ਮਾਨਸਾ, ਗੁਰਦਾਸਪੁਰ, 13 ਜਨਵਰੀ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਨੇ ਜਥੇਬੰਦੀ ਦਾ 2025 ਦਾ ਕੈਲੰਡਰ ਜਾਰੀ ਕੀਤਾ। ਕੈਲੰਡਰ ਜਾਰੀ ਕਰਨ ਸਮੇਂ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ, ਹਿੰਮਤ ਸਿੰਘ ਦੂਲੋਵਾਲ, ਰਾਜ ਕੁਮਾਰ, ਜਸਪ੍ਰੀਤ ਸਿੰਘ ਮਾਨਸਾ, ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਆਗੂ ਸਾਥੀਆਂ ਵਿਭਾਗ ਤੋਂ ਮੰਗ ਕੀਤੀ ਕਿ ਜੋ ਦਰਜਾ ਚਾਰ ਦਾ ਵਿਭਾਗੀ ਟੈਸਟ ਹੋਇਆ ਸੀ ਨੂੰ ਕੈਂਸਲ ਕਰ ਕੇ ਨਵੇਂ ਸਿਰੇ ਤੋਂ ਵਿਭਾਗੀ ਟੈਸਟ ਲਿਆ ਜਾਵੇ, ਫ਼ੀਲਡ ਕਰਮਚਾਰੀਆਂ ਦੀਆਂ ਕਮਾਈ ਛੁੱਟੀਆਂ ਜੀ.ਪੀ.ਐਫ.ਐਨ.ਓ.ਸੀ ਡਵੀਜ਼ਨ ਪੱਧਰ ਤੇ ਬਦਲੀਆਂ ਨੂੰ ਡੀਡੀਓ ਪੱਧਰ ਤੇ ਕੀਤਾ ਜਾਵੇ 15/’ ਡਿਪਲੋਮਾ ਹੋਲਡਰ 6/ਵਿਭਾਗੀ ਟੈਸਟ ਦਰਜਾ ਤਿੰਨ ਨੂੰ ਜੇ,ਈ ਪ੍ਰਮੋਟ ਕੀਤਾ ਜਾਵੇ, ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਡਿਊ D,Aਦੀਆਂ ਕਿਸ਼ਤਾਂ ਜਾਰੀ ਕਰਕੇ ਏਰੀਅਰ ਦਿਤਾ ਜਾਵੇ, ਕੱਟੇ ਗਏ ਭੱਤੇ ਬਹਾਲ ਕੀਤੇ ਜਾਣ, ਨਹੀਂ ਤਾਂ ਜ਼ੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂਆਂ ਵੱਲੋਂ ਮਿਤੀ 18.01,2025 ਨੂੰ ਮੀਟਿੰਗ ਕਰਕੇ ਜ਼ੋ ਵੀ ਫੈਸਲਾ ਲਿਆ ਜਾਵੇਗਾ ਉਸ ਵਿੱਚ ਜ਼ਿਲ੍ਹਾ ਮਾਨਸਾ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ