11.20 ਲੱਖ ਡਰੱਗ ਮਨੀ ਅਤੇ 1 ਪਿਸਤੌਲ ਸਮੇਤ 5 ਕਸ਼ਮੀਰੀ ਸਮੱਗਲਰ ਗ੍ਰਿਫਤਾਰ
ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)–18 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਜਿਲ੍ਹਾ ਗੁਰਦਾਸਪੁਰ ਪੁਲਸ ਵੱਲੋਂ 5 ਕਸ਼ਮੀਰੀ ਸਮੱਗਲਰਾਂ ਨੂੰ 11.20 ਲੱਖ ਰੂਪਏ ਦੀ ਡਰੱਗ ਮਨੀ ਅਤੇ ਇੱਕ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਐਸ.ਐਸ.ਪੀ ਗੁਰਦਾਸਪੁਰ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਕੁੱਝ ਦਿਨ੍ਹਾਂ ਪਹਿਲਾਂ ਅਮਰੀਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਇਸ਼ਾਰੇ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਨ ਲਈ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਲਿਆਂਦੀ ਜਾ ਰਹੀ 18 ਕਿਲੋ ਹੈਰੋਇਨ ਸਮੇਤ 1 ਔਰਤ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਿੱਤਿਆ ਵਾਰਿਅਰ ਏ.ਐਸ.ਪੀ ਦੀਨਾਨਗਰ ਦੀ ਨਿਗਰਾਨੀ ਹੇਠ ਸਪੈਸ਼ਲ ਸੈਲ ਦੇ ਜਿਲ੍ਹਾਂ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਬੀਤੇ 10 ਦਿਨ੍ਹ ਤੋਂ ਬੜੀ ਮੁਸ਼ੱਕਤ ਤੋਂ ਬਾਅਦ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਵੱਡੀ ਕਾਰਵਾਈ ਕਰਦੇ ਹੋਏ 5 ਕਸ਼ਮੀਰੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋ 11.20 ਲੱਖ ਰੁਪਏ ਡਰੱਗ ਮਨੀ ਅਤੇ 1 ਪਿਸਤੌਲ ਗਲਾਕ, 2 ਮੈਗਜੀਨ, 16 ਜਿੰਦਾ ਕਾਰਤੂਸ, ਬਰਾਮਦ ਕੀਤੇ ਗਏ ਹਨ। ਫੜੇ ਗਏ ਸਮੱਗਲਰਾਂ ਦੀ ਪਹਿਚਾਣ ਉੜੀਸੇ ਦੇ ਰਹਿਣ ਵਾਲੇ ਮੁਹੰਮਦ ਰਵੀਲ ਅਤੇ ਮੁਖਤਿਆਰ ਅਹਿਮਦ, ਫਿਆਜ਼ ਅਹਿਮਦ ਇਮਤਿਆਜ਼ ਅਹਿਮਦ (ਤਿੰਨੋਂ ਭਰਾ) ਅਤੇ ਨਫੀਜ ਪੁੱਤਰ ਮੁਹੰਮਦ ਤਲੀਫ ਦੀਨਾਨਗਰ ਦੇ ਰੂਪ ਵਿੱਚ ਹੋਈ ਹੈ।
ਵਰਣਯੋਗ ਹੈ ਕਿ ਸਹਾਇਕ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਇਹ 5ਵੀਂ ਵਾਰ ਦੇਸ਼ ਵਿਰੋਧੀ ਅਨ੍ਸਰਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਪਾਸੋਂ ਨਸ਼ੀਲੇ ਪਦਾਰਥ ਬਾਰੀ ਮਾਤਰਾ ਵਿੱਚ ਬਰਾਮਦ ਹੋਏ ਹਨ। ਜਿਸ ਸਬੰਧੀ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਵੀ ਖੁਲਾਸਾ ਕਰ ਚੁੱਕੇ ਹਨ। ਗੁਰਦਾਸਪੁਰ ਦੀ ਪੁਲਸ ਬੜੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲੇ ਤਸੱਕਰਾਂ ਖਿਲਾਫ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਪੰਜਾਬ ਵੱਲੋੰ ਜੋ ਮੁਹਿੰਮ ਛੇੜੀ ਗਈ ਹੈ, ਉਸ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਨਸ਼ੇ ਦੀ ਚੈਨ ਨੂੰ ਤੋੜ ਕੇ ਡੂੰਘਾਈ ਤੱਕ ਜਾਂਚ ਕਰਕੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਬੰਦ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਨਸ਼ਾ ਨਾ ਵੇਚ ਸਕਣ।


