ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)–‘ਖੇਡਾਂ ਵਤਨ ਪੰਜਾਬ’ ਦੀਆਂ ਜੋ 23 ਸਤੰਬਰ ਨੂੰ ਸ਼ੁਰੂ ਹੋਈਆਂ ਸਨ ਅੱਜ 28 ਸਤੰਬਰ ਨੂੰ ਸਫਲਤਾਪੂਰਵਕ ਸੰਪੰਨ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ, ਜਿਲਾ ਖੇਡ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈਆਂ ਗਈਆਂ ਹਨ, ਜਿਸ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਨਾਂ ਖੇਡਾਂ ਵਿਚ ਵੱਖ-ਵੱਖ ਖਿਡਾਰੀਆਂ/ਖਿਡਾਰਨਾਂ ਨੇ ਮੈਂਡਲ ਪ੍ਰਾਪਤ ਕੀਤੇ। ਜਿਲ੍ਹਾ ਖੇਡ ਮੇਲਿਆਂ ਵਿੱਚ 9 ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਉਮਰ ਵਰਗ ਅੰਡਰ-14, ਅੰਡਰ-17, ਅੰਡਰ-21 , ਅੰਡਰ-21-30, ਅੰਡਰ-31-40, ਅੰਡਰ-41-50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉਪਰ ਦੇ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ ਸਾਗਰ ਗਰੇਵਾਲ ਸੀ. ਸਹਾਇਕ ਖੇਡ ਦਫਤਰ ਗੁਰਦਾਸਪੁਰ, ਸਤਪਾਲ ਸਿੰਘ ਸਟੈਨੋ, ਜਤਿੰਦਰ ਕੁਮਾਰ ਕਲਰਕ , ਕੈਲਾਸ਼ ਕੁਮਾਰ ਗਰਾਊਂਡ ਸੁਪਰਵਾਈਜ਼ਰ, ਸੰਜੂ ਡਾਟਾ ਐਟਰੀ ਓਪਰੇਟਰ, ਅਭਿਨੰਦਨ ਗਰਾਊਂਡ ਸੁਪਰਵਾਈਜ਼ਰ, ਅਮਰਜੀਤ ਸਿੰਘ, ਖੇਡ ਅਤੇ ਸਿੱਖਿਆ ਵਿਭਾਗ ਦੇ ਤਕਨੀਕੀ ਮਾਹਿਰ ਵੀ ਮੌਜੂਦ ਸਨ।
