਾਨਾਂ ਤੇ ਜਾਣ ਲਈ ਕਿਹਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਲੋੜ ਪੈਣ ‘ਤੇ ਹੈਲਪ ਲਾਈਨ ਨੰਬਰ 1800 180 1852 ‘ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਸਬੰਧੀ ਡੀ.ਸੀ ਗੁਰਦਾਸਪੁਰ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ।